
ਜਲੰਧਰ 9 ਮਈ ( ਵਿਸ਼ਵ ਵਾਰਤਾ)- ਜਲੰਧਰ ਚ ਕਰੋਨਾ ਵਾਇਰਸ ਦਾ ਕਹਿਰ ਦਿਨ ਪ੍ਰਤੀ ਦਿਨ ਵਾਧਾ ਦੇਖਣ ਨੂੰ ਮਿਲ ਰਿਹਾ ਹੈ ।ਅੱਜ ਫੇਰ 7 ਨਵੇਂ ਪਾਜ਼ਿਟਿਵ ਮਰੀਜ਼ ਸਾਹਮਣੇ ਆਏ ਜਿਨ੍ਹਾਂ ਚੋਂ ਤਿੰਨ ਸ਼ਰਧਾਲੂ ਹਨ । ਹੁਣ ਤੱਕ ਜਿਲ੍ਹੇ ਚ ਕੁੱਲ ਗਿਣਤੀ 162 ਹੋ ਗਈ ਹੈ । ਜਿਨ੍ਹਾਂ ਚੋਂ 5 ਜਾਣਿਆ ਦੀ ਮੌਤ ਹੋ ਚੁੱਕੀ ਹੈ ਅਤੇ 19 ਮਰੀਜ਼ ਠੀਕ ਹੋ ਕੇ ਘਰ ਵਾਪਿਸ ਜਾ ਚੁੱਕੇ ਹਨ ।





















