ਜਲੰਧਰ ਵਿੱਚ ਕੰਧਾਂ ਤੇ ਖਾਲਿਸਤਾਨੀ ਨਾਅਰੇ ਲਿਖਣ ਵਾਲਾ ਚੜ੍ਹਿਆ ਪੁਲਿਸ ਦੇ ਹੱਥੇ
ਪੜ੍ਹੋ ਹੋਰ ਕਿੱਥੇ ਕਿੱਥੇ ਲਿਖੇ ਸੀ ਨਾਅਰੇ ਅਤੇ ਕਿਵੇਂ ਹੋਈ ਗ੍ਰਿਫਤਾਰੀ
ਚੰਡੀਗੜ੍ਹ,13 ਜੁਲਾਈ(ਵਿਸ਼ਵ ਵਾਰਤਾ)- 15 ਜੂਨ ਨੂੰ ਜਲੰਧਰ ਦੇ ਦੇਵੀ ਤਾਲਾਬ ਮੰਦਿਰ ਨੇੜੇ ਸਥਿਤ ਗਊਸ਼ਾਲਾ ਦੇ ਸਾਹਮਣੇ ਇੱਕ ਕੰਧ ‘ਤੇ ‘ਖਾਲਿਸਤਾਨ ਜ਼ਿੰਦਾਬਾਦ’ ਲਿਖਣ ਵਾਲੇ ਵਿਅਕਤੀ ਦੀ ਪਛਾਣ ਪਟਿਆਲਾ ਦੇ ਪਿੰਡ ਗੁਰਦਿੱਤਪੁਰ ਦੇ ਮਨਜੀਤ ਸਿੰਘ ਵਜੋਂ ਹੋਈ ਹੈ। ਜਿਕਰਯੋਗ ਹੈ ਮਨਜੀਤ ਸਿੰਘ ਨੂੰ ਇੱਕ ਹਫ਼ਤਾ ਪਹਿਲਾਂ ਸੀਆਈਏ ਸਟਾਫ਼ ਕਰਨਾਲ ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ। ਉਸਨੇ ਪਿਛਲੇ ਮਹੀਨੇ 19 ਜੂਨ ਨੂੰ ਕਰਨਾਲ ਦੇ ਸਕੂਲ ਅਤੇ ਕਾਲਜ ਦੀਆਂ ਕੰਧਾਂ ‘ਤੇ ਵੀ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹਨ। ਪੁੱਛਗਿੱਛ ਦੌਰਾਨ ਉਸਨੇ ਮੰਨਿਆ ਹੈ ਕਿ ਜਲੰਧਰ ‘ਚ ਵੀ ਉਸਨੇ ਹੀ ਖਾਲਿਸਤਾਨੀ ਨਾਅਰੇ ਲਿਖੇ ਸਨ। ਜਿਸ ਦੇ ਬਦਲੇ ਉਸ ਨੂੰ ਡੇਢ ਲੱਖ ਰੁਪਏ ਮਿਲੇ ਸਨ।
ਮਨਜੀਤ ਸਿੰਘ ਨੇ ਨਾਲ ਹੀ ਇਹ ਵੀ ਦੱਸਿਆ ਹੈ ਉਸ ਨੂੰ ਸੋਸ਼ਲ ਮੀਡੀਆ ਰਾਹੀਂ ਅਮਰੀਕਾ ਦੇ ਇੱਕ ਨੰਬਰ ਤੋਂ ਫ਼ੋਨ ਆਇਆ ਸੀ। ਫੋਨ ਕਰਨ ਵਾਲੇ ਨੇ ਕਿਹਾ ਸੀ ਕਿ ਜੇਕਰ ਉਹ ਉਕਤ ਨਾਅਰੇ ਉਸ ਦੇ ਕਹਿਣ ‘ਤੇ ਲਿਖਦਾ ਹੈ ਤਾਂ ਉਸ ਨੂੰ ਡੇਢ ਲੱਖ ਰੁਪਏ ਦਿੱਤੇ ਜਾਣਗੇ।
ਮਨਜੀਤ ਤੋਂ ਪੁੱਛਗਿੱਛ ‘ਚ ਟਾਂਡਾ ਦਾ ਸਬੰਧ ਵੀ ਸਾਹਮਣੇ ਆਇਆ। ਪੁਲਿਸ ਨੂੰ ਸ਼ੱਕ ਹੈ ਕਿ ਫੋਨ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਸਿੱਖਸ ਫਾਰ ਜਸਟਿਸ ਦਾ ਸਵੈ-ਸਟਾਇਲ ਗੌਡਮੈਨ ਗੁਰਪਤਵੰਤ ਸਿੰਘ ਪੰਨੂ ਹੈ। ਥਾਣਾ-3 ਦੀ ਪੁਲੀਸ ਨੇ ਇਸ ਮਾਮਲੇ ਵਿੱਚ ਆਈਪੀਸੀ ਦੀ ਧਾਰਾ 124 (ਏ), 153 (ਏ) 153 (ਬੀ) ਅਤੇ 120ਬੀ ਤਹਿਤ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।






















