
ਚੰਡੀਗੜ, 27 ਅਗਸਤ – ਬੇਅਦਬੀ ਮਾਮਲਿਆਂ ਸਬੰਧੀ ਤਿਆਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਲੈ ਕੇ ਸ਼੍ਰੋਮਣੀ ਅਕਾਲ ਦਲ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ।
ਇਸ ਦੌਰਾਨ ਅਕਾਲੀ ਦਲ ਨੇ ਇਸ ਰਿਪੋਰਟ ਨੂੰ ਝੂਠਾ ਕਰਾਰ ਦਿੰਦਿਆਂ ਰਿਪੋਰਟ ਦੀ ਕਾਪੀਆਂ ਵੇਚਣ ਸਬੰਧੀ ਇਕ ਸਟਾਲ ਵੀ ਲਾਇਆ ਗਿਆ, ਜਿਸ ਵਿਚ 5-5 ਰੁਪਏ ਵਿਚ ਕਾਪੀਆਂ ਨੂੰ ਵੇਚਿਆ ਗਿਆ।






















