ਸਭ ਤੋਂ ਪਹਿਲਾਂ ਸਿਹਤ ਵਰਕਰਾਂ ਨੂੰ ਦਿੱਤੀ ਜਾਵੇਗੀ ਵੈਕਸੀਨ
ਅੰਮਿ੍ਰਤਸਰ, 28 ਦਸੰਬਰ (ਵਿਸ਼ਵ ਵਾਰਤਾ)-ਕੋਵਿਡ 19 ਮਹਾਂਮਾਰੀ ਤੇ ਕਾਬੂ ਪਾਉਣ ਲਈ ਜਿਲਾ ਵਾਸੀਆਂ ਨੂੰ ਜਲਦ ਹੀ ਕੋਵਿਡ 19 ਵੈਕਸੀਨ ਉਪਲਬੱਧ ਹੋਵੇਗੀ ਅਤੇ ਸਭ ਤੋਂ ਪਹਿਲਾਂ ਇਹ ਵੈਕਸੀਨ ਸਿਹਤ ਵਰਕਰਾਂ ਅਤੇ ਫਰੰਟ ਲਾਈਨ ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਦਿੱਤੀ ਜਾਵੇਗੀ। ਇਸ ਸਬੰਧੀ ਅੱਜ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ ਦੀ ਪ੍ਰਧਾਨਗੀ ਹੇਠ ਸਿਹਤ ਵਿਭਾਗ ਨਾਲ ਇਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਅਗਰਵਾਲ ਨੇ ਦੱੋਿਸਆ ਕਿ ਕੋਵਿਡ 19 ਵੈਕਸੀਨ ਜਲਦ ਹੀ ਆ ਰਹੀ ਹੈ ਅਤੇ ਇਸ ਸਬੰਧੀ ਪੂਰੀ ਤਿਆਰੀਆਂ ਕਰ ਲਈਆਂ ਗਈਆਂ ਹਨ।
ਸ੍ਰੀ ਅਗਰਵਾਲ ਨੇ ਕਿਹਾ ਕਿ ਇਹ ਵੈਕਸੀਨ ਇਕ ਵਿਅਕਤੀ ਨੂੰ ਦੋ ਵਾਰ ਦਿੱਤੀ ਜਾਣੀ ਹੈ ਅਤੇ ਸ਼ੁਰੂ ’ਚ ਜਿਲੇ ਵਿੱਚ 27 ਲੱਖ ਡੋਜ ਸਟੋਰ ਕਰਨ ਦੀ ਸਮਰੱਥਾ ਹੈ। ਉਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਸ ਸਬੰਧੀ ਆਪਣੀ ਮੁਕੰਮਲ ਤਿਆਰੀ ਕਰ ਲਈ ਗਈ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਆਰ:ਐਸ:ਸੇਠੀ ਤੇ ਡਾ:ਸੁਖਪਾਲਸਿੰਘ ਜਿਲਾ ਟੀਕਾਕਰਨ ਅਫਸਰ ਨੇ ਦੱਸਿਆ ਕਿ 27 ਲੱਖ ਡੋਜ਼ਿਜ ਵਿੱਚੋਂ 16 ਲੱਖ ਡੋਜ਼ਿਜ ਵੱਡੇ ਵਾਕਿੰਗ ਕੂਲਰਾਂ ਵਿੱਚ ਸਟੋਰ ਕੀਤੀ ਜਾਵੇਗੀ ਅਤੇ 11 ਲੱਖ ਡੋਜ਼ਿਜ਼ ਛੋਟੇ ਬਾਕਸਾਂ ਵਿੱਚ ਸਟੋਰ ਕਰਨ ਦੀ ਸਮਰੱਥਾ ਹੈ।ਉਨਾਂ ਦੱਸਿਆ ਕਿ ਜਿਲੇ ਦੇ 66 ਸਰਕਾਰੀ ਸਿਹਤ ਕੇਂਦਰਾਂ ਵਿੱਚੋਂ 49 ਸਿਹਤ ਕੇਂਦਰਾਂ ਤੇ ਇਹ ਵੈਕਸੀਨ ਸਟੋਰ ਕੀਤੀ ਜਾਵੇਗੀ ਅਤੇ 400 ਤੋਂ ਵੱਧ ਪ੍ਰਾਈਵੇਟ ਸਿਹਤ ਕੇਂਦਰਾਂ ਨੂੰ ਵੀ ਵੈਕਸੀਨ ਸਟੋਰ ਕਰਨ ਲਈ ਚੁਣਿਆ ਗਿਆ ਹੈੇ। ਉਨਾਂ ਦੱਸਿਆ ਕਿ 15000 ਸਿਹਤ ਵਰਕਰਾਂ ਦਾ ਡਾਟਾ ਕੋਵਿਨ ਪੋਰਟਲ ਤੇ ਅਪਲੋਡ ਕਰ ਲਿਆ ਗਿਆ ਹੈ ਜਿੰਨਾਂ ਨੂੰ ਇਹ ਵੈਕਸੀਨ ਸਭ ਤੋਂ ਪਹਿਲਾਂ ਦਿੱਤੀ ਜਾਵੇਗੀ। ਡਾ: ਸੁਖਪਾਲ ਨੇ ਦੱਸਿਆ ਕਿ ਇਸ ਸਬੰਧੀ ਸਰਕਾਰੀ ਅਤੇ ਪ੍ਰਾਈਵੇਟ 96 ਐਂਬੂਲੈਂਸਾਂ ਵੀ ਤਾਇਨਾਤ ਕੀਤੀਆਂ ਜਾਣਗੀਆਂ। ਉਨਾਂ ਦੱਸਿਆ ਕਿ ਇਸ ਸਬੰਧੀ ਜਿਲਾ ਟਾਸਕ ਫੋਰਸ ਅਤੇ ਬਲਾਕ ਪੱਧਰ ਦੀਆਂ ਟਾਸਕ ਫੋਰਸਾਂ ਵੀ ਬਣਾਈਆਂ ਗਈਆਂ ਹਨ ਜਿਥੇ ਮੈਡੀਕਲ ਅਫਸਰਾਂ ਕੋਵਿਡ 19 ਵੈਕਸੀਨ ਦੇਣ ਲਈ ਟ੍ਰੇਨਿੰਗ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਸ਼ੁਰੂ ਵਿੱਚ 27 ਸਥਾਨਾਂ ਤੇ ਸਿਹਤ ਵਰਕਰਾਂ ਨੂੰ ਇਹ ਵੈਕਸੀਨ ਦਿੱਤੀ ਜਾਵੇਗੀ ਅਤੇ ਇਸ ਤੋਂ ਇਲਾਵਾ 906 ਹੋਰ ਸਥਾਨਾਂ ਦੀ ਚੋਣ ਵੀ ਕੀਤੀ ਗਈ ਹੈ। ਉਨਾਂ ਦੱਸਿਆ ਕਿ ਇਕ ਕੇਂਦਰ ਵਿਖੇ 5 ਵੈਕਸੀਨੇਸ਼ਨ ਅਧਿਕਾਰੀ ਮੌਜੂਦ ਰਹਿਣਗੇ ਜੋ ਕਿ ਆਪਣੀ ਦੇਖਰੇਖ ਇਸ ਪ੍ਰਕਿਰਿਆ ਨੂੰ ਮੁਕੰਮਲ ਕਰਨਗੇ। ਜਿੰਨਾਂ ਵਿੱਚ ਸਕੂਲ, ਕਾਲਜ, ਆਂਗਨਵਾੜੀ ਸੈਂਟਰ, ਸਿਹਤ ਕੇਂਦਰ ਆਦਿ ਸ਼ਾਮਲ ਹਨ ਜਿਥੇ ਆਮ ਲੋਕਾਂ ਨੂੰ ਵੀ ਇਹ ਵੈਕਸੀਨ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਇਸ ਸਬੰਧੀ ਸਾਰਾ ਡਾਟਾ 3- ਤੇ ਡਾਊਨਲੋਡ ਵੀ ਕੀਤਾ ਗਿਆ ਹੈ।
ਇਸ ਮੀਟਿੰਗ ਵਿੱਚ ਸਿਵਲ ਸਰਜਨ ਡਾ: ਆਰ:ਐਸ:ਸੇਠੀ, ਡਾ: ਵਿਜੈ ਕੋਂਡਲ, ਡਾ: ਮਦਨ ਮੋਹਨ, ਡਾ: ਮੀਨਾਕਸ਼ੀ, ਜਿਲਾ ਸਿਖਿਆ ਅਫਸਰ ਸਤਿੰਦਰਬੀਰ ਸਿੰਘ, ਉੁਪ ਜਿਲਾ ਸਿਖਿਆ ਅਫਸਰ ਸ੍ਰੀ ਰਾਜੇਸ਼ ਸ਼ਰਮਾ, ਜਿਲਾ ਖੇਡ ਅਫਸਰ ਗੁਰਲਾਲ ਸਿੰਘ, ਡਾ: ਕੰਵਰ ਅਜੈ ਸਿੰਘ ਸਿਹਤ ਅਫਸਰ ਨਗਰ ਨਿਗਮ ਤੋਂ ਇਲਾਵਾ ਸਾਰੇ ਮੈਡੀਕਲ ਅਫਸਰ ਹਾਜਰ ਸਨ।