ਗੰਗਾ-ਵਿਲਾਸ ਦੁਨੀਆ ਦੀ ਸਭ ਤੋਂ ਲੰਬੀ ਨਦੀ ਕਰੂਜ਼ ਯਾਤਰਾ ‘ਤੇ ਰਵਾਨਾ, ਪ੍ਰਧਾਨ ਮੰਤਰੀ ਮੋਦੀ ਨੇ ਦਿਖਾਈ ਹਰੀ ਝੰਡੀ
ਚੰਡੀਗੜ੍ਹ 13 ਜਨਵਰੀ(ਵਿਸ਼ਵ ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਨੂੰ ਅੱਜ ਦੋ ਤੋਹਫੇ ਦਿੱਤੇ ਹਨ। ਪਹਿਲਾ ਤੋਹਫਾ ਗੰਗਾ ਵਿਲਾਸ ਕਰੂਜ਼ ਅਤੇ ਦੂਜਾ 5 ਸਟਾਰ ਟੈਂਟ ਸਿਟੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਨ੍ਹਾਂ ਦਾ ਵਰਚੁਅਲ ਉਦਘਾਟਨ ਕੀਤਾ। ਗੰਗਾ ਵਿਲਾਸ ਕਰੂਜ਼ ਨੇ ਦੁਨੀਆ ਦੀ ਸਭ ਤੋਂ ਲੰਬੀ ਨਦੀ ਕਰੂਜ਼ ਯਾਤਰਾ ਸ਼ੁਰੂ ਕੀਤੀ। ਇਸ ਦੌਰਾਨ ਇਹ 3200 ਕਿਲੋਮੀਟਰ ਦਾ ਸਫਰ ਤੈਅ ਕਰੇਗੀ। ਇਹ ਵਾਰਾਣਸੀ ਤੋਂ ਅਸਮ ਦੇ ਡਿਬਰੂਗੜ੍ਹ ਤੱਕ ਜਾਵੇਗੀ।