ਲੰਡਨ, 11 ਸਤੰਬਰ – ਪੰਜਵੇਂ ਟੈਸਟ ਮੈਚ ਦੇ ਪੰਜਵੇਂ ਦਿਨ ਟੀਮ ਇੰਡੀਆ ਉਤੇ ਹਾਰ ਦਾ ਖਤਰਾ ਮੰਜਰਾਉਣ ਲੱਗਾ ਹੈ। 128 ਦੌੜਾਂ ਉਤੇ ਟੀਮ ਇੰਡੀਆ ਦੇ 5 ਖਿਡਾਰੀ ਆਉਟ ਹੋ ਚੁੱਕੇ ਹਨ। ਐਲ. ਰਾਹੁਲ 77 ਅਤੇ ਪੰਤ 4 ਦੌੜਾਂ ਉਤੇ ਖੇਡ ਰਹੇ ਹਨ। ਭਾਰਤ ਨੂੰ ਜਿੱਤਣ ਲਈ ਹਾਲੇ ਵੀ 336 ਦੌੜਾਂ ਦੀ ਲੋੜ ਹੈ।
ਇਸ ਤੋਂ ਇਲਾਵਾ ਧਵਨ 1, ਪੁਜਾਰਾ, ਕੋਹਲੀ ਤੇ ਵਿਹਾਰੀ ਖਾਤਾ ਵੀ ਨਹੀਂ ਖੋਲ ਸਕੇ. ਜਦਕਿ ਰਹਾਨੇ ਨੇ 37 ਦੌੜਾਂ ਦਾ ਯੋਗਦਾਨ ਪਾਇਆ।