ਗੁਲਾਬੀ ਸੁੰਡੀ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਵੰਡਣ ਲਈ ਮੁੱਖ ਮੰਤਰੀ ਭਗਵੰਤ ਮਾਨ ਜਾਣਗੇ ਮਾਨਸਾ
ਪੜ੍ਹ ਲਓ, ਕਿਸ ਦਿਨ ਜਾਣਗੇ ਤੇ ਕਿੰਨਾ ਦੇਣਗੇ ਮੁਆਵਜ਼ਾ
ਚੰਡੀਗੜ੍ਹ, 24ਮਾਰਚ(ਵਿਸ਼ਵ ਵਾਰਤਾ)ਮੁੱਖ ਮੰਤਰੀ ਭਗਵੰਤ ਸਿੰਘ ਮਾਨ 26 ਮਾਰਚ ਨੂੰ ਮਾਨਸਾ ਵਿਖੇ ਜਾ ਰਹੇ ਹਨ, ਜਿਥੇ ਉਹ ਗੁਲਾਬੀ ਸੁੰਡੀ ਕਾਰਨ ਖ਼ਰਾਬ ਹੋਈ ਨਰਮੇ ਦੀ ਫਸਲ ਦੇ ਮੁਆਵਜ਼ੇ ਦੇ ਚੈੱਕ ਕਿਸਾਨਾਂ ਨੂੰ ਵੰਡਣਗੇ। ਇਥੇ ਇਹ ਗੱਲ ਵਰਨਣਯੋਗ ਹੈ ਕਿ ਪਿਛਲੀ ਵਾਰ ਨਰਮੇ ਦੀ ਫ਼ਸਲ ਦਾ ਜੋ ਗੁਲਾਬੀ ਸੁੰਡੀ ਕਾਰਨ ਨੁਕਸਾਨ ਹੋਇਆ ਸੀ, ਜਿਸ ਲਈ ਸਰਕਾਰ ਨੇ ਸਪੈਸ਼ਲ ਗਰਦਾਵਰੀ ਕਰਵਾਈ ਸੀ। ਜਿਸ ਵਿੱਚ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਣ ਦੀ ਪੁਸ਼ਟੀ ਹੋਈ ਸੀ। ਉਹਨਾਂ ਕਿਸਾਨਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਕਰ ਕਮਲਾਂ ਨਾਲ ਮੁਆਵਜ਼ਾ ਵੰਡਣ ਮਾਨਸਾ ਜਾ ਰਹੇ ਹਨ।
ਦੱਸ ਦੱਈਏ ਕਿ ਭਗਵੰਤ ਸਿੰਘ ਮਾਨ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਲਦਿਆਂ ਹੀ ਕਰੀਬ 101 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਸੀ।























