ਬਲਾਚੌਰ, 03 ਜੁਲਾਈ (ਵਿਸ਼ਵ ਵਾਰਤਾ)-

ਅੱਜ ਇੱਥੇ ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨ (ਇਫਟੂ)ਵਲੋਂ ੧੦ ਟਰੇਡ ਯੂਨੀਅਨ ਦੇ ਸੱਦੇ ਤੇ ਨਿੱਜੀਕਰਨ ਦੇ ਖਿਲਾਫ ਤੇ ਕਿਰਤ ਕਾਨੂੰਨਾਂ ਚ ਕੀਤੀਆਂ ਸੋਧਾਂ ਦੇ ਖਿਲਾਫ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਐਸ. ਡੀ. ਐਮ.ਬਲਾਚੌਰ ਨੂੰ ਮੰਗ ਪੱਤਰ ਦਿੱਤਾ ਗਿਆ ਪ੍ਰੈਸ ਨੂੰ ਬਿਆਨ ਦਿੰਦਿਆਂ ਇਫਟੂ ਸੂਬਾ ਆਗੂ ਸ਼੍ਰੀ ਅਵਤਾਰ ਸਿੰਘ ਤਾਰੀ, ਸ਼੍ਰੀ ਗੁਰਦਿਆਲ ਰੱਕੜ ਨੇ ਕਿਹਾ ਕਿ ਜਦੋਂ ਦੀ ਮੋਦੀ ਸਰਕਾਰ ਹੋਂਦ ਵਿੱਚ ਆਈ ਹੈ ਉਸ ਤੋਂ ਬਾਅਦ ਨਿੱਜੀਕਰਨ ਦਾ ਕੁਹਾੜਾ ਤੇਜ਼ ਹੋ ਕੀਤਾ ਹੋਇਆ ਹੈ। ਰੇਲਵੇ, ਰੱਖਿਆ, ਕੋਲ ਖਾਨਾ, ਦਾ ਨਿੱਜੀ ਕਰਨ ਤੇਜੀ ਨਾਲ ਕੀਤਾ ਜਾ ਰਿਹਾ ਹੈ। ਜਿਹੜੀਕੋ ਖਾਨਾ ਨੂੰ ਇੰਦਰਾ ਗਾਂਧੀ ਨੇ ੧੯੭੫ ਚ ਪ੍ਰਾਇਵੇਟ ਖੇਤਰ ਵਿੱਚੋਂ ਕੱਢ ਕੇ ਸਰਕਾਰੀ ਖੇਤਰ ਵਿੱਚ ਲਲ ਲਿਆਂਦਾ ਸੀ ਜਿਸ ਵਿੱਚ ਕੋਲਾਮਜਦੂਰਾਂ ਦੀ ਜਾਨ ਤੇ ਮਾਲ ਦੀ ਰਾਖੀ ਦੀ ਸੁਵਿੱਧਾਂ ਸੀ। ਉਹ ਕੋਲਾਖਾਨਾਂ ਨੂੰ ਦੁਬਾਰਾ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਕੋਲ ਭੇਜ ਰਹੀ ਹੈਂ। ਜਿਸ ਹਥਿਆਰ ਨਾਲ ਸਾਡੇ ਦੇਸ਼ ਦੀ ਫੌਜ ਨੇ ਦੂਸਰੇ ਦੇਸ਼ ਦੀ ਫੌਜ ਨਾਲ ਲੜਨਾ ਹੁੰਦਾ ਹੈ ੳਉਸ ਨੂੰ ਸਾਮਰਾਜੀ ਦੇ ਰਹਿਮੋ ਕਰਮ ਤੇ ਛੱਡ ਦਿੱਤਾ ਗਿਆ ਹੈ। ਜਿਹੜਾ ਰੇਲਵੇਂ ਮਹਿਕਮਾਂ ਮੁਨਾਫ਼ੇ ਵਾਲਾ ਸੀ ਉਸ ਨੂੰ ਵੀ ਕੁੜੀਆਂ ਕੌਡੀਆਂ ਦੇ ਭਾਅ ਕਾਰਪੋਰੇਟਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ । ਉਸ ਲਈ ਸਿਆਸੀ ਪਾਰਟੀਆਂ ਆਪਣੇ-ਆਪਣੇ ਰਾਜਾਂ ਵਿੱਚ ਅੱਗੇ ਵਧਾ ਰਹੇ ਹਨ ਜਿਸ ਸਟੇਟ ਵਿੱਚ ਬੀਜੇਪੀ ਦੀ ਸਰਕਾਰ ਹੈਂ ਉੱਥੇ ਕੀਰਤ ਕਾਨੂੰਨਾਂ ਚ ਸੋਧਾਂ ਕਰਕੇ ਕਾਰਪੋਰੇਟ ਪੱਖੀ ਨੀਤੀਆਂ ਲਿਆ ਕੇ ੧੨ ਘੰਟਿਆਂ ਦੀ ਦਿਹਾੜੀ ਦੇ ਫਰਮਾਨ ਜਾਰੀ ਕੀਤੇ ਜਾ ਰਹੇ ਹਨ। ਪ੍ਰੈਸ ਨੂੰ ਬਿਆਨ ਦਿੰਦਿਆਂ ਉਸਾਰੀ ਮਿਸਤਰੀ ਮਜਦੂਰ ਯੂਨੀਅਨ ਦੇ ਪ੍ਰਧਾਨ ਸ਼੍ਰੀ ਨਿਰਮਲ ਜੰਡੀ, ਸ਼੍ਰੀ ਹਰਦੀਪ ਪਨੇਸਰ, ਨੇ ਕਿਹਾ ਹੈ ਕਿ ੧੯੯੬ ਦਾ ਅੱਜ ਤੱਕ ਇੰਨ ਬਿੰਨ ਲਾਗੂ ਨਹੀਂ ਕੀਤਾ ਗਿਆ ਹੈ। ਸ਼ਗਨ ਸਕੀਮ ਦੇਸ਼ ਵਿੱਚ ਮੈਰਿਜ਼ ਕਾਰਡ ਰਾਹੀਂ ਦਿੱਤਾ ਜਾਂਦਾ ਹੈ ਪਰ ਪੰਜਾਬ ਵਿੱਚ ਦਾ ਵੈਲਫੇਅਰ ਬੋਰਡ ਕਿਰਤੀਆਂ ਕੋਲੋਂ ਮੈਰਿਜ ਸਰਟੀਫਿਕੇਟ ਦੀ ਮੰਗਦਾ ਹੈ। ਜੋ ਸਰਾਸਰ ਧੱਕਾ ਹੈਂ। ਆਨ ਲਾਇਨ ਸਿਸਟਮ ਹੋਣ ਨਾਲ ਹਰ ਵਿਅਕਤੀਰਜਿਸਟਰੇਸ਼ਨ ਕਰਵਾ ਰਿਹਾ ਹੈ ਜਿਸ ਦਾ ਮੰਗ ਪੱਤਰ ਐਸ.ਡੀ.ਅਐਮ ਨੂੰ ਦੇਣ ਉਪਰੰਤ ਮੰਗਾਂ ਤੋਂ ਜਾਣੂ ਕਰਵਾਇਆ। ਮੰਗ ਪੱਤਰ ਦੇਣ ਉਪਰੰਤ ਅਵਤਾਰ ਸਿੰਘ ਤਾਰੀ, ਗੁਰਦਿਆਲ ਰੱਕੜ,ਨਿਰਮਲ ਜੰਡੀ, ਹਰਦੀਪ ਪਨੇਸਰ, ਜਸਪਾਲ ਬਾਗੋਵਾਲ ਮਦਨਨੱਥਾ ਨੰਗਲ, ਜੈ ਨਰਾਇਣ, ਚਰਨਦਾਸ ਮੋਹਰ ਹਾਜ਼ਰ ਸਨ।