ਨਵੀਂ ਦਿੱਲੀ/ਚੰਡੀਗੜ, 29 ਸਤੰਬਰ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦਿਨੋਂ ਦਿਨ ਆਸਮਾਨ ਛੂਹ ਰਹੀਆਂ ਹਨ, ਜਿਸ ਦਾ ਅਸਰ ਆਗਾਮੀ ਤਿਉਹਾਰਾਂ ਦੇ ਸੀਜ਼ਨ ਦੌਰਾਨ ਲੋਕਾਂ ਨੂੰ ਮਹਿੰਗਾਈ ਦੇ ਦੈਂਤ ਦੇ ਰੂਪ ਵਿਚ ਸਹਿਣ ਕਰਨਾ ਪਵੇਗਾ। ਪੈਟਰੋਲ-ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਤੋਂ ਹਰ ਵਰਗ ਦੁਖੀ ਹੈ।
ਇਸ ਦੌਰਾਨ ਅੱਜ ਚੰਡੀਗੜ ਵਿਚ ਪੈਟਰੋਲ 17 ਪੈਸੇ ਦੇ ਵਾਧੇ ਨਾਲ 80.27 ਰੁ. ਪ੍ਰਤੀ ਲੀਟਰ ਹੋ ਗਿਆ, ਜਦਕਿ ਲੁਧਿਆਣਾ ਵਿਚ ਪੈਟਰੋਲ 89 ਰੁਪਏ ਪ੍ਰਤੀ ਲੀਟਰ ਦੇ ਇਤਿਹਾਸਕ ਅੰਕੜੇ ਨੂੰ ਛੂਹ ਗਿਆ ਹੈ।
ਚੰਡੀਗੜ੍ਹ ਵਿਚ ਡੀਜ਼ਲ ਅੱਜ 20 ਪੈਸੇ ਦੇ ਵਾਧੇ ਨਾਲ 72.56 ਰੁ. ਅਤੇ ਲੁਧਿਆਣਾ ਵਿਚ 13 ਪੈਸੇ ਦੇ ਵਾਧੇ ਨਾਲ 74.53 ਰੁ. ਪ੍ਰਤੀ ਲੀਟਰ ਉਤੇ ਪਹੁੰਚ ਗਿਆ ਹੈ।
ਇਸ ਤੋਂ ਇਲਾਵਾ ਜਲੰਧਰ ਵਿਚ ਪੈਟਰੋਲ ਦੀ ਕੀਮਤ ਅੱਜ 19 ਪੈਸੇ ਵਧੀ ਜਿਸ ਨਾਲ ਇਹ 88.77 ਰੁ. ਪ੍ਰਤੀ ਲੀਟਰ ਤੱਕ ਪਹੁੰਚ ਗਿਆ ਅਤੇ 21 ਪੈਸੇ ਦੇ ਵਾਧੇ ਨਾਲ 74.38 ਰੁ. ਪ੍ਰਤੀ ਲੀਟਰ ਹੋ ਗਿਆ।
ਦਿੱਲੀ ਵਿਚ ਡੀਜ਼ਲ 21 ਪੈਸੇ ਦੇ ਵਾਧੇ ਨਾਲ 74.63 ਰੁ. ਅਤੇ ਪੈਟਰੋਲ 18 ਪੈਸੇ ਦੇ ਵਾਧੇ ਨਾਲ 83.40 ਰੁ. ਪ੍ਰਤੀ ਲੀਟਰ ਤੱਕ ਜਾ ਪਹੁੰਚਿਆ ਹੈ।