ਜੋਕੋਵਿਚ ਨੇ ਜਿੱਤਿਆ ਸਾਲ ਦਾ ਤੀਜਾ ਗ੍ਰੈਂਡ ਸਲੈਮ
6ਵਾਂ ਵਿੰਬਲਡਨ ਅਤੇ 20ਵਾਂ ਗ੍ਰੈਂਡ ਸਲੈਮ ਜਿੱਤ ਕੇ ਫੈਡਰਰ ਅਤੇ ਨਡਾਲ ਦੀ ਕੀਤੀ ਬਰਾਬਰੀ

ਚੰਡੀਗੜ੍ਹ,12 ਜੁਲਾਈ(ਵਿਸ਼ਵ ਵਾਰਤਾ) ਸਰਬੀਆ ਦੇ ਵਿਸ਼ਵ ਨੰਬਰ-1 ਖਿਲਾੜੀ ਨੋਵਾਕ ਜੋਕੋਵਿਚ ਨੇ 6ਵੀਂ ਵਾਰ ਵਿੰਬਲਡਨ ਦਾ ਖਿਤਾਬ ਜਿੱਤਿਆ ਹੈ। ਫਾਈਨਲ ਵਿਚ ਉਸ ਨੇ ਇਟਲੀ ਦੇ ਮੈਂਟਿਓ ਬੇਰੇਟਿਨੀ ਨੂੰ 6-7, 6-4, 6-4, 6-3 ਨਾਲ ਹਰਾਇਆ। ਇਹ ਜੋਕੋਵਿਚ ਦਾ 20ਵਾਂ ਗ੍ਰੈਂਡ ਸਲੈਮ ਹੈ। ਇਸਦੇ ਨਾਲ ਹੀ ਉਸਨੇ ਸਵਿਟਜ਼ਰਲੈਂਡ ਦੇ ਸਭ ਤੋਂ ਵੱਧ ਗ੍ਰੈਂਡ ਸਲੈਮ ਜੇਤੂ ਰੋਜਰ ਫੈਡਰਰ ਅਤੇ ਸਪੇਨ ਦੇ ਰਾਫੇਲ ਨਡਾਲ ਦੇ ਰਿਕਾਰਡ ਦੀ ਬਰਾਬਰੀ ਵੀ ਕਰ ਲਈ ਹੈ।

ਜੋਕੋਵਿਚ ਨੇ ਇਸ ਸਾਲ ਦੇ ਸ਼ੁਰੂ ਵਿਚ ਤਿੰਨੋਂ ਗ੍ਰੈਂਡ ਸਲੈਮ ਜਿੱਤੇ ਹਨ। ਸਾਲ ਦਾ ਆਖਰੀ ਟੂਰਨਾਮੈਂਟ ਅਗਸਤ ਦੇ ਅੰਤ ਵਿੱਚ ਹੋ ਸਕਦਾ ਹੈ। ਫਿਰ ਜੋਕੋਵਿਚ ਕੋਲ ਇਤਿਹਾਸ ਰਚਣ ਲਈ ਫੈਡਰਰ ਅਤੇ ਨਡਾਲ ਨੂੰ ਪਿੱਛੇ ਛੱਡਣ ਦਾ ਮੌਕਾ ਹੋਵੇਗਾ।






















