• Latest
  • Trending
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ  ਨੂੰ ਸਮਰਪਿਤ ਪੰਜਾਬੀ ਕਵੀ ਸਵਰਗੀ ਜਰਨੈਲ ਅਰਸ਼ੀ ਜੀ ਦੀ ਲਿਖੀ ਸੁੰਦਰ ਕਵਿਤਾ – ਪੜ੍ਹੋ ਤੇ ਪੜ੍ਹਾਉ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ  ਨੂੰ ਸਮਰਪਿਤ ਪੰਜਾਬੀ ਕਵੀ ਸਵਰਗੀ ਜਰਨੈਲ ਅਰਸ਼ੀ ਜੀ ਦੀ ਲਿਖੀ ਸੁੰਦਰ ਕਵਿਤਾ – ਪੜ੍ਹੋ ਤੇ ਪੜ੍ਹਾਉ

4 years ago
ਏ.ਐਸ.ਆਈ. ਇਕਬਾਲ ਸਿੰਘ ਕਤਲ ਮਾਮਲਾ: ਸੰਖੇਪ ਗੋਲੀਬਾਰੀ ਤੋਂ ਬਾਅਦ ਮੁੱਖ ਦੋਸ਼ੀ ’ਹੈਪੀ ਬਾਹਮਣ’ ਜ਼ੀਰਕਪੁਰ ਤੋਂ ਕਾਬੂ

ਏ.ਐਸ.ਆਈ. ਇਕਬਾਲ ਸਿੰਘ ਕਤਲ ਮਾਮਲਾ: ਸੰਖੇਪ ਗੋਲੀਬਾਰੀ ਤੋਂ ਬਾਅਦ ਮੁੱਖ ਦੋਸ਼ੀ ’ਹੈਪੀ ਬਾਹਮਣ’ ਜ਼ੀਰਕਪੁਰ ਤੋਂ ਕਾਬੂ

3 hours ago
‘ਗੈਂਗਸਟਰਾਂ ’ਤੇ ਵਾਰ’: 10 ਮਹੀਨਿਆਂ ਵਿੱਚ 85 ਹਜ਼ਾਰ ਵਿਅਕਤੀ ਗ੍ਰਿਫ਼ਤਾਰ

‘ਗੈਂਗਸਟਰਾਂ ’ਤੇ ਵਾਰ’: 10 ਮਹੀਨਿਆਂ ਵਿੱਚ 85 ਹਜ਼ਾਰ ਵਿਅਕਤੀ ਗ੍ਰਿਫ਼ਤਾਰ

3 hours ago
ਪੰਜਾਬ ਵੱਲੋਂ 2.11 ਲੱਖ ਟਨ ਮੱਛੀ ਉਤਪਾਦਨ ਨਾਲ ਮੱਛੀ ਪਾਲਣ ਖੇਤਰ ਵਿੱਚ ਸ਼ਾਨਦਾਰ ਵਿਕਾਸ ਦਰਜ: ਗੁਰਮੀਤ ਸਿੰਘ ਖੁੱਡੀਆਂ

ਪੰਜਾਬ ਵੱਲੋਂ 2.11 ਲੱਖ ਟਨ ਮੱਛੀ ਉਤਪਾਦਨ ਨਾਲ ਮੱਛੀ ਪਾਲਣ ਖੇਤਰ ਵਿੱਚ ਸ਼ਾਨਦਾਰ ਵਿਕਾਸ ਦਰਜ: ਗੁਰਮੀਤ ਸਿੰਘ ਖੁੱਡੀਆਂ

3 hours ago
ਪੰਜਾਬ ਦਾ ਨਸ਼ਾ ਮੁਕਤ ਮਾਡਲ ਰਾਸ਼ਟਰੀ ਮੰਚ ’ਤੇ ਬਣਿਆ ਚਰਚਾ ਦਾ ਕੇਂਦਰ; ਡਾ. ਬਲਜੀਤ ਕੌਰ ਨੇ ਦਿੱਲੀ ਸਮਿਟ ਵਿੱਚ ਪੇਸ਼ ਕੀਤੀ ਵਿਆਪਕ ਰਣਨੀਤੀ

ਪੰਜਾਬ ਦਾ ਨਸ਼ਾ ਮੁਕਤ ਮਾਡਲ ਰਾਸ਼ਟਰੀ ਮੰਚ ’ਤੇ ਬਣਿਆ ਚਰਚਾ ਦਾ ਕੇਂਦਰ; ਡਾ. ਬਲਜੀਤ ਕੌਰ ਨੇ ਦਿੱਲੀ ਸਮਿਟ ਵਿੱਚ ਪੇਸ਼ ਕੀਤੀ ਵਿਆਪਕ ਰਣਨੀਤੀ

3 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

5 hours ago
Asia Cup Rising Stars 2026 :  ਭਾਰਤ ਨੇ ਨੇਪਾਲ ਨੂੰ 306 ਦੌੜਾਂ ਨਾਲ ਹਰਾਇਆ

Asia Cup Rising Stars 2026 :  ਭਾਰਤ ਨੇ ਨੇਪਾਲ ਨੂੰ 306 ਦੌੜਾਂ ਨਾਲ ਹਰਾਇਆ

6 hours ago
ASI ਇਕਬਾਲ ਸਿੰਘ ਕਤਲ ਮਾਮਲੇ ‘ਚ ਪੁਲਿਸ ਦਾ ਵੱਡਾ ਐਕਸ਼ਨ ; ਜ਼ੀਰਕਪੁਰ ਦੇ ਹੋਟਲ ‘ਚ ਮੁਲਜ਼ਮ ਦਾ ਐਨਕਾਊਂਟਰ

ASI ਇਕਬਾਲ ਸਿੰਘ ਕਤਲ ਮਾਮਲੇ ‘ਚ ਪੁਲਿਸ ਦਾ ਵੱਡਾ ਐਕਸ਼ਨ ; ਜ਼ੀਰਕਪੁਰ ਦੇ ਹੋਟਲ ‘ਚ ਮੁਲਜ਼ਮ ਦਾ ਐਨਕਾਊਂਟਰ

6 hours ago
ਅੰਮ੍ਰਿਤਸਰ : ਕੁੜੀ ਨੂੰ ਟੱਕਰ ਮਾਰਨ ਵਾਲਾ ਕਾਂਸਟੇਬਲ ਮੁਅੱਤਲ

ਅੰਮ੍ਰਿਤਸਰ : ਕੁੜੀ ਨੂੰ ਟੱਕਰ ਮਾਰਨ ਵਾਲਾ ਕਾਂਸਟੇਬਲ ਮੁਅੱਤਲ

6 hours ago
Asia Cup Rising Stars 2026 : ਭਾਰਤ ਨੇ ਨੇਪਾਲ ਨੂੰ ਦਿੱਤਾ 333 ਦੌੜਾਂ ਦਾ ਟੀਚਾ ; ਤਿਲਕ ਵਰਮਾ ਅਤੇ ਕੁਮਾਰ ਕੁਸ਼ਾਗਰਾ ਨੇ ਲਗਾਏ ਸ਼ਾਨਦਾਰ ਸੈਂਕੜੇ

Asia Cup Rising Stars 2026 : ਭਾਰਤ ਨੇ ਨੇਪਾਲ ਨੂੰ ਦਿੱਤਾ 333 ਦੌੜਾਂ ਦਾ ਟੀਚਾ ; ਤਿਲਕ ਵਰਮਾ ਅਤੇ ਕੁਮਾਰ ਕੁਸ਼ਾਗਰਾ ਨੇ ਲਗਾਏ ਸ਼ਾਨਦਾਰ ਸੈਂਕੜੇ

7 hours ago
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਨਡਾਲਾ ਦੀ ਅਹਿਮ ਮੀਟਿੰਗ, ਕਿਸਾਨੀ ਮਸਲਿਆਂ ’ਤੇ ਹੋਈ ਚਰਚਾ

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਨਡਾਲਾ ਦੀ ਅਹਿਮ ਮੀਟਿੰਗ, ਕਿਸਾਨੀ ਮਸਲਿਆਂ ’ਤੇ ਹੋਈ ਚਰਚਾ

7 hours ago
ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਆਊਟਸੋਰਸਿੰਗ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦੇ ਸਕਾਰਾਤਮਕ ਹੱਲ ਦਾ ਭਰੋਸਾ

ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਆਊਟਸੋਰਸਿੰਗ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦੇ ਸਕਾਰਾਤਮਕ ਹੱਲ ਦਾ ਭਰੋਸਾ

7 hours ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

8 hours ago
Hindi News
English News
Saturday, November 21, 2026
No Result
View All Result
15 °c
Chandigarh
20 ° Sun
19 ° Mon
19 ° Tue
19 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ  ਨੂੰ ਸਮਰਪਿਤ ਪੰਜਾਬੀ ਕਵੀ ਸਵਰਗੀ ਜਰਨੈਲ ਅਰਸ਼ੀ ਜੀ ਦੀ ਲਿਖੀ ਸੁੰਦਰ ਕਵਿਤਾ – ਪੜ੍ਹੋ ਤੇ ਪੜ੍ਹਾਉ

November 8, 2022
in ਸਾਹਿਤਕ, ਖਬਰਾਂ, ਪੰਜਾਬ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ  ਨੂੰ ਸਮਰਪਿਤ ਪੰਜਾਬੀ ਕਵੀ ਸਵਰਗੀ ਜਰਨੈਲ ਅਰਸ਼ੀ ਜੀ ਦੀ ਲਿਖੀ ਸੁੰਦਰ ਕਵਿਤਾ – ਪੜ੍ਹੋ ਤੇ ਪੜ੍ਹਾਉ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ  ਨੂੰ ਸਮਰਪਿਤ ਪੰਜਾਬੀ ਕਵੀ ਸਵਰਗੀ ਜਰਨੈਲ ਅਰਸ਼ੀ ਜੀ ਦੀ ਲਿਖੀ ਸੁੰਦਰ ਕਵਿਤਾ – ਪੜ੍ਹੋ ਤੇ ਪੜ੍ਹਾਉ

ਗੁਰੂ ਨਾਨਕ ਨੂੰ – ਤੇਰੇ ਜਨਮ ਦਿਹਾੜੇ ਉਤੇ, ਲੋਕੀ ਕਹਿੰਦੇ ਆ ਜਾ ਨਾਨਕ।
ਦੀਦ ਪਿਆਸੇ ਨੈਣਾਂ ਤਾਈ, ਮੁੜ ਕੇ ਦਰਸ ਦਿਖਾ ਜਾ ਨਾਨਕ ।

ਚੰਡੀਗੜ੍ਹ, 8ਨਵੰਬਰ(ਵਿਸ਼ਵ ਵਾਰਤਾ)- ਪਿਆਰਿਉ! ਜਰਨੈਲ ਸਿੰਘ ਅਰਸ਼ੀ 4 ਅਕਤੂਬਰ 1925 ਤੇਂ 14 ਜਨਵਰੀ 1951 ਤੀਕ ਸੰਸਾਰ ਤੇ ਰਹੇ।
ਉਹ ਜੰਗੇ ਆਜ਼ਾਦੀ ਦੇ ਦਲੇਰ ਦੇਸ਼ ਭਗਤ, ਕਵੀ ਅਤੇ ਨਿਧੜਕ ਪੱਤਰਕਾਰ ਸਨ ।
ਉਨ੍ਹਾਂ ਦਾ ਜਨਮ ਸ. ਹਰਨਾਮ ਸਿੰਘ ਥਿੰਦ ਅਤੇ ਮਾਤਾ ਧੰਨ ਕੌਰ ਜੀ ਦੇ ਘਰ ਪਿੰਡ ਰਛੀਨ (ਲੁਧਿਆਣਾ) ਨੇੜੇ ਮੰਡੀ ਅਹਿਮਦਗੜ੍ਹ ਵਿਖੇ ਹੋਇਆ ਸੀ। ਉਨ੍ਹਾਂ ਨੇ 15 ਜੂਨ 1939 ਨੂੰ ਲਾਹੌਰ ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਭਾਸ਼ਣ ਸੁਣ ਕੇ ਆਜ਼ਾਦੀ ਦਾ ਪਰਵਾਨਾ ਬਣਨ ਦੀ ਸੋਚ ਧਾਰੀ ਅਤੇ ਆਖਰੀ ਸਾਹਾਂ ਤੱਕ ਲੋਕਪੱਖੀ ਮੋਰਚਿਆਂ ਲਈ ਲੜਦੇ ਰਹੇ। ਲੰਮਾ ਸਮਾਂ ਕਲਕੱਤੇ ਰਹੇ।
ਢਾਈ ਸਾਲ ਤੱਕ ਉਹ ਹਫ਼ਤਾਵਾਰੀ ਅਖ਼ਬਾਰ ‘ਲਲਕਾਰ’ ਵੀ ਘੰਟਾ ਘਰ ਚੌਂਕ ਲੁਧਿਆਣਾ ਤੋਂ ਪ੍ਰਕਾਸ਼ਿਤ ਕਰਦੇ ਰਹੇ। ਸੰਤੋਖ ਸਿੰਘ ਧੀਰ, ਗੁਰਚਰਨ ਰਾਮਪੁਰੀ, ਸੁਰਜੀਤ ਰਾਮਪੁਰੀ, ਅਤਾਇਬ ਚਿਤਰਕਾਰ ਵਰਗੇ ਸਮਰੱਥ ਲੇਖਕ ਸਿਖਾਂਦਰੂ ਸਮਿਆਂ ‘ਚ ਲਲਕਾਰ ਦੇ ਦਫ਼ਤਰ ਫੇਰਾ ਰੱਖਦੇ।
ਉਨ੍ਹਾਂ ਦੀਆਂ ਕ੍ਰਾਂਤੀਕਾਰੀ ਕਵਿਤਾਵਾਂ ਦੀ ਪੁਸਤਕ ‘ਲਲਕਾਰ’ ਉਨ੍ਹਾਂ ਦੀ ਇਕਲੌਤੀ ਕਾਵਿ ਰਚਨਾ ਹੈ। ਇਸ ਦਾ ਮੁੱਖ ਬੰਦ 1945 ਚ ਪ੍ਰੋਃ ਮੋਹਨ ਸਿੰਘ ਜੀ ਨੇ ਲਿਖਿਆ ਸੀ। ਕਲਕੱਤੇ ਵੱਸਦੇ ਕਵੀ ਮਿੱਤਰ ਸਵਰਗੀ ਹਰਦੇਵ ਸਿੰਘ ਗਰੇਵਾਲ ਜੀ ਮੁਤਾਬਕ
ਉਨ੍ਹਾਂ ਦੀਆਂ ਹੋਰ ਵੀ ਅਣਛਪੀਆ ਕਵਿਤਾਵਾਂ ਸਨ ਪਰ ਪਾਠਕਾਂ ਦੀ ਪਹੁੰਚ ਤੋਂ ਦੂਰ ਹਨ।
ਮੇਰਾ ਸੁਭਾਗ ਸੀ ਕਿ ਮੈਂ ਯੁਵਕ ਕੇਂਦਰ ਜਲੰਧਰ ਵੱਲੋਂ ਪ੍ਰਕਾਸ਼ਿਤ ਲਲਕਾਰ ਦਾ ਪਾਠ 1970 ਵਿੱਚ ਹੀ ਪੜ੍ਹ ਲਿਆ ਸੀ।
1971 ਵਿੱਚ ਜਦ ਮੈਂ ਲੁਧਿਆਣੇ ਜੀ ਜੀ ਐੱਨ ਖਾਲਸਾ ਕਾਲਿਜ ਵਿੱਚ ਪੜ੍ਹਨ ਆਇਆ ਤਾਂ ਅਰਸ਼ੀ ਜੀ ਦਾ ਵੱਡਾ ਪੁੱਤਰ ਇਕਬਾਲ ਸਿੰਘ 1972 ਚ ਮੇਰਾ ਸਹਿਪਾਠੀ ਬਣਿਆ।
ਗੋਵਿੰਦ ਨੈਸ਼ਨਲ ਕਾਲਿਜ ਨਾਰੰਗਵਾਲ ਚ ਪ੍ਰਿੰਸੀਪਲ ਕ ਸ ਜੌਲੀ ਵਿਰੁੱਧ ਹੋਈ ਹੜਤਾਲ ਦਾ ਉਹ ਆਗੂ ਸੀ, ਗੋਪਾਲ ਪੁਰ ਵਾਲੇ ਦਰਸ਼ਨ ਨਾਲ।
ਉਹ ਦੋਵੇਂ ਏਥੇ ਸਾਡੇ ਸੰਗੀ ਬਣੇ। ਇਕਬਾਲ ਸੁਰਗਵਾਸ ਹੋ ਚੁਕਾ ਹੈ ਤੇ ਦਰਸ਼ਨ ਲੰਡਨ ਵੱਸਦੈ। ਅਰਸ਼ੀ ਜੀ ਦਾ ਨਿੱਕਾ ਪੁੱਤਰ ਨਵਤੇਜ ਸਿੰਘ ਪਿਛਲੇ ਸਾਲ ਸਦੀਵੀ ਅਲਵਿਦਾ ਕਹਿ ਗਿਆ ਸੀ। ਉਸ ਦਾ ਬੇਟਾ ਰੁਪਿੰਦਰ ਸਿੰਘ ਰੂਪੀ ਰਛੀਨ ਪੱਤਰਕਾਰੀ ਕਰਦਾ ਹੈ ਅਹਿਮਦਗੜ੍ਹ ਮੰਡੀ ਤੋਂ।
ਜਰਨੈਲ ਸਿੰਘ ਅਰਸ਼ੀ ਜੀ ਦੀ ਗੁਰੂ ਨਾਨਕ ਦੇਵ ਜੀ ਨੂੰ ਸੰਬੋਧਿਤ ਕਵਿਤਾ ਅੱਜ ਵੀ ਸਾਰਥਰ ਹੈ।
ਪੜ੍ਹੋ ਤੇ ਪੜ੍ਹਾਉ।

ਗੁਰੂ ਨਾਨਕ ਨੂੰ – ਜਰਨੈਲ ਸਿੰਘ ਅਰਸ਼ੀ

ਤੇਰੇ ਜਨਮ ਦਿਹਾੜੇ ਉਤੇ, ਲੋਕੀ ਕਹਿੰਦੇ ਆ ਜਾ ਨਾਨਕ।
ਦੀਦ ਪਿਆਸੇ ਨੈਣਾਂ ਤਾਈ, ਮੁੜ ਕੇ ਦਰਸ ਦਿਖਾ ਜਾ ਨਾਨਕ ।
ਫਸ ਗਈ ਬੇੜੀ ਵਿਚ ਭੰਵਰ ਦੇ, ਦਿਸਦਾ ਨਹੀਂ ਕਿਨਾਰਾ ਨਾਨਕ ।
ਆਪਣੀ ਮਿਹਰ ਦਾ ਚੱਪੂ ਲਾ ਕੇ,
ਕੰਢੇ ਇਹਨੂੰ ਲਾ ਜਾ ਨਾਨਕ ।

ਪਰ ਮੈਂ ਕਹਿਨਾਂ ਏਸ ਦੇਸ਼ ਵਿਚ,
ਮੁੜ ਕੇ ਨਾ ਤੂੰ ਆਈਂ ਬਾਬਾ ।
ਇਸ ਬੇੜੀ ਨੂੰ ਡੁਬ ਜਾਣ ਦੇਹ,
ਬੰਨੇ ਨਾ ਤੂੰ ਲਾਈਂ ਬਾਬਾ ।

ਕੀ ਕਰੇਂਗਾ ਏਥੇ ਆ ਕੇ,
ਏਥੇ ਕੋਈ ਇਨਸਾਨ ਨੇ ਵਸਦੇ ?
ਏਥੇ ਹਿੰਦ ਸਿੱਖ ਇਸਾਈ,
ਏਥੇ ਮੁਸਲਮਾਨ ਨੇ ਵਸਦੇ ।
‘ਤੇਰਾਂ ਤੇਰਾਂ’ ਵਾਲੀਆਂ ਗੱਲਾਂ, ਤੇਰੇ ਨਾਲ ਹੀ ਚਲੀਆਂ ਗਈਆਂ,
ਝੂਠ ਵੀ ਬੋਲਣ ਘਟ ਵੀ ਤੋਲਣ, ਏਥੇ ਹੁਣ ਸ਼ੈਤਾਨ ਨੇ ਵਸਦੇ।

ਪੰਜਾ ਸੀ ਤੂੰ ਲਾਇਆ ਜਿਥੇ, ਹੋ ਗਏ ਉਸ ਪੰਜਾਬ ਦੇ ਟੁਕੜੇ ।
ਜਿਥੇ ਹੁਸਨ ਇਸ਼ਕ ਦੀ ਗੱਲ ਸੀ,
ਹੋ ਗਏ ਉਸ ਕਿਤਾਬ ਦੇ ਟੁਕੜੇ ।

ਸਹਿਮੀ ਫਿਰੇ ਲੁਕਾਈ ਸਾਰੀ, ਬੁਚੜਖ਼ਾਨੇ ਥਾਂ ਥਾਂ ਖੁਲ੍ਹੇ;
ਨਗ਼ਮਾ ਅਜ ਖਾਮੋਸ਼ ਹੋ ਗਿਆ, ਹੋ ਗਏ ਅਜ ਰਬਾਬ ਦੇ ਟੁਕੜੇ ।

ਭਾਅ ਚਮਕੀਲੀ ਮਾਰਨ ਲਗੀਆਂ, ਕਾਲੀਆਂ ਹੋ ਕੇ ਕੁਲ ਜ਼ਮੀਰਾਂ ।
ਅਗੇ ਨਾਲੋਂ ਬਹੁਤੀਆਂ ਚਮਕਣ,
ਹੋ ਗਈਆਂ ਨੇ ਨਿੱਕਲ ਜੰਜ਼ੀਰਾਂ ।

ਏਸ ਤਰ੍ਹਾਂ ਆਜ਼ਾਦੀ ਆਈ,
ਏਸ ਤਰ੍ਹਾਂ ਤਬਦੀਲੀ ਹੋਈ,
ਭੁਖ ਮਿਲੀ ਜਜਮਾਨਾਂ ਤਾਈ,
ਪੰਡਤ ਲੈ ਗਏ ਖੰਡਾਂ ਖੀਰਾਂ ।

ਅੱਗੇ ਭਾਗੋ ਕੱਲਾ ਹੈ ਸੀ,
ਹੁਣ ਭਾਗੋ ਦੀ ਬਣ ਗਈ ਢਾਣੀ ।
ਟਾਟੇ, ਬਾਟੇ, ਬਿਰਲੇ ਸਾਰੇ,
ਇਹ ਭਾਗੋ ਦੇ ਬਣ ਗਏ ਹਾਣੀ ।

ਧਰਮ ਛਡ ਗਏ, ਠੱਗੀ ਠੱਲ ਲਈ, ਸ਼ਰਮ ਛੱਡ ਗਏ ਵੱਢੀ ਫੜ ਲਈ,
ਬਾਬੇ ਏਥੇ ਇਕ ਸਿਆਪਾ ?
ਚਾਰੇ ਪਾਸੇ ਉਲਝੀ ਤਾਣੀ ।

ਪੰਜੀਂ ਲੈ ਕੇ ਪੱਚੀਏਂ ਵੇਚਣ,
ਇਹੋ ਜਿਹੇ ਵਿਉਪਾਰੀ ਬੀਬੇ ।
ਕੜੀਆਂ ਲਾਹ ਕੇ ਖਾ ਜਾਂਦੇ ਨੇ,
ਹਾਥੀ ਨੇ ਸਰਕਾਰੀ ਬੀਬੇ ।

ਕੀ ਕੀ ਗੁਣ ਇਨ੍ਹਾਂ ਦਾ ਦੱਸਾਂ, ਇਹ ਗੁਣਾਂ ਦੇ ਗੁਥਲੇ ਭਾਰੇ,
ਲੁੱਕ ਸੜਾਕਣ, ਬੱਜਰੀ ਚੱਬਣ,
ਆਪਣੇ ਪਾਨ ਸੁਪਾਰੀ ਬੀਬੇ ।

ਸੱਜਣ ਜਿਹੜੇ ਬਣ ਨਾ ਸਕਣ,
ਇਥੇ ਹੁਣ ਉਹ ਚੋਰ ਹੋਣਗੇ ।
ਤੁਰਦੇ ਫਿਰਦੇ ਬੰਦੇ ਖਾਣੇ,
ਐਸੇ ਆਦਮਖ਼ਰ ਹੋਣਗੇ ।
ਇਹੋ ਜਿਹੇ ਹੁਣ ਸੱਪ ਨੇ ਏਥੇ,
ਡੰਗ ਮਾਰ ਕੇ ਧੁਪੇ ਸੁਟਦੇ,
ਸੁਤਿਆਂ ਨੂੰ ਜੋ ਛਾਂ ਸੀ ਕਰਦੇ,
ਉਹ ਸੱਪ ਕੋਈ ਹੋਰ ਹੋਣਗੇ ।

ਬੁੱਲਘ ਸ਼ਾਇਰ ਦੇ ਖੁਲ੍ਹ ਨਹੀਂ ਸਕਦੇ, ਐਸੇ ਤਾਲੇ ਜੜੇ ਹੋਏ ਨੇ ।
ਏਥੇ ਕਈ ਕਾਨੂੰਨੀ ਚਾਕੂ,
ਕਲਮ ਦੇ ਸੰਘ ’ਚ ਅੜੇ ਹੋਏ ਨੇ ।
ਲੋਕਾਂ ਵਲ ਦੀ ਗੱਲ ਜੋ ਆਖੇ,
ਦੇਸ਼ ਦਾ ਵੈਰੀ ਸਮਝਿਆ ਜਾਂਦੈ,
ਝੱਟ ਜੇਲ੍ਹ ਦੇ ਅੰਦਰ ਠੋਸਣ,
ਰੂਲ ਇਹੋ ਜਿਹੇ ਘੜੇ ਹੋਏ ਨੇ ।

ਸੱਚੇ ਸੌਦੇ ਉਂਜ ਨਹੀਂ ਹੋਣੇ,
ਚੋਰ ਬਜ਼ਾਰੀ ਕਰ ਨਹੀਂ ਸਕਣਾ ।
ਸੱਚ ਕਹਿਣ ਦੀ ਆਦਤ ਤੈਨੂੰ,
ਝੂਠੀ ਹਾਮੀ ਭਰ ਨਹੀਂ ਸਕਣਾ ।

ਪਬਲਿਕ ਸੇਫਟੀ ਐਕਟ ਨੇ ਫਿਰ, ਹਰਕਤ ਵਿਚ ਮਜਬੂਰਨ ਆਉਣੈਂ,
ਤੈਨੂੰ ਜੇਲ੍ਹ ‘ਚ ਡੱਕਣ ਬਾਝੋਂ,
ਇਸ ਸਰਕਾਰ ਦਾ ਸਰ ਨਹੀਂ ਸਕਣਾ ।

ਏਸ ਲਈ ਮੈਂ ਕਹਿਨਾ ਤੈਨੂੰ ਏਥੇ ਨਾ ਤੂੰ ਆਈਂ ਬਾਬਾ ।
ਇਸ ਬੇੜੀ ਨੂੰ ਡੁੱਬ ਜਾਣ ਦੇਹ, ਬੰਨੇ, ਨਾ ਤੂੰ ਲਾਈਂ ਬਾਬਾ।

Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਏ.ਐਸ.ਆਈ. ਇਕਬਾਲ ਸਿੰਘ ਕਤਲ ਮਾਮਲਾ: ਸੰਖੇਪ ਗੋਲੀਬਾਰੀ ਤੋਂ ਬਾਅਦ ਮੁੱਖ ਦੋਸ਼ੀ ’ਹੈਪੀ ਬਾਹਮਣ’ ਜ਼ੀਰਕਪੁਰ ਤੋਂ ਕਾਬੂ

ਏ.ਐਸ.ਆਈ. ਇਕਬਾਲ ਸਿੰਘ ਕਤਲ ਮਾਮਲਾ: ਸੰਖੇਪ ਗੋਲੀਬਾਰੀ ਤੋਂ ਬਾਅਦ ਮੁੱਖ ਦੋਸ਼ੀ ’ਹੈਪੀ ਬਾਹਮਣ’ ਜ਼ੀਰਕਪੁਰ ਤੋਂ ਕਾਬੂ

by Ankit
November 20, 2026
0

ਏ.ਐਸ.ਆਈ. ਇਕਬਾਲ ਸਿੰਘ ਕਤਲ ਮਾਮਲਾ: ਸੰਖੇਪ ਗੋਲੀਬਾਰੀ ਤੋਂ ਬਾਅਦ ਮੁੱਖ ਦੋਸ਼ੀ ’ਹੈਪੀ ਬਾਹਮਣ’ ਜ਼ੀਰਕਪੁਰ ਤੋਂ ਕਾਬੂ *ਜ਼ੀਰਕਪੁਰ ਦੇ ਹੋਟਲ ‘ਚੋਂ...

‘ਗੈਂਗਸਟਰਾਂ ’ਤੇ ਵਾਰ’: 10 ਮਹੀਨਿਆਂ ਵਿੱਚ 85 ਹਜ਼ਾਰ ਵਿਅਕਤੀ ਗ੍ਰਿਫ਼ਤਾਰ

‘ਗੈਂਗਸਟਰਾਂ ’ਤੇ ਵਾਰ’: 10 ਮਹੀਨਿਆਂ ਵਿੱਚ 85 ਹਜ਼ਾਰ ਵਿਅਕਤੀ ਗ੍ਰਿਫ਼ਤਾਰ

by Ankit
November 20, 2026
0

‘ਗੈਂਗਸਟਰਾਂ ’ਤੇ ਵਾਰ’: 10 ਮਹੀਨਿਆਂ ਵਿੱਚ 85 ਹਜ਼ਾਰ ਵਿਅਕਤੀ ਗ੍ਰਿਫ਼ਤਾਰ *10 ਮਹੀਨਿਆਂ ਦੌਰਾਨ ਪੁਲਿਸ ਟੀਮਾਂ ਵੱਲੋਂ 48 ਹਜ਼ਾਰ ਵਿਅਕਤੀਆਂ ਵਿਰੁੱਧ...

ਪੰਜਾਬ ਵੱਲੋਂ 2.11 ਲੱਖ ਟਨ ਮੱਛੀ ਉਤਪਾਦਨ ਨਾਲ ਮੱਛੀ ਪਾਲਣ ਖੇਤਰ ਵਿੱਚ ਸ਼ਾਨਦਾਰ ਵਿਕਾਸ ਦਰਜ: ਗੁਰਮੀਤ ਸਿੰਘ ਖੁੱਡੀਆਂ

ਪੰਜਾਬ ਵੱਲੋਂ 2.11 ਲੱਖ ਟਨ ਮੱਛੀ ਉਤਪਾਦਨ ਨਾਲ ਮੱਛੀ ਪਾਲਣ ਖੇਤਰ ਵਿੱਚ ਸ਼ਾਨਦਾਰ ਵਿਕਾਸ ਦਰਜ: ਗੁਰਮੀਤ ਸਿੰਘ ਖੁੱਡੀਆਂ

by Ankit
November 20, 2026
0

ਪੰਜਾਬ ਵੱਲੋਂ 2.11 ਲੱਖ ਟਨ ਮੱਛੀ ਉਤਪਾਦਨ ਨਾਲ ਮੱਛੀ ਪਾਲਣ ਖੇਤਰ ਵਿੱਚ ਸ਼ਾਨਦਾਰ ਵਿਕਾਸ ਦਰਜ: ਗੁਰਮੀਤ ਸਿੰਘ ਖੁੱਡੀਆਂ *ਸੂਬੇ 'ਚ...

ਪੰਜਾਬ ਦਾ ਨਸ਼ਾ ਮੁਕਤ ਮਾਡਲ ਰਾਸ਼ਟਰੀ ਮੰਚ ’ਤੇ ਬਣਿਆ ਚਰਚਾ ਦਾ ਕੇਂਦਰ; ਡਾ. ਬਲਜੀਤ ਕੌਰ ਨੇ ਦਿੱਲੀ ਸਮਿਟ ਵਿੱਚ ਪੇਸ਼ ਕੀਤੀ ਵਿਆਪਕ ਰਣਨੀਤੀ

ਪੰਜਾਬ ਦਾ ਨਸ਼ਾ ਮੁਕਤ ਮਾਡਲ ਰਾਸ਼ਟਰੀ ਮੰਚ ’ਤੇ ਬਣਿਆ ਚਰਚਾ ਦਾ ਕੇਂਦਰ; ਡਾ. ਬਲਜੀਤ ਕੌਰ ਨੇ ਦਿੱਲੀ ਸਮਿਟ ਵਿੱਚ ਪੇਸ਼ ਕੀਤੀ ਵਿਆਪਕ ਰਣਨੀਤੀ

by Ankit
November 20, 2026
0

ਪੰਜਾਬ ਦਾ ਨਸ਼ਾ ਮੁਕਤ ਮਾਡਲ ਰਾਸ਼ਟਰੀ ਮੰਚ ’ਤੇ ਬਣਿਆ ਚਰਚਾ ਦਾ ਕੇਂਦਰ; ਡਾ. ਬਲਜੀਤ ਕੌਰ ਨੇ ਦਿੱਲੀ ਸਮਿਟ ਵਿੱਚ ਪੇਸ਼...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਏ.ਐਸ.ਆਈ. ਇਕਬਾਲ ਸਿੰਘ ਕਤਲ ਮਾਮਲਾ: ਸੰਖੇਪ ਗੋਲੀਬਾਰੀ ਤੋਂ ਬਾਅਦ ਮੁੱਖ ਦੋਸ਼ੀ ’ਹੈਪੀ ਬਾਹਮਣ’ ਜ਼ੀਰਕਪੁਰ ਤੋਂ ਕਾਬੂ

ਏ.ਐਸ.ਆਈ. ਇਕਬਾਲ ਸਿੰਘ ਕਤਲ ਮਾਮਲਾ: ਸੰਖੇਪ ਗੋਲੀਬਾਰੀ ਤੋਂ ਬਾਅਦ ਮੁੱਖ ਦੋਸ਼ੀ ’ਹੈਪੀ ਬਾਹਮਣ’ ਜ਼ੀਰਕਪੁਰ ਤੋਂ ਕਾਬੂ

by Ankit
November 20, 2026
0

ਏ.ਐਸ.ਆਈ. ਇਕਬਾਲ ਸਿੰਘ ਕਤਲ ਮਾਮਲਾ: ਸੰਖੇਪ ਗੋਲੀਬਾਰੀ ਤੋਂ ਬਾਅਦ ਮੁੱਖ ਦੋਸ਼ੀ ’ਹੈਪੀ ਬਾਹਮਣ’ ਜ਼ੀਰਕਪੁਰ ਤੋਂ ਕਾਬੂ *ਜ਼ੀਰਕਪੁਰ ਦੇ ਹੋਟਲ ‘ਚੋਂ...

Most Popular

Punjab: ਈਡੀ ਨੇ ‘ਆਪ’ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੂੰ ਭੇਜਿਆ ਸੰਮਨ

Punjab: ਈਡੀ ਨੇ ‘ਆਪ’ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੂੰ ਭੇਜਿਆ ਸੰਮਨ

by Ranjit Singh
1 week ago
0

Punjab: ਈਡੀ ਨੇ ‘ਆਪ’ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੂੰ ਭੇਜਿਆ ਸੰਮਨ ਚੰਡੀਗੜ੍ਹ, 11 ਨਵੰਬਰ 2026 (ਵਿਸ਼ਵ ਵਾਰਤਾ): ਇਨਫੋਰਸਮੈਂਟ ਡਾਇਰੈਕਟੋਰੇਟ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 