ਗੌਤਮ ਅਡਾਨੀ ਨੂੰ ਲੱਗਾ ਜ਼ੋਰਦਾਰ ਝਟਕਾ
ਨੈਸ਼ਨਲ ਸਿਕਉਰਿਟੀਜ਼ ਡਿਪਾਜ਼ਟਰੀ ਲਿਮਟਿਡ ਨੇ ਤਿੰਨ ਵਿਦੇਸ਼ੀ ਫੰਡਾਂ ਦੇ ਖਾਤਿਆਂ ਨੂੰ ਕੀਤਾ ਫਰੀਜ਼
ਅਡਾਨੀ ਦੀਆਂ ਕੰਪਨੀਆਂ ਦੇ ਸ਼ੇਅਰਾਂ ਵਿਚ ਆਈ ਗਿਰਾਵਟ

ਦਿੱਲੀ,14ਜੂਨ (ਵਿਸ਼ਵ ਵਾਰਤਾ) ਨੈਸ਼ਨਲ ਸਿਕਿਓਰਿਟੀਜ਼ ਡਿਪਾਜ਼ਟਰੀ ਲਿਮਟਿਡ ਨੇ ਤਿੰਨ ਵਿਦੇਸ਼ੀ ਫੰਡਸ Albula Investment Fund, Cresta Fund ਅਤੇ APMS Investment Fund ਦੇ ਖਾਤੇ ਫਰੀਜ਼ ਕਰ ਦਿੱਤੇ ਹਨ। ਇਹ ਖ਼ਬਰ ਭਾਰਤ ਦੇ ਦੂਜੇ ਸਭ ਤੋਂ ਵੱਡੇ ਅਮੀਰ ਗੌਤਮ ਅਡਾਨੀ ਦੀ ਅਗਵਾਈ ਵਾਲੀ ਅਡਾਨੀ ਗਰੁੱਪ ਦੇ ਲਈ ਭਾਰੀ ਝਟਕਾ ਦੇਣ ਵਾਲੀ ਹੈ। ਕਿਉਂਕਿ ਨੈਸ਼ਨਲ ਸਿਕਉਰਿਟੀਜ਼ ਡਿਪਾਜ਼ਟਰੀ ਲਿਮਟਿਡ ਨੇ ਤਿੰਨ ਵਿਦੇਸ਼ੀ ਫੰਡ ਐਲਬੁਲਾ ਇਨਵੈਸਟਮੈਂਟ ਫੰਡ, ਕ੍ਰੇਸਟਾ ਫੰਡ ਅਤੇ ਏਪੀਐਮਐਸ ਇਨਵੈਸਟਮੈਂਟ ਫੰਡ ਦੇ ਖਾਤੇ ਫਰੀਜ਼ ਕਰ ਦਿੱਤੇ ਹਨ। ਅਡਾਨੀ ਗਰੁੱਪ ਦੀਆਂ ਚਾਰ ਕੰਪਨੀਆਂ ਵਿੱਚ ਉਸ ਦੇ 43,500 ਕਰੋੜ ਰੁਪਏ ਤੋਂ ਵੱਧ ਦੇ ਸ਼ੇਅਰ ਹਨ। ਇਹ ਖ਼ਬਰ ਗੌਤਮ ਅਡਾਨੀ ਲਈ ਕਿਸੇ ਝਟਕੇ ਤੋਂ ਘੱਟ ਨਹੀਂ ਹੈ। ਇਸ ਨਾਲ ਅਡਾਨੀ ਦੀਆਂ ਕੰਪਨੀਆਂ ਦੇ ਸ਼ੇਅਰਾਂ ਵਿਚ ਭਾਰੀ ਗਿਰਾਵਟ ਆਈ।






















