ਗ਼ਰੀਬ ਬੱਚਿਆਂ ਨੂੰ ਦੇ ਰਹੀ ਹੈ ਸਿੱਖਿਆ ਤੇ ਨਸੀਹਤ

ਚੰਡੀਗੜ 14 ਦਸੰਬਰ ( ਵਿਸ਼ਵ ਵਾਰਤਾ )-ਝੁੱਗੀ ਤੋਂ ਲੈ ਕੇ ਇੰਗਲੈਂਡ ਤਕ ਦਾ ਸਫਰ ਤੈਅ ਕਰਨ ਵਾਲੀ ਜਿਲਿਅਨ ਹਸਲਾਮ ਕਲਕੱਤਾ ਦੀ ਰਹਿਣ ਵਾਲੀ ਨੇ ਆਪਣਾ ਜੀਵਨ ਝੁੱਗੀ ਚ ਬਿਤਾਇਆ ।ਉਸਦੇ ਚਾਰ ਭਾਈ ਭੈਣਾਂ ਦੀ ਭੁੱਖ ਅਤੇ ਕੰਪੋਸ਼ਣ ਨਾਲ ਮੌਤ ਹੋ ਗਈ ਸੀ ।ਪਰ ਉਸਨੇ ਹਰ ਸਥਿਤੀ ਨੂੰ ਸਵੀਕਾਰ ਕੀਤਾ ।ਉਹ ਇੰਗਲੈਂਡ ਚ ਜੰਮੀ, ਪਰ ਉਸਦੇ ਪਿਤਾ ਨੂੰ ਭਾਰਤੀ ਮੌਸਮ ਪਸੰਦ ਸੀ, ਇਸ ਕਰਕੇ ਉਹ ਇਥੇ ਆ ਕੇ ਵਸ ਗਏ ਸਨ ।17 ਸਾਲ ਦੀ ਉਮਰ ਚ ਉਹ ਦਿੱਲੀ ਚਲੀ ਗਈ ।ਉਸਨੂੰ ਅਮਰੀਕਾ ਚ ਇਕ ਨੌਕਰੀ ਲਈ ਚੁਣਿਆ ਗਿਆ ।ਹੁਣ ਉਹ ਹਰ ਸਾਲ ਭਾਰਤ ਚ ਚੱਕਲ ਲਾਉਂਦੀ ਹੈ ।ਉਸਨੇ ਕਈ ਨਾਮੀ ਕੰਪਨੀਆਂ ਚ ਕੰਮ ਕੀਤਾ ।ਲੋਕ ਗਰਮਜੋਸ਼ੀ ਨਾਲ ਉਸਦਾ ਸਵਾਗਤ ਕਰਦੇ ਹਨ।ਉਸਨੇ ਕਲਕੱਤਾ ਦੇ ਹੀ ਉਤਰਪਾੜਾ ਚ ਆਪਣੇ ਖਰਚੇ ਤੇ ਪੰਜ ਅਧਿਐਨ ਸੈਂਟਰ ਖੋਲੇ ਹਨ ।ਜਿੱਥੇ ਗਰੀਬ ਬੱਚਿਆਂ ਨੂੰ ਪੜਾਇਆ ਜਾਂਦਾ ਹੈ ।ਉਸਦਾ ਟੀਚਾ ਜਿਆਦਾ ਤੋਂ ਜਿਆਦਾ ਲੋਕਾਂ ਤਕ ਪਹੁੰਚਾਉਣਾ ਤੇ ਉਨਾਂ ਨੂੰ ਪ੍ਰੇਰਿਤ ਕਰਨਾ ਹੈ ਕਿ ਸ਼ਖਤ ਮਿਹਨਤ ਨਾਲ ਕੁਝ ਵੀ ਸੰਭਵ ਹੈ ।






















