ਨਵੀਂ ਦਿੱਲੀ, 14 ਅਗਸਤ – ਛੱਤੀਸਗੜ੍ਹ ਦੇ ਰਾਜਪਾਲ ਬਲਰਾਮਜੀ ਦਾਸ ਟੰਡਨ ਦਾ ਅੱਜ ਦੇਹਾਂਤ ਹੋ ਗਿਆ। ਉਹ 90 ਸਾਲ ਦੇ ਸਨ।
ਉਹਨਾਂ ਨੂੰ ਸਿਹਤ ਵਿਗੜਨ ਕਰਕੇ ਸਵੇਰੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ਜਿਥੇ ਉਹਨਾਂ ਦੀ ਮੌਤ ਹੋ ਗਈ।
ਦੱਸਣਯੋਗ ਹੈ ਕਿ ਛੱਤੀਸਗਡ਼੍ਹ ਦਾ ਰਾਜਪਾਲ ਬਣਾਏ ਗਏ ਬਲਰਾਮਜੀ ਦਾਸ ਟੰਡਨ ਜਨਸੰਘ ਦੇ 1951 ‘ਚ ਬਾਨੀ ਮੈਂਬਰ ਰਹੇ। ਸਾਲ 2014 ਵਿਚ ਸ਼ੇਖ਼ਰ ਦੱਤ ਵੱਲੋਂ ਛੱਤੀਸਗਡ਼੍ਹ ਦੇ ਰਾਜਪਾਲ ਵਜੋਂ ਅਸਤੀਫਾ ਦੇਣ ਤੋਂ ਬਾਅਦ ਸ੍ਰੀ ਟੰਡਨ ਨੂੰ ਉੱਥੋਂ ਦਾ ਰਾਜਪਾਲ ਬਣਾਇਆ ਗਿਆ ਸੀ।
ਸ੍ਰੀ ਟੰਡਨ 1969 ‘ਚ ਪੰਜਾਬ ਦੇ ਉੱਪ ਮੁੱਖ ਮੰਤਰੀ ਵੀ ਰਹੇ ਅਤੇ ਬਾਅਦ ‘ਚ ਉਹ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸਮੇਂ ਕੈਬਨਿਟ ਮੰਤਰੀ ਵੀ ਰਹੇ।