ਚੰਡੀਗੜ੍ਹ ਚ ਅੱਜ ਨੋਟਬੰਦੀ ਦਾ 1 ਸਾਲ ਪੁਰਾ ਹੋਣ ਤੇ ਕਾਲਾ ਦਿਵਸ ਮਨਾ ਰਹੀ ਹੈ। ਕਾਂਗਰਸ ਲੀਡਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਾਏ ਮੁਰਦਾਬਾਦ ਦੇ ਨਾਰੇ ਲਾਏ । ਸੈਕੜੇ ਵਰਕਰਾਂ ਨੇ ਬੀਜੇਪੀ ਖਿਲਾਫ ਪ੍ਰਦਸ਼ਨ ਕੀਤਾ।
ਕੁੱਲ ਹਿੰਦ ਕਾਂਗਰਸ ਕਮੇਟੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਅੱਜ ਮੁਹਾਲੀ ਵਿਖੇ ਵਿਧਾਇਕ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਨੋਟਬੰਦੀ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ 8 ਨਵੰਬਰ ਨੂੰ ਕਾਲੇ ਦਿਵਸ ਵਜੋਂ ਮਨਾਇਆ ਗਿਆ |