ਜਦੋਂ ਭਾਜਪਾ ਦੇ ਮੰਤਰੀ ਨੂੰ ਭੱਜਣਾ ਪਿਆ ਪਤਲੀ ਗਲੀ ਵਿਚ ਦੀ ਮੋਦੀ ਸਰਕਾਰ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਨੇ ਸਰਕਟ ਹੋਏ ਮੂਹਰੇ ਲਾਇਆ ਧਰਨਾ ਕੀਤਾ ਮੰਤਰੀ ਦਾ ਘਿਰਾਓ
ਬਠਿੰਡਾ 3 ਨਵੰਬਰ ( ਕੁਲਬੀਰ ਬੀਰਾ ):ਭਾਜਪਾ ਦੇ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਅੱਜ ਬਠਿੰਡਾ ਆਏ ਹੋਏ ਸਨ ਉਨ੍ਹਾਂ ਲਈ ਹਾਲਾਤ ਉਸ ਸਮੇਂ ਗੰਭੀਰ ਬਣ ਗਏ ਜਦੋਂ ਸਰਕਟ ਹਾਊਸ ਵਿੱਚ ਮੌਜੂਦ ਹੋਣ ਦੀ ਖ਼ਬਰ ਮਿਲਣ ਤੇ ਕਿਸਾਨਾਂ ਨੇ ਗੇਟ ਮੂਹਰੇ ਧਰਨਾ ਲਾ ਦਿੱਤਾ ਤੇ ਕਈ ਘੰਟੇ ਕਮਰੇ ਵਿੱਚ ਇੰਤਜ਼ਾਰ ਕਰਨਾ ਪਿਆ ਬਾਂਹ ਮੁਸ਼ਕਲ ਪੁਲਸ ਵੱਲੋਂ ਸਰਕਟ ਹਾਊਸ ਦੇ ਪਿਛਲੇ ਪਾਸੇ ਦੀ ਪਤਲੀ ਗਲੀ ਰਾਹੀਂ ਗੱਡੀ ਵਿੱਚ ਬਿਠਾ ਕੇ ਭਾਜਪਾ ਮੰਤਰੀ ਨੂੰ ਬਾਹਰ ਕੱਢਿਆ ਗਿਆ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਨੇ ਕਿਸਾਨਾਂ ਵੱਲੋਂ ਕੀਤੇ ਘਿਰਾਓ ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਸਾਰਾ ਕੁਝ ਕੈਪਟਨ ਸਰਕਾਰ ਦੇ ਇਸ਼ਾਰੇ ਤੇ ਹੋ ਰਿਹਾ ਹੈ ਅਤੇ ਕੈਪਟਨ ਆਪਣੀ ਮੁਸੀਬਤ ਮੋਦੀ ਸਰਕਾਰ ਦੇ ਗਲੇ ਪਾ ਰਹੇ ਹਨ ਬਲਦੇਵ ਸਿੰਘ ਸੰਦੋਹਾ ਕਿਸਾਨ ਆਗੂ ਨੇ ਕਿਹਾ ਕਿ ਭਾਜਪਾ ਆਗੂ ਸਾਜ਼ਿਸ਼ ਤਹਿਤ ਦੇਸ਼ ਦਾ ਮਾਹੌਲ ਖ਼ਰਾਬ ਕਰ ਰਹੇ ਹਨ ਅਤੇ ਹੱਕ ਮੰਗਦੇ ਕਿਸਾਨਾਂ ਨੂੰ ਨਕਸਲਵਾਦੀ ਕਹਿ ਰਹੇ ਹਨ ਜੋ ਠੀਕ ਨਹੀਂ ਉਨ੍ਹਾਂ ਕਿਹਾ ਕਿ ਜਦੋਂ ਤਕ ਕਿਸਾਨ ਵਿਰੋਧੀ ਬਿੱਲ ਰੱਦ ਨਹੀਂ ਹੁੰਦੇ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹਿਣਗੇ ਭਾਵੇਂ ਇਸ ਲਈ ਉਨ੍ਹਾਂ ਨੂੰ ਕੋਈ ਕੁਰਬਾਨੀ ਦੇਣੀ ਪਵੇ






















