ਵਾਪਰਿਆ ਭਿਆਨਕ ਹਾਦਸਾ
ਚਾਰ ਮੰਜ਼ਿਲਾ ਇਮਾਰਤ ਦਾ ਢਹਿਆ ਇਕ ਹਿੱਸਾ,ਦੋ ਲੋਕਾਂ ਦੀ ਮੌਤ
ਚੰਡੀਗੜ੍ਹ, 12ਸਤੰਬਰ(ਵਿਸ਼ਵ ਵਾਰਤਾ)-ਮਹਾਰਾਸ਼ਟਰ ਦੇ ਠਾਣੇ ਦੇ ਰਾਬੋਦੀ ਖੇਤਰ ਵਿੱਚ ਇਕ ਭਿਆਨਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ, ਜਿਥੇ ਅੱਜ ਚਾਰ ਮੰਜ਼ਿਲਾ ਇਮਾਰਤ ਦਾ ਇੱਕ ਹਿੱਸਾ ਅਚਾਨਕ ਢਹਿ ਗਿਆ। ਜਿਸ ਕਾਰਨ ਇਮਾਰਤ ਦੇ ਹੇਠਾਂ ਦਬਣ ਨਾਲ 2 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਹੈ ਕਿ ਮਲਬੇ ਹੇਠ ਤਿੰਨ ਲੋਕ ਦਬੇ ਹੋਏ ਸਨ, ਜਿਨ੍ਹਾਂ ਨੂੰ ਫਾਇਰ ਬ੍ਰਿਗੇਡ ਅਤੇ ਠਾਣੇ ਡਿਜ਼ਾਸਟਰ ਰਿਸਪਾਂਸ ਫੋਰਸ (ਟੀਡੀਆਰਐਫ) ਦੀ ਟੀਮ ਨੇ ਬਚਾਇਆ। ਤਿੰਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿਨ੍ਹਾਂ ਵਿੱਚੋਂ 2 ਨੇ ਦਮ ਤੋੜ ਦਿੱਤਾ।























