ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦਾ ਇੰਗਲੈਂਡ ਪਹੁੰਚਣ ਤੇ ਸਿੱਖ ਸੰਗਤਾਂ ਵੱਲੋਂ ਸ਼ਾਨਦਾਰ ਸਵਾਗਤ
ਚੰਡੀਗੜ੍ਹ, 5ਅਪ੍ਰੈਲ (ਵਿਸ਼ਵ ਵਾਰਤਾ)- ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਕੁਝ ਦਿਨਾਂ ਲਈ ਇੰਗਲੈਂਡ ਦੀ ਧਰਤੀ ਤੇ ਧਰਮ ਪ੍ਰਚਾਰ ਦੌਰੇ ਤੇ ਪੁੱਜੇ ਹਨ ਜਦੋਂ ਉਹ ਲੰਡਨ ਦੇ ਹੀਥਰੋ ਏਅਰਪੋਰਟ ਤੇ ਪੁੱਜੇ ਤਾਂ ਪੰਥਕ ਆਗੂਆਂ ਸਮੇਤ ਸਿੱਖ ਸੰਗਤਾਂ ਵੱਲੋਂ ਉਨਾਂ ਦਾ ਜੈਕਾਰਿਆਂ ਦੀ ਗੂੰਜ ਵਿਚ ਸ਼ਾਨਦਾਰ ਸਵਾਗਤ ਕੀਤਾ ਗਿਆ।
ਜਥੇਦਾਰ ਦਾਦੂਵਾਲ ਦੇ ਨਾਲ ਇੰਗਲੈਂਡ ਪੁੱਜੇ ਉਨਾਂ ਦੇ ਨਿੱਜੀ ਸਹਾਇਕ ਭਾਈ ਜਗਮੀਤ ਸਿੰਘ ਬਰਾੜ ਨੇ ਦੱਸਿਆ ਕਿ ਕੁਝ ਦਿਨਾਂ ਲਈ ਜਥੇਦਾਰ ਦਾਦੂਵਾਲ ਇੰਗਲੈਂਡ ਵਿਚ ਰੁਕਣਗੇ ਅਤੇ ਵੱਖ-ਵੱਖ ਗੁਰੂ ਘਰਾਂ ਦੀ ਸਟੇਜ ਤੋਂ ਸਿੱਖ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਦਿਆਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਲੰਡਨ ਏਅਰਪੋਰਟ ਤੇ ਜਥੇਦਾਰ ਦਾਦੂਵਾਲ ਦਾ ਸਵਾਗਤ ਕਰਨ ਲਈ ਪੁੱਜੇ ਪੰਥਕ ਆਗੂਆਂ ਸਿੱਖ ਸੰਗਤਾਂ ਵਿੱਚ ਭਾਈ ਸੁਰਜੀਤ ਸਿੰਘ ਬਾਠ, ਭਾਈ ਜਸਵੰਤ ਸਿੰਘ ਹੇਅਜ਼, ਭਾਈ ਅਮਰਦੀਪ ਸਿੰਘ ਪ੍ਰੇਮਪੁਰਾ, ਭਾਈ ਹਰਦੀਪ ਸਿੰਘ ਹੇਅਜ਼, ਭਾਈ ਹਰਵਿੰਦਰ ਸਿੰਘ ਪ੍ਰੇਮਪੁਰਾ, ਭਾਈ ਮਹਾਨਦੀਪ ਸਿੰਘ ਔਲਖ, ਭਾਈ ਨਿਸ਼ਾਨ ਸਿੰਘ ਕੈਂਥਲ, ਭਾਈ ਹਰਮੀਤ ਸਿੰਘ ਲੰਡਨ, ਭਾਈ ਅਰਵਿੰਦਰ ਸਿੰਘ ਗਰਚਾ, ਭਾਈ ਧਿਆਨ ਸਿੰਘ ਯੂਕੇ ,ਭਾਈ ਰਘਬੀਰ ਸਿੰਘ ਵਾਲਸਾਲ ਅਵਾਜ਼ਿ ਕੌਮ, ਭਾਈ ਕਪਤਾਨ ਸਿੰਘ ਇੰਟਰਨੈਸ਼ਨਲ ਪੰਥਕ ਦਲ , ਭਾਈ ਗੁਰਵਿੰਦਰ ਸਿੰਘ ਔਲਖ ਪੰਥਕ ਸੇਵਾ ਲਹਿਰ, ਭਾਈ ਮੱਖਣ ਸਿੰਘ ਇਰਾਨੀ, ਭਾਈ ਰਣਜੀਤ ਸਿੰਘ ਪ੍ਰੇਮਪੁਰਾ, ਭਾਈ ਸਤਿੰਦਰ ਸਿੰਘ ਯਮੁਨਾਨਗਰ ਹਾਜ਼ਰ ਸਨ।