ਰੇਲਵੇ ਦਾ ਪੰਜਾਬ ਵਾਸੀਆਂ ਨੂੰ ਝਟਕਾ
ਛੱਠ ਪੂਜਾ ਤੱਕ ਪਲੇਟਫਾਰਮ ਟਿਕਟਾਂ ਦੀਆਂ ਕੀਮਤਾਂ ਵਿੱਚ ਕੀਤਾ ਭਾਰੀ ਵਾਧਾ
ਚੰਡੀਗੜ੍ਹ 25 ਅਕਤੂਬਰ(ਵਿਸ਼ਵ ਵਾਰਤਾ)-ਰੇਲਵੇ ਦੇ ਫ਼ਿਰੋਜ਼ਪੁਰ ਡਵੀਜ਼ਨ ਨੇ ਆਪਣਾ ਖ਼ਜ਼ਾਨਾ ਭਰਨ ਲਈ ਬਹੁਤ ਹੀ ਅਜੀਬ ਫ਼ੈਸਲਾ ਲਿਆ ਹੈ। ਜਿੱਥੇ ਸਰਕਾਰਾਂ ਜਾਂ ਵਿਭਾਗ ਤਿਉਹਾਰਾਂ ਮੌਕੇ ਲੋਕਾਂ ਨੂੰ ਰਾਹਤ ਦੇ ਕੇ ਤੋਹਫੇ ਦਿੰਦੇ ਹਨ, ਉੱਥੇ ਹੀ ਰੇਲਵੇ ਦੇ ਫਿਰੋਜ਼ਪੁਰ ਡਵੀਜ਼ਨ ਨੇ ਆਪਣੇ ਅਧੀਨ ਆਉਂਦੇ ਸਾਰੇ ਸਟੇਸ਼ਨਾਂ ‘ਤੇ ਪਲੇਟਫਾਰਮ ਟਿਕਟਾਂ ਦੇ ਰੇਟ ਵਧਾ ਦਿੱਤੇ ਹਨ।
ਰੇਲਵੇ ਦੇ ਫਿਰੋਜ਼ਪੁਰ ਡਿਵੀਜ਼ਨ ਦੇ ਵਣਜ ਵਿਭਾਗ ਨੇ ਆਪਣੇ ਅਧੀਨ ਸਾਰੇ ਸਟੇਸ਼ਨਾਂ ਦੇ ਸੁਪਰਡੈਂਟਾਂ ਨੂੰ ਹੁਕਮ ਜਾਰੀ ਕੀਤਾ ਹੈ ਕਿ ਉਹ ਦੀਵਾਲੀ ਤੋਂ ਛਠ ਪੂਜਾ ਤੱਕ ਯਾਤਰੀਆਂ ਨੂੰ ਪਲੇਟਫਾਰਮ ‘ਤੇ ਉਤਾਰਨ ਲਈ ਆਉਣ ਵਾਲੇ ਲੋਕਾਂ ਤੋਂ 10 ਰੁਪਏ ਦੀ ਪਲੇਟਫਾਰਮ ਟਿਕਟ ਲਈ 30 ਰੁਪਏ ਵਸੂਲਣ। ਇਹ ਹੁਕਮ 23 ਅਕਤੂਬਰ ਤੋਂ ਲਾਗੂ ਹੋ ਗਏ ਹਨ ਅਤੇ 6 ਨਵੰਬਰ ਤੱਕ ਲਾਗੂ ਰਹਿਣਗੇ।