– ਮਾਨਸਾ ਜ਼ਿਲ੍ਹੇ ਦੇ ਦੋ ਪਿੰਡਾਂ ਵਿਚ ਵਿਆਹ ਵਰਗਾ ਮਾਹੌਲ ਬਣਿਆ
ਮਾਨਸਾ, 24 ਅਗਸਤ (ਵਿਸ਼ਵ ਵਾਰਤਾ)- ਛੋਟੀ ਕਿਸਾਨੀਂ ਦੇ ਪਰਿਵਾਰ ਨਾਲ ਜੁੜੇ ਮਾਨਸਾ ਜ਼ਿਲ੍ਹੇ ਦੇ ਦੋ ਵੱਖ—ਵੱਖ ਪਿੰਡਾਂ ਦੇ ਪੁੱਤਾਂ ਨੇ ਅੱਜ ਦੇਸ਼ ਲਈ ਏਸ਼ਿਆਈ ਖੇਡਾਂ ਵਿਚੋਂ ਸੋਨ ਤਗਮਾ ਦਿਵਾਇਆ ਹੈ, ਉਹ ਪਹਿਲੇ ਅਜਿਹੇ ਪੰਜਾਬੀ ਖਿਡਾਰੀ ਹਨ, ਜਿੰਨ੍ਹਾਂ ਨੇ ਮੁਲਕ ਲਈ ਸੋਨੇ ਦਾ ਤਗਮਾ ਹਾਸਲ ਕਰਨ ਵਿਚ ਵੱਡਾ ਯੋਗਦਾਨ ਪਾਇਆ ਹੈ। ਇਹ ਦੋਨੋ ਜਵਾਨ ਭਾਰਤੀ ਫੌਜ਼ ਵਿਚ ਦੇਸ਼ ਲਈ ਸੇਵਾ ਕਰ ਰਹੇ ਹਨ।
ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿਖੇ ਚੱਲ ਰਹੀਆਂ ਏਸ਼ਿਆਈ ਖੇਡਾਂ ਵਿਚ ਪੁਰਸ਼ਾਂ ਦੀ ਰੋਇੰਗ ਟੀਮ ਵੱਲੋਂ ਗੋਲਡ ਮੈਡਲ ਜਿੱਤਣ ਤੋਂ ਬਾਅਦ ਮਾਨਸਾ ਜ਼ਿਲ੍ਹੇ ਦੇ ਦੋ ਪਿੰਡਾਂ ਦਲੇਲ ਸਿੰਘ ਵਾਲਾ ਅਤੇ ਕਿਸ਼ਨਗੜ੍ਹ ਫਰਵਾਹੀ ਵਿਖੇ ਵਧਾਈਆਂ ਦੇਣ ਵਾਲਿਆਂ ਦਾ ਅੱਜ ਤਾਂਤਾ ਲੱਗਿਆ ਰਿਹਾ। ਇਸ ਟੀਮ ਵਿਚ ਦਲੇਲ ਸਿੰਘ ਵਾਲਾ ਦੇ ਕੌਮਾਂਤਰੀ ਰੋਇੰਗ ਖਿਡਾਰੀ ਸਵਰਨ ਸਿੰਘ ਵਿਰਕ ਅਤੇ ਪਿੰਡ ਕਿਸ਼ਨਗੜ੍ਹ ਫਰਵਾਹੀ ਨੇ ਸੁਖਮੀਤ ਸਿੰਘ ਨੇ ਭਾਗ ਲਿਆ। ਇਨ੍ਹਾਂ ਦੋਨੇ ਖਿਡਾਰੀਆਂ ਦੇ ਪਿੰਡਾਂ ਵਿਚ ਅੱਜ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਸੀ।
ਦੋਨੇ ਨੌਜਵਾਨਾਂ ਸਵਰਨ ਸਿµਘ (ਅਰਜੁਨ ਅਵਾਰਡੀ) ਅਤੇ ਸੁਖਮੀਤ ਸਿµਘ ਵੱਲੋਂ 18ਵੀਂ ਏਸ਼ੀਆਈ ਖੇਡਾਂ ਵਿੱਚ ਸੋਨ ਤਮਗੇ ਜਿੱਤਣ ’ਤੇ ਅੱਜ ਮਾਨਸਾ ਦੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੇ ਦਿਸ਼ਾ—ਨਿਰਦੇਸ਼ਾਂ ’ਤੇ ਸਹਾਇਕ ਕਮਿਸ਼ਨਰ (ਜ) ਨਵਦੀਪ ਕੁਮਾਰ ਨੇ ਦੋਹਾਂ ਪਿµਡਾਂ ਵਿੱਚ ਨਿੱਜੀ ਤੌਰ ’ਤੇ ਜਾਕੇ ਜੇਤੂ ਖਿਡਾਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਮੂµਹ ਮਿੱਠਾ ਕਰਵਾਇਆ।
ਸਵਰਨ ਸਿµਘ ਦੇ ਪਿਤਾ ਗੁਰਮੁੱਖ ਸਿµਘ ਅਤੇ ਮਾਤਾ ਸ਼®ੀਮਤੀ ਸੁਰਜੀਤ ਕੌਰ ਨੇ ਦੱਸਿਆ ਕਿ ਸਵਰਨ ਸਿµਘ ਪਿਛਲੇ ਕਰੀਬ 10 ਸਾਲਾਂ ਤੋਂ ਫੌਜ ਵਿੱਚ ਸੇਵਾ ਨਿਭਾਅ ਰਿਹਾ ਹੈ ਅਤੇ ਉਸਨੇ ਇਸ ਰੋਇµਗ ਮੁਕਾਬਲੇ ਲਈ ਬਹੁਤ ਸਖ਼ਤ ਮਿਹਨਤ ਕੀਤੀ ਸੀ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਸੀ ਕਿ ਉਨ੍ਹਾਂ ਦਾ ਪੁੱਤਰ ਸੋਨ ਤਮਗਾ ਜਿੱਤਕੇ ਲਿਆਵੇਗਾ।
ਉਧਰ ਦੂਜੇ ਪਾਸੇ ਸੁਖਮੀਤ ਸਿµਘ ਦੇ ਪਿਤਾ ਅਮਰੀਕ ਸਿµਘ ਅਤੇ ਮਾਤਾ ਸ਼®ੀਮਤੀ ਕੁਲਵਿµਦਰ ਕੌਰ ਨੇ ਦੱਸਿਆ ਕਿ ਸੁਖਮੀਤ ਸਿµਘ ਨੂੰ ਸ਼ੁਰੂ ਤੋਂ ਹੀ ਖੇਡਾਂ ਦਾ ਬਹੁਤ ਸ਼ੌਂਕ ਹੈ। ਉਨ੍ਹਾਂ ਦੱਸਿਆ ਕਿ ਉਸ ਵੱਲੋਂ ਕੀਤੀ ਅਣਥੱਕ ਮਿਹਨਤ ਸਦਕਾ ਹੀ ਸੁਖਮੀਤ ਸਿµਘ ਨੇ ਦੇਸ਼ ਲਈ ਸੋਨ ਤਮਗਾ ਜਿੱਤਕੇ ਆਪਣਾ ਸੁਪਨਾ ਪੂਰਾ ਕੀਤਾ ਹੈ। ਸੁਖਮੀਤ ਸਿµਘ ਵੀ ਪਿਛਲੇ ਕਰੀਬ 5 ਸਾਲਾਂ ਤੋਂ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਮਾਨਸਾ, ਪµਜਾਬ ਸੂਬੇ ਅਤੇ ਦੇਸ਼ ਵਾਸੀਆਂ ਲਈ ਬਹੁਤ ਹੀ ਫ਼ਖ਼ਰ ਵਾਲੀ ਗੱਲ ਹੈ ਕਿ ਏਸ਼ੀਅਨ ਖੇਡਾਂ ਦੇ ਰੋਇµਗ ਮੁਕਾਬਲੇ ਵਿੱਚ ਜ਼ਿਲ੍ਹੇ ਦੇ 2 ਰੋਇµਗ ਖਿਡਾਰੀਆਂ ਸਵਰਨ ਸਿµਘ ਵਿਰਕ (ਦਲੇਲ ਵਾਲਾ) ਅਤੇ ਸੁਖਮੀਤ ਸਿµਘ (ਕਿਸ਼ਨਗੜ੍ਹ ਫਰਵਾਹੀ) ਨੇ ਸੋਨ ਤਮਗਾ ਦੇਸ਼ ਦੀ ਝੋਲੀ ਵਿੱਚ ਪਾਇਆ ਹੈ। ਉਨ੍ਹਾਂ ਕਿਹਾ ਕਿ ਇਹ ਖਿਡਾਰੀਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ ਜਿਸ ਕਾਰਨ ਉਨ੍ਹਾਂ ਨੇ ਕਈ ਦੇਸ਼ਾਂ ਦੇ ਖਿਡਾਰੀਆਂ ਨੂੰ ਹਰਾ ਕੇ ਰੋਇµਗ ਮੁਕਾਬਲੇ ਵਿੱਚ ਪਹਿਲਾ ਸਥਾਨ ਪ®ਾਪਤ ਕੀਤਾ ਹੈ। ਉਨ੍ਹਾਂ ਉਮੀਦ ਜਿਤਾਈ ਕਿ ਦੋਵਾਂ ਖਿਡਾਰੀਆਂ ਤੋਂ ਜ਼ਿਲ੍ਹੇ ਦੇ ਨੌਜਵਾਨ ਪ®ੇਰਣਾ ਲੈਕੇ ਆਪਣਾ ਭਵਿੱਖ ਰੁਸ਼ਨਾਉਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦਾ ਨਾਮ ਵਿਸ਼ਵ ਦੇ ਨਕਸ਼ੇ ’ਤੇ ਉਕੇਰਨ ਵਾਲੇ ਦੋਵਾਂ ਖਿਡਾਰੀਆਂ ਦਾ ਮਾਨਸਾ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਸਵਰਨ ਸਿੰਘ ਵਿਰਕ ਵੱਖ—ਵੱਖ ਦੇਸ਼ਾਂ ਦੇ ਕਿਸ਼ਤੀ ਚਾਲਕ ਮੁਕਾਬਲਿਆਂ ਵਿਚ ਅਨੇਕਾਂ ਗੋਲਡ, ਬਰਾਊਨ ਮੈਡਲਾਂ ਤੋਂ ਇਲਾਵਾ ਅਨੇਕਾਂ ਮੈਡਲ ਜਿੱਤ ਚੁੱਕਾ ਹੈ। ਉਸ ਨੇ ਇਸ ਤੋਂ ਪਹਿਲਾਂ 2009 ਵਿਚ ਕਿਸ਼ਤੀ ਚਾਲਕ ਖੇਡਾਂ ਸ਼ੁਰੂ ਕਰਕੇ ਚੀਨ, ਸਲੋਵੀਨੀਆ, ਸਾਊਥ ਕੋਰੀਆ ਵਿਚ ਅਨੇਕਾਂ ਮੁਕਾਬਲਿਆਂ ਦੌਰਾਨ ਮੈਡਲ ਜਿੱਤੇ ਹਨ। ਉਸ ਦਾ ਭਰਾ ਲਖਵਿµਦਰ ਸਿµਘ ਪੁਲੀਸ ਵਿਚ ਨੌਕਰੀ ਕਰ ਰਿਹਾ ਹੈ। ਪਿਤਾ ਗੁਰਮੁੱਖ ਸਿµਘ ਮਾਮੂਲੀ ਜ਼ਮੀਨ ’ਤੇ ਖੇਤੀ ਕਰਦੇ ਹਨ, ਜਦੋਂ ਕਿ ਮਾਤਾ ਸੁਰਜੀਤ ਕੌਰ ਘਰੇਲੂ ਹਨ।
ਸੁਖਮੀਤ ਸਿµਘ ਨੇ ਬਾਰ੍ਹਵੀਂ ਕਲਾਸ ਦੀ ਪੜ੍ਹਾਈ ਕਰਨ ਤੋਂ ਬਾਅਦ 2012—13 ਵਿਚ ਕਿਸ਼ਤੀ ਚਾਲਕ ਖੇਡਾਂ ਦੀ ਸ਼ੁਰੂਆਤ ਕੀਤੀ ਅਤੇ ਪਟਿਆਲਾ ਵਿਚ ਉਹ ਫੌਜ ਵਿਚ ਭਰਤੀ ਹੋਕੇ ਰੋਇµਗ ਗੇਮ ਨਾਲ ਪੱਕੇ ਤੌਰ ’ਤੇ ਜੁੜ ਗਿਆ। ਉਸ ਦਾ ਪਰਿਵਾਰ ਢਾਈ ਏਕੜ ਜ਼ਮੀਨ ’ਤੇ ਖੇਤੀ ਕਰ ਰਿਹਾ ਹੈ।