ਜਾਂਦੇ –ਜਾਂਦੇ ਰਾਸ਼ਟਰਪਤੀ ਟਰੰਪ ਦੇ ਗਏ ਭਾਰਤੀ ਪੇਸ਼ੇਵਰਾਂ ਨੂੰ ਝਟਕਾ
ਦਿੱਲੀ,2 ਜਨਵਰੀ (ਵਿਸ਼ਵ ਵਾਰਤਾ)- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਕਾਰਜਕਾਲ ਦੇ ਆਖਰੀ ਦਿਨਾਂ ਵਿੱਚ ਅਮਰੀਕਾ ਵਿੱਚ ਰਹਿ ਰਹੇ ਭਾਰਤੀ ਕਾਮਿਆਂ ਨੂੰ ਝਟਕਾ ਦਿੱਤਾ ਹੈ। ਟਰੰਪ ਨੇ ਗ੍ਰੀਨ ਕਾਰਡ ਅਤੇ ਵਰਕ ਵੀਜ਼ੇ ਤੇ ਪਹਿਲਾਂ ਤੋਂ ਜਾਰੀ ਪ੍ਰਤੀਬੰਧਾਂ ਨੂੰ 31 ਮਾਰਚ ਤੱਕ ਵਧਾ ਦਿੱਤਾ ਹੈ। ਰਾਸ਼ਟਰਪਤੀ ਟਰੰਪ ਨੇ ਇਸ ਨਾਲ ਸੰਬੰਧਤ ਇਕ ਆਦੇਸ਼ ਤੇ ਦਸਤਖਤ ਵੀ ਕਰ ਦਿੱਤੇ ਹਨ। ਉਹਨਾਂ ਤੇ ਆਪਣੇ ਆਦੇਸ਼ ਵਿੱਚ ਕਿਹਾ ਹੈ ਕਿ ਸੰਯੁਕਤ ਰਾਜ ਅਮਰੀਕਾ ਦੇ ਕੰਮ ਬਾਜ਼ਾਰ ਅਤੇ ਅਮਰੀਕੀ ਜਨਤਾ ਦੇ ਸਿਹਤ ਤੇ ਕੋਰੋਨਾ ਦਾ ਪ੍ਰਭਾਵ ਵਿਆਪਕ ਪੜਾਅ ਤੇ ਚਲ ਰਿਹਾ ਹੈ। ਟਰੰਪ ਦੇ ਆਦੇਸ਼ਾਂ ਵਿੱਚ ਬੇਰੋਜ਼ਗਾਰੀ ਦੀ ਦਰ, ਰਾਜਾਂ ਦੁਆਰਾ ਜਾਰੀ ਰੋਜ਼ਗਾਰਾਂ ਤੇ ਮਹਾਮਾਰੀ ਸੰਬੰਧੀ ਪ੍ਰਤੀਬੰਧ ਅਤੇ ਪਿਛਲੇ ਸਾਲ ਦੀ ਮੱਧ ਅਵਧੀ ਵਿੱਚ ਕੋਰੋਨਾ ਵਾਇਰਸ ਪ੍ਰਭਾਵ ਵਧਣ ਦਾ ਹਵਾਲਾ ਦਿੱਤਾ ਗਿਆ ਹੈ।
























