ਜਲੰਧਰ, 11 ਜੁਲਾਈ – ਅੱਜ ਜਲੰਧਰ ਵਿਖੇ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ 2 ਔਰਤਾਂ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ-ਜੰਮੂ ਰਾਸ਼ਟਰੀ ਰਾਜ ਮਾਰਗ ਉਤੇ ਪਿੰਡ ਪਚਰੰਗਾ ਨੇੜਾ ਵਾਪਰਿਆ, ਜਿਥੇ ਆਲਟੋ ਕਾਰ ਦੀ ਇਨੋਵਾ ਕਾਰ ਨਾਲ ਸਿੱਧੀ ਟੱਕਰ ਹੋ ਗਈ। ਆਲਟੋ ਕਾਰ ਵਿਚ ਸਵਾਰ 2 ਔਰਤਾਂ ਸਮੇਤ 5 ਲੋਕ ਮੌਕੇ ਉਤੇ ਹੀ ਮਾਰੇ ਗਏ, ਜਦਕਿ ਇਨੋਵਾ ਸਵਾਰ 3 ਲੋਕ ਜਖਮੀ ਹੋ ਗਏ।
ਆਲਟੋ ਕਾਰ ਜੰਮੂ ਤੋਂ ਜਲੰਧਰ ਵੱਲ ਆ ਰਹੀ ਸੀ, ਜਿਸ ਦੀ ਸਾਹਮਣੇ ਤੋਂ ਆ ਰਹੀ ਇਨੋਵਾ ਨਾਲ ਸਿੱਧੀ ਟੱਕਰ ਹੋ ਗਈ। ਮੰਨਿਆ ਜਾ ਰਿਹਾ ਹੈ ਕਿ ਆਲਟੋ ਕਾਰ ਦਾ ਟਾਇਰ ਫਟਣ ਕਾਰਨ ਇਹ ਡਿਵਾਈਡਰ ਤੋਂ ਦੂਸਰੀ ਰੋਡ ਉਤੇ ਜਾ ਪਹੁੰਚੀ ਤੇ ਇਨੋਵਾ ਨਾਲ ਟੱਕਰ ਹੋ ਗਈ।
ਇਸ ਦੌਰਾਨ ਆਲਟੋ ਕਾਰ ਵਿਚ ਫਸੀਆਂ ਲਾਸ਼ਾਂ ਨੂੰ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ ਗਿਆ।