ਜਲੰਧਰ 26 ਅਪ੍ਰੈਲ ( ਵਿਸ਼ਵ ਵਾਰਤਾ)- ਜਲੰਧਰ ’ਚ 9 ਹੋਰ ਪਾਜ਼ਿਟਿਵ ਹੋਰ ਸਾਹਮਣੇ ਆਏ ਹਨ ਜਿਨ੍ਹਾਂ ਚੋਂ ਇਕ ਮੀਡੀਆ ਕਰਮੀ ਅਤੇ 4 ਔਰਤਾਂ ਵੀ ਸ਼ਾਮਿਲ ਹਨ। ਅੱਜ ਸਾਹਮਣੇ ਆਏ ਕੇਸਾਂ ਵਿੱਚ 3 ਰਾਜ ਨਗਰ ਅਤੇ 23 ਰਾਜਾ ਗਾਰਡਨ ਦੇ ਹਨ।
ਰਾਜ ਨਗਰ ਦੇ ਵਿਕਾਸ ਮਿਸ਼ਰਾ ਦੀ *ਮਾਤਾ,* ਸਾਲੀ ਅਤੇ ਬੇਟੀ ਤਿੰਨੋਂ ਪਾਜ਼ਿਟਿਵ ਪਾਏ ਗਏ ਹਨ। ਰਾਜਾ ਗਾਰਡਨ ਵਿਚ ਇਕ 11 ਸਾਲਾ ਲੜਕਾ ਅਤੇ ਇਕ 52 ਸਾਲਾ ਵਿਅਕਤੀ ਪਾਜ਼ਿਟਿਵ ਪਾਏ ਗਏ ਹਨ।
ਜਲੰਧਰ ਦੇ ਦੋ ਕੋਰੋਨਾ ਪਾਜ਼ਿਟਿਵ ਕੇਸਾਂ ਵਿਚ ਅੱਜ ਕੁਝ ਨਵੇਂ ਇਲਾਕੇ ਸਾਹਮਣੇ ਆਏ ਹਨ। ਇਨ੍ਹਾਂ ਵਿਚ ਕਰੋਲ ਬਾਗ ਇਲਾਕੇ ਤੋਂ 54 ਸਾਲਾ ਵਿਅਕਤੀ ਹਰਦਿਆਲ ਅਤੇ ਸੰਤ ਨਗਰ ਤੋਂ 67 ਸਾਲਾ ਵਿਅਕਤੀ ਸ਼ਾਮਿਲ ਹਨ। ਸਲੇਮਪੁਰ ਮੁਸਲਮਾਨਾਂ ਤੋਂ ਇਕ 78 ਸਾਲਾ ਵਿਅਕਤੀ ਅਤੇ ਬਸਤੀ ਸ਼ੇਖ਼ ਤੋਂ ਇਕ ਔਰਤ ਦੇ ਪਾਜ਼ਿਟਿਵ ਪਾਏ ਜਾਣ ਦੀ ਵੀ ਸੂਚਨਾ ਹੈ।