ਲੰਡਨ, 19 ਜੂਨ – ਵਿਸ਼ਵ ਕੱਪ ਖੇਡ ਰਹੀ ਟੀਮ ਇੰਡੀਆ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ, ਜਦ ਉਸ ਦੇ ਸਲਾਮੀ ਬੱਲੇਬਾਜ ਸ਼ਿਖਰ ਧਵਨ ਇਸ ਟੂਰਨਾਮੈਂਟ ਵਿਚੋਂ ਬਾਹਰ ਹੋ ਗਏ ।
ਧਵਨ ਨੂੰ ਆਸਟ੍ਰੇਲੀਆ ਖਿਲਾਫ ਮੈਚ ਵਿਚ ਅੰਗੂਠੇ ਉਤੇ ਸੱਟ ਲੱਗ ਗਈ ਸੀ, ਜਿਸ ਕਾਰਨ ਉਹਨਾਂ ਨੂੰ 3 ਹਫਤੇ ਲਈ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਸੀ ਤੇ ਉਹ ਪਾਕਿਸਤਾਨ ਖਿਲਾਫ ਮੈਚ ਵੀ ਨਹੀਂ ਖੇਡ ਸਕੇ ਸਨ।
ਇਸ ਦੌਰਾਨ ਸ਼ਿਖਰ ਧਵਨ ਦੀ ਥਾਂ ਰਿਸ਼ਭ ਪੰਤ ਨੂੰ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ।