ਜੈਤੋ ਵਿੱਚ ਸਿਲੰਡਰਾਂ ਨਾਲ ਭਰੀ ਵਾਹਨ ਨੂੰ ਅੱਗ ਲੱਗੀ, ਵੱਡਾ ਹਾਦਸਾ ਟਲ ਗਿਆ
ਜੈਤੋ, 19 ਨਵੰਬਰ (ਰਘੂਨੰਦਨ ਪਰਾਸ਼ਰ) ਅੱਜ ਗੈਸ ਸਿਲੰਡਰਾਂ ਨਾਲ ਭਰੇ ਵਾਹਨ ਨੂੰ ਅਚਾਨਕ ਅੱਗ ਲੱਗਣ ਕਾਰਨ ਇਕ ਵੱਡਾ ਹਾਦਸਾ ਹੋਣੋਂ ਟੱਲ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਜੈਤੋ ਦੀ ਇੱਕ ਗੈਸ ਏਜੰਸੀ ਦੀ ਗੱਡੀ ਕਰੀਬ 20 ਸਿਲੰਡਰ ਲੈ ਕੇ ਉਸਦੇ ਗੋਦਾਮ ਤੋਂ ਆ ਰਹੀ ਸੀ ਕਿ ਵਾਹਨ ਦਾ ਥਾਣੇ ਨੇੜੇ ਹੌਰਸ ਫ਼ਟ ਗਿਆ ਜਿਸ ਨਾਲ ਅੱਗ ਲੱਗ ਗਈ। ਇਸ ਅੱਗ ਨੂੰ ਦੇਖਿਆ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਅੱਗ ‘ਤੇ ਕਾਬੂ ਪਾ ਲਿਆ, ਜਿਸ ਨਾਲ ਇੱਕ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ।