ਅੰਮ੍ਰਿਤਸਰ, 5 ਜਨਵਰੀ -ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਪਾਕਿਸਤਾਨ ਸਥਿਤ ਸ੍ਰੀ ਨਨਕਾਣਾ ਸਾਹਿਬ ‘ਤੇ ਭੀੜ ਵਲੋਂ ਕੀਤੇ ਗਏ ਹਿੰਸਕ ਹਮਲੇ ‘ਤੇ ਕਾਂਗਰਸੀ ਨੇਤਾ ਸ: ਨਵਜੋਤ ਸਿੰਘ ਸਿੱਧੂ ਦੀ ਚੁੱਪੀ ‘ਤੇ ਨਿਸ਼ਾਨਾ ਸਾਂਧਿਆ ਹੈ। ਉਨ•ਾਂ ਕਿਹਾ ਕਿ ਸਮੂਹ ਸਿੱਖ ਕੌਮ ਦੇ ਇਸ ਘਟਨਾ ਨਾਲ ਹਿਰਦੇ ਵਲੂੰਧਰੇ ਗਏ ਹਨ ਅਤੇ ਉਹ ਹੈਰਾਨ ਹਨ ਕਿ ਹਰੇਕ ਗੱਲ ‘ਤੇ ਵਿਅੰਗ ਕੱਸਣ ਵਾਲਾ ਸਿੱਧੂ ਗੁੰਮਨਾਮੀ ‘ਚ ਚਲੇ ਗਏ ਹਨ ਅਤੇ ਉਨ•ਾਂ ਨੇ ਇਸ ਮੰਦਭਾਗੀ ਘਟਨਾ ਲਈ ਆਪਣੇ ‘ਪਾਕਿਸਤਾਨੀ ਮਿੱਤਰ’ ਖ਼ਿਲਾਫ਼ ਇਕ ਸ਼ਬਦ ਵੀ ਨਹੀਂ ਬੋਲਿਆ।
ਇਸ ਮੌਕੇ ਸ: ਛੀਨਾ ਨੇ ਸਿੱਧੂ ‘ਤੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਸਿੱਧੂ ਜੀ, ਹੁਣ ਤੁਸੀਂ ਕਿੱਥੇ ਲੁਕ ਰਹੇ ਹੋ? ਤੁਹਾਡੇ ਦੋਸਤ ਜਿਨ•ਾਂ ਨੂੰ ਤੁਸੀਂ ਆਪਣਾ ‘ਪਰਮ ਮਿੱਤਰ’ ਕਹਿ ਰਹੇ ਹਨ, ਉਹ ਨਾ ਸਿਰਫ ਭਾਰਤ ਵਿਰੁੱਧ ਲੜਾਈ ਲੜ ਰਿਹਾ ਹੈ, ਬਲਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਵਰਗੇ ਪਵਿੱਤਰ ਅਸਥਾਨਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ, ਤੁਹਾਡੀ ਖਾਮੋਸ਼ੀ ਕਈ ਸਵਾਲ ਖੜ•ੇ ਰਹੇ ਹੈ। ਜ਼ਿਕਰਯੋਗ ਹੈ ਕਿ ਸਿੱਧੂ ਕਾਂਗਰਸ ‘ਚ ਸ਼ਾਮਿਲ ਹੋਣ ਤੋਂ ਪਹਿਲਾਂ ਭਾਜਪਾ ਦੇ ਨੇਤਾ ਰਹੇ ਹਨ, ਰਜਿੰਦਰ ਮੋਹਨ ਸਿੰਘ ਛੀਨਾ ਵੀ ਭਾਜਪਾ ‘ਚ ਹੀ ਸਨ ਅਤੇ ਉਨ•ਾਂ ਦੇ ਸਖ਼ਤ ਵਿਰੋਧੀ ਸਨ।
ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਭਖਾਈ
ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਭਖਾਈ ਤੇਜਿੰਦਰਪਾਲ ਸੰਧੂ ਦੇ ਘਰ ਪਹੁੰਚ ਕੇ ਵਰਕਰਾਂ...