ਨਵੀ ਦਿੱਲੀ, ਉਘੇ ਉਦਯੋਗਪਤੀ ਅਤੇ ਕਾਂਗਰਸੀ ਆਗੂ ਰਘੁਬੀਰ ਸਿੰਘ ਜੌੜਾ ਅੱਜ ਚੀਨ ਸਰਕਾਰ ਦੇ ਵਿਸ਼ੇਸ਼ ਸਦੇ ਤੇ ਬੀਜਿੰਗ ਅਤੇ ਲੈਂਗਫ਼ਾਂਗ ਦੇ ਦੌਰੇ ਲਈ ਰਵਾਨਾ ਹੋਏ। ਸਰਦਾਰ ਜੌੜਾ ਸਤਵੀਂ ਚੀਨ-ਭਾਰਤ ਬਿਜਨੈੱਸ ਮੀਟ ਵਿਚ ਵਿਸ਼ੇਸ਼ ਤੌਰ ਤੇ ਆਪਣਾ ਭਾਸ਼ਣ ਦੇਣਗੇ। ਉਹ ਰਾਤ ਨੂੰ ਦਿੱਤੇ ਜਾ ਰਹੇ ਸਰਕਾਰੀ ਰਾਤਰੀ ਭੋਜ ਵਿਚ ਸ਼ਾਮਿਲ ਹੋਣਗੇ। ਉਸਤੋਂ ਬਾਅਦ ਉਹ ਆਪਣੇ ਸੱਤ ਦਿਨਾਂ ਦੌਰੇ ਦੌਰਾਨ ਭਾਰਤ ਅਤੇ ਚੀਨ ਵਿਚਕਾਰ ਵਪਾਰਿਕ ਅਤੇ ਸਮਾਜਿਕ ਸੰਬੰਧਾਂ ਨੂੰ ਹੋਰ ਵਧਾਉਣ ਲਈ ਬਹੁਤ ਸਾਰੇ ਮਹੱਤਵਪੂਰਨ ਮੰਤਰੀਆਂ ਨਾਲ ਮੁਲਾਕਾਤ ਕਰਨਗੇ ਅਤੇ 22 ਮਈ ਵਾਪਸ ਭਾਰਤ ਪਰਤਣਗੇ। ਦੌਰੇ ਦਾ ਸਾਰਾ ਖਰਚਾ ਵਿਸ਼ੇਸ਼ ਤੌਰ ਤੇ ਚੀਨ ਸਰਕਾਰ ਵਲੋਂ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਵੱਲੋਂ ਸਟਰਾਂਗ ਰੂਮਾਂ ਦੀ ਜਾਂਚ
ਫਾਜ਼ਿਲਕਾ 10 ਮਈ( ਵਿਸ਼ਵ ਵਾਰਤਾ)-ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਆਈਏਐਸ ਨੇ ਬੀਤੀ ਦੇਰ ਸ਼ਾਮ ਫਾਜ਼ਿਲਕਾ ਵਿਖੇ ਬਣਾਏ ਗਏ...