ਇੰਡੀਅਨ ਪ੍ਰੀਮੀਅਰ ਲੀਗ-ਸੀਜ਼ਨ 16
ਚੇਨਈ ਸੁਪਰ ਕਿੰਗਜ਼ ਨੇ ਲਖਨਊ ਸੁਪਰ ਜਾਇੰਟਸ ਨੂੰ ਹਰਾਇਆ
ਚੰਡੀਗੜ੍ਹ,4ਅਪ੍ਰੈਲ(ਵਿਸ਼ਵ ਵਾਰਤਾ)-4 ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਨੇ ਇੰਡੀਅਨ ਪ੍ਰੀਮੀਅਰ ਲੀਗ-16 ਦੇ ਛੇਵੇਂ ਮੈਚ ਵਿੱਚ ਲਖਨਊ ਸੁਪਰ ਜਾਇੰਟਸ ਨੂੰ 12 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਚੇਨਈ ਦੀ ਟੀਮ ਲਖਨਊ ਦੀ ਬਰਾਬਰੀ ‘ਤੇ ਆ ਗਈ ਹੈ। ਦੋਵਾਂ ਵਿਚਾਲੇ ਇਹ ਦੂਜਾ ਮੈਚ ਸੀ। ਪਹਿਲਾ ਮੈਚ ਲਖਨਊ ਨੇ ਜਿੱਤਿਆ ਸੀ। ਲਖਨਊ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੇ 20 ਓਵਰਾਂ ‘ਚ 7 ਵਿਕਟਾਂ ‘ਤੇ 217 ਦੌੜਾਂ ਬਣਾਈਆਂ। ਟੀਮ ਨੇ IPL ਵਿੱਚ 24ਵੀਂ ਵਾਰ 200+ ਸਕੋਰ ਬਣਾਉਣ ਦਾ ਕਾਰਨਾਮਾ ਵੀ ਕੀਤਾ। ਜਵਾਬ ‘ਚ ਲਖਨਊ ਦੇ ਬੱਲੇਬਾਜ਼ 20 ਓਵਰਾਂ ‘ਚ 7 ਵਿਕਟਾਂ ‘ਤੇ 205 ਦੌੜਾਂ ਹੀ ਬਣਾ ਸਕੇ।