ਚੰਡੀਗੜ੍ਹ ‘ਚ ਮਾਸਕ ਨਾ ਪਾਉਣ ਤੇ ਹੁਣ ਨਹੀਂ ਹੋਵੇਗਾ ਜ਼ੁਰਮਾਨਾ
ਚੰਡੀਗੜ੍ਹ, 4 ਅਪ੍ਰੈਲ(ਵਿਸ਼ਵ ਵਾਰਤਾ)- ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੇ ਸਲਾਹਕਾਰ ਆਈਏਐਸ ਧਰਮਪਾਲ ਨੇ ਹੁਕਮ ਜਾਰੀ ਕਰਦਿਆਂ ਸ਼ਹਿਰ ਵਿੱਚ ਮਾਸਕ ਨਾ ਪਾਉਣ ਤੇ ਲੱਗਣ ਵਾਲੇ ਜ਼ੁਰਮਾਨੇ ਅਤੇ ਚਲਾਨ ਨੂੰ ਹਟਾ ਦਿੱਤਾ ਹੈ, ਹੁਣ ਕਿਸੇ ਲਈ ਵੀ ਮਾਸਕ ਪਾਉਣਾ ਲਾਜ਼ਮੀ ਨਹੀਂ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਆਮ ਜਨਤਾ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਨਿਯਮਾਂ ਦਾ ਆਪਣੀ ਸੁਰੱਖਿਆ ਲਈ ਪਾਲਣ ਕਰਨ।






















