ਜਥੇਦਾਰ ਮੰਡ ਨੇ ਖੋਲ੍ਹਿਆ ਕੈਪਟਨ ਸਰਕਾਰ ਖਿਲਾਫ ਮੋਰਚਾ, ਜਾਂਚ ਟੀਮ ਕੀਤੀ ਰੱਦ ਕੈਪਟਨ ਦੀ ਨਵੀਂ ਜਾਂਚ ਟੀਮ ਕੋਲ ਕੋਈ ਗਵਾਹ ਜਾਂ ਸਿੱਖ ਆਗੂ ਨਹੀਂ ਕਰਵਾਏਗਾ ਬਿਆਨ ਦਰਜ : ਜਥੇਦਾਰ ਮੰਡ — ਕੈਪਟਨ ਨੇ ਕੀਤਾ ਕੌਮ ਨਾਲ ਵਿਸਵਾਸ਼ਘਾਤ ,ਨਵੀਂ ਜਾਂਚ ਟੀਮ ਨੂੰ ਸਹਿਯੋਗ ਦੇਣ ਵਾਲੇ ਨੂੰ ਕਰਾਂਗੇ ਸਿੱਖ ਕੌਮ ਤੋਂ ਪਾਸੇ –ਇਨਸਾਫ਼ ਲੈ ਕੇ ਰਹਾਂਗੇ ਬਰਗਾੜੀ ਮੋਰਚੇ ਦਾ ਦੂਸਰਾ ਪੜਾਅ ਕਰਵਾਏਗਾ ਸਰਕਾਰਾਂ ਦੇ ਹੱਥ ਖੜ੍ਹੇ

ਬਠਿੰਡਾ 10 ਮਈ ( ਕੁਲਬੀਰ ਬੀਰਾ ):- ਪੰਜਾਬ ਸਰਕਾਰ ਵੱਲੋਂ ਬੇਅਦਬੀ ਘਟਨਾਵਾਂ ਦੀ ਜਾਂਚ ਲਈ ਬਣਾਈ ਨਵੀਂ ਸੈੱਟ ਨੂੰ ਸਰਬੱਤ ਖਾਲਸਾ ਦੇ ਜੱਥੇਦਾਰ ਧਿਆਨ ਸਿੰਘ ਮੰਡ ਨੇ ਮੁੱਢੋਂ ਰੱਦ ਕਰਦਿਆਂ ਕੈਪਟਨ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ ਬਠਿੰਡਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਦੀ ਨਵੀਂ ਜਾਂਚ ਟੀਮ ਨੂੰ ਕੋਈ ਵਿਅਕਤੀ ਸਹਿਯੋਗ ਨਹੀਂ ਕਰੇਗਾ ਅਤੇ ਕੋਈ ਵੀ ਗਵਾਹ ਜਾਂ ਸਿੱਖ ਆਗੂ ਜਾਂਚ ਟੀਮ ਕੋਲ ਬਿਆਨ ਦਰਜ ਨਹੀਂ ਕਰਵਾਏਗਾ ਜੇਕਰ ਕਿਸੇ ਵੀ ਗਵਾਹ ਜਾਂ ਸਿੱਖ ਆਗੂ ਨੇ ਨਵੀਂ ਜਾਂਚ ਟੀਮ ਨੂੰ ਸਹਿਯੋਗ ਦਿੱਤਾ ਜਾਂ ਬਿਆਨ ਦਰਜ ਕਰਵਾਏ ਤਾਂ ਉਸ ਨੂੰ ਸਿੱਖ ਕੌਮ ਤੋਂ ਪਾਸੇ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀਆਂ ਜੁੱਤੀਆਂ ਘਸ ਗਈਆਂ ਇਨਸਾਫ ਦੀ ਲੜਾਈ ਲੜਦਿਆਂ ਪਰ ਸਮੇਂ ਦੀਆਂ ਸਰਕਾਰਾਂ ਨੇ ਦੋਸ਼ੀਆਂ ਨੂੰ ਬਚਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਅਦਾਲਤਾਂ ਨੇ ਤਾਂ ਸਿੱਖਾਂ ਲਈ ਇਨਸਾਫ਼ ਦੇ ਬੂਹੇ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਹਨ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਜਾਂਚ ਨਿਰਪੱਖਤਾ ਵਾਲੀ ਸੀ ਪਰ ਉਸ ਨੂੰ ਰੱਦ ਕਰਕੇ ਸਿੱਖ ਕੌਮ ਦੀਆਂ ਭਾਵਨਾਵਾਂ ਖਦੇੜ ਕੇ ਰੱਖ ਦਿੱਤੀਆਂ ਹਨ ਅਜਿਹੇ ਹਾਲਾਤ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਸ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਅਤੇ ਵਿਸ਼ੇਸ਼ ਸੈਸ਼ਨ ਬੁਲਾ ਕੇ ਜਸਟਿਸ ਰਣਜੀਤ ਸਿੰਘ ਦੀ ਜਾਂਚ ਰਿਪੋਰਟ ਨੂੰ ਸਹੀ ਮੰਨਦੇ ਹੋਏ ਦੋਸ਼ੀਆਂ ਨੂੰ ਜਲਦ ਨੱਥ ਪਾਉਣ ਦੀ ਗੱਲ ਕਹੀ ਸੀ ਪਰ ਅਜਿਹਾ ਨਾ ਕਰਕੇ ਉਸ ਨੇ ਸਭ ਤੋਂ ਵੱਡਾ ਵਿਸ਼ਵਾਸਘਾਤ ਕੀਤਾ ਹੈ ਇਸ ਲਈ ਹੁਣ ਸਿੱਖ ਆਗੂ ਇਨ੍ਹਾਂ ਜਾਂਚ ਟੀਮਾਂ ਨੂੰ ਕੋਈ ਸਹਿਯੋਗ ਨਹੀਂ ਦੇਣਗੇ ਉਨ੍ਹਾਂ ਕਿਹਾ ਕਿ ਜਦੋਂ ਨੂੰ ਜਾਂਚ ਟੀਮ ਰਿਪੋਰਟ ਪੇਸ਼ ਕਰੇਗੀ ਉਦੋਂ ਨੂੰ ਕੈਪਟਨ ਸਰਕਾਰ ਦਾ ਕਾਰਜਕਾਲ ਖ਼ਤਮ ਹੋ ਜਾਣਾ ਹੈ ਫਿਰ ਇਸ ਜਾਂਚ ਟੀਮ ਦਾ ਕੀ ਮਕਸਦ ਰਹਿ ਗਿਆ ਉਨ੍ਹਾਂ ਕਿਹਾ ਕਿ ਬਰਗਾੜੀ ਮੋਰਚੇ ਨੇ ਅਣਪਛਾਤੀ ਪੁਲਸ ਦੀ ਪਛਾਣ ਕੀਤੀ ਵੱਡੇ ਦੋਸ਼ੀ ਜੇਲ੍ਹਾਂ ਪਿੱਛੇ ਧੱਕੇ ਅਤੇ ਮੁੱਖ ਚਿਹਰੇ ਜਦੋਂ ਹੱਥ ਪੈਣ ਲੱਗਿਆ ਤਾਂ ਸਰਕਾਰ ਦੀਆਂ ਮਿਲੀਆਂ ਭੁਗਤਾਨ ਕਰਕੇ ਦੋਸ਼ੀ ਬਚ ਨਿਕਲੇ ਪ੍ਰੰਤੂ ਬਰਗਾੜੀ ਮੋਰਚੇ ਦਾ ਦੂਸਰਾ ਪੜਾਅ ਇਨਸਾਫ ਲੈ ਕੇ ਰਹੇਗਾ ਤੇ ਸੰਘਰਸ਼ ਸਰਕਾਰਾਂ ਦੇ ਹੱਥ ਖੜ੍ਹੇ ਕਰਵਾ ਕੇ ਰਹੇਗਾ ਕਿਉਂਕਿ ਕੌਮ ਇਨਸਾਫ਼ ਦੀ ਲੜਾਈ ਖ਼ੁਦ ਲੜੇਗੀ ਇਸ ਮੌਕੇ ਉਨ੍ਹਾਂ ਦੇ ਨਾਲ ਸੁਰਜੀਤ ਸਿੰਘ ਅਰਾਈਆਂਵਾਲਾ ਰਣਜੀਤ ਸਿੰਘ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ ।






















