ਗੁਰਬਖਸ਼ ਨਗਰ (ਨਵਾਂ ਕੋਟ) ਵਿਖੇ ਵਾਹਨ ਚੋਰਾਂ ਨੇ ਮਚਾਇਆ ਹੜਕੰਮ
ਇਕ ਹਫਤੇ ਵਿੱਚ ਹੀ ਦਰਜਨਾਂ ਵਾਹਨ ਚੋਰੀ-

ਚੰਡੀਗੜ੍ਹ,11 ਜੁਲਾਈ (ਵਿਸ਼ਵ ਵਾਰਤਾ);- ਚੋਰੀ ਦੀ ਕਵਰੇਜ ਕਰਦਿਆ ਬੀ.ਐਨ.ਈ ਦੇ ਪੱਤਰਕਾਰ ਦਾ ਵੀ ਮੋਟਸਾਈਕਲ ਅੱਖ ਝਪਟਦਿਆ ਹੀ ਵਾਹਨ ਚੋਰਾਂ ਨੇ ਕੀਤਾ ਚੋਰੀ
ਅੰਮ੍ਰਿਤਸਰ(ਗੁਰਨਾਮ ਸਿੰਘ ਲਾਲੀ) ਪੁਲਿਸ ਥਾਣਾਂ ਗੇਟ ਹਕੀਮਾਂ ਦੇ ਅਧੀਨ ਆਂਉਦੀ ਪੁਲਿਸ ਚੌਕੀ ਗੁਰਬਖਸ਼ ਨਗਰ ਦੇ ਇਲਾਕੇ ਵਿੱਚ ਵਾਹਨ ਚੋਰਾਂ ਨੇ ਏਨੀ ਦਹਿਸ਼ਤ ਮਚਾ ਰੱਖੀ ਹੈ ਕਿ ਸਰਮਰਮ ਚੋਰ ਗਿਰੋਹ ਦੇ ਮੈਬਰ ਪਹਿਲਾ ਰੇਕੀ ਕਰਦੇ ਹਨ ਫਿਰ ਮੌਕਾ ਵੇਖਦਿਆ ਹੀ ਵਾਹਨ ਚੋਰੀ ਕਰਕੇ ਲੈ ਜਾਂਦਾ ਹੈ, ਇਹ ਵਰਤਾਰਾ ਪਿਛਲੇ ਇਕ ਹਫਤੇ ਤੋ ਪੁਲਿਸ ਚੌਕੀ ਤੋ ਥੋੜੀ ਦੂਰੀ ਤੇ ਵਾਪਰ ਰਿਹਾ ਹੈ, ਜਾਣਕਾਰੀ ਅਨੁਸ਼ਾਰ ਇਸ ਇਲਾਕੇ ਵਿੱਚ ਦੜੇ ਸੱਟੇ ਦਾ ਕੰਮ ਜੋਰ ਸ਼ੋਰ ਨਾਲ ਚੱਲ ਰਿਹਾ ਹੈ ਅਤੇ ਇਸ ਗੇਮ ਵਿੱਚ ਮਾਰ ਖਾਣ ਵਾਲੇ ਨਸ਼ੱਈ ਕਿਸਮ ਦੇ ਲੋਕ ਆਪਣਾ ਘਾਟਾ ਪੂਰਾ ਕਰਨ ਲਈ ਵਾਹਨ ਚੋਰੀ ਕਰਨ ਨੂੰ ਆਪਣਾ ਨਿਸ਼ਾਨਾ ਬਣਾਉਦੇ ਹਨ। ਅਜਿਹਾ ਹੀ ਇਕ ਮਾਮਲਾ ਇਸ ਪੱਤਰਕਾਰ ਨਾਲ ਉਸ ਸਮੇ ਵਾਪਰਿਆ ਜਦ ਉਹ ਚੋਰੀ ਹੋਏ ਕੁਝ ਵਾਹਨਾਂ ਦੀ ਡਿਟੇਲ,ਜਾਨਣ ਤੋ ਬਾਅਦ ਆਪਣੇ ਘਰ ਦੇ ਬਾਹਰ ਮੋਟਰਸਾਈਕਲ ਲਗਾਕੇ ਅੰਦਰ ਗਿਆ ਤਾਂ ਬਾਹਰੋ ਮੋਟਰਸਾਈਕਲ ਪੀ.ਬੀ.ਜੀ.2 ਬੀ.ਸੀ 8824 ਗਾਇਬ ਸੀ, ਜਦੋਕਿ ਇਸ ਤੋ ਪਹਿਲਾਂ ਪੁਲਿਸ ਚੌਕੀ ਸਾਹਮਣੇ ਨਵਾਂ ਕੋਟ ਬਜਾਰ ਵਿੱਚ ਰਹਿਣ ਵਾਲੇ ਮੁਕੇੇਸ਼ ਭੱਲਾ ਦਾ ਮਹਿਮਾਨ ਆਪਣੀ ਕਾਰ ਉਨਾਂ ਦੇ ਘਰ ਬਾਹਰ ਲਗਾਕੇ ਅਜੇ ਅੰਦਰ ਹੀ ਗਿਆ ਸੀ ਤਾਂ ਬਾਹਰੋ ਕਾਰ ਗਾਇਬ ਹੋਣ ‘ਤੇ ਉਨਾਂ ਨੇ ਤਾਰੁੰਤ ਪੁਲਿਸ ਚੌਕੀ ਵਿੱਚ ਸੂਚਨਾ ਦਿੱਤੀ, ਇਸ ਤੋ ਇਲਾਵਾ ਹਰਜੀਤ ਸਿੰਘ ਛੰਨਾ ਨਾਮੀ ਵਿਆਕਤੀ ਦੀ ਨਵੀ ਐਕਟਿਵਾ ਪੀ.ਬੀ.02 ਡੀ.ਜੇ 1038 ਵੀ ਪਲਾਂ ਵਿੱਚ ਚੋਰੀ ਕਰ ਲਈ ਗਈ ਹੈ।ਇਸ ਤਰਾਂ ਹੀ ਰਾਮ ਬੈਟਰੀਆਂ ਵਾਲੇ ਦਾ ਮੋਟਰਸਾਈਕਲ ਅਤੇ ਰਾਜੂ ਭੁਜੀਆ ਵਾਲੇ ਦਾ ਟੈਪੂ ਵੀ ਚੁੱਕੇ ਜਾਣ ਦੀ ਖਬਰ ਹੈ, ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਸ ਇਲਾਕੇ ਹੁਣ ਤੱਕ ਦਰਜਨਾਂ ਵਾਹਨ ਚੋਰੀ ਹੋ ਚੁੱਕੀ ਹਨ ਜਿੰਨਾ ਵਿੱਚੋ ਕਈਆ ਦੀ ਪੁਲਿਸ ਨੇ ਸ਼ਕਾਇਤ ਦਰਜ ਨਹੀ ਕੀਤੀ ਤੇ ਕਈ ਇਸ ਡਰ ਨਾਲ ਸ਼ਕਾਇਤ ਦਰਜ ਕਰਾਉਣ ਲਈ ਨਹੀ ਆਏ ਕਿ ਪੁਲਿਸ ਸਵਾਲ ਕਰਦੀ ਹੈ ਕਿ ਲਾਗਲੇ ਸੀ.ਸੀ.ਟੀ.ਵੀ ਕੈਮਰੇ ਦੀਆਂ ਫੋਟੋਜ ਕਢਵਾ ਕੇ ਲਿਆਉ ਤੇ ਪਹਿਚਾਣ ਕੇ ਦੱਸੋ ਕਿ ਤੁਹਾਡਾ ਵਾਹਨ ਕਿਸ ਨੇ ਚੋਰੀ ਕੀਤਾ ਹੈ। ਜਿਸ ਕਰਕੇ ਲੋਕਾਂ ਨੇ ਪੁੁਲਿਸ ਕਮਿਸ਼ਨਰ ਸ: ਅਰੁਨਪਾਲ ਸਿੰਘ ਤੋ ਮੰਗ ਕੀਤੀ ਹੈ ਕਿ ਉਨਾਂ ਦੀ ਜਾਨ ਦੇ ਨਾਲ ਨਾਲ ਮਾਲ ਦੀ ਵੀ ਹਿਫਾਜਤ ਕੀਤੀ ਜਾਏ ਕਿਉਕਿ ਇਕ ਪਾਸੇ ਪੁਲਿਸ ਦੇ ਆਹਲੇ ਅਧਿਕਾਰੀ ਮਾੜੇ ਅਨਸਰਾਂ ਤੇ ਕਾਬੂ ਕਰਨ ਲਈ ਗਸ਼ਤ ਕਰ ਰਹੇ ਦੂਜੇ ਪਾਸੇ ਇਸ ਇਲਾਕੇ ਵਿੱਚ ਦਿਨ ਚੋਰ ਗਿਰੋਹ ਦੇ ਮੈਬਰ ਬੇਖੌਫ ਗਸ਼ਤ ਕਰ ਰਹੇ ਹਨ।
ਕੀ ਕਹਿੰਦੇ ਹਨ ਏ.ਸੀ.ਪੀ ਕੇਦਰੀ? ਇਸ ਸਬੰਧੀ ਏ.ਸੀ.ਪੀ ਕੇਦਰੀ ਸ: ਸੁਰਿੰਦਰ ਸਿੰਘ ਨਾਲ ਜਦ ਇਸ ਸਬੰਧੀ ਗੱਲ ਕਰਦਿਆ ਜਦ ਉਨਾਂ ਦੇ ਧਿਆਨ ਵਿੱਚ ਇਸ ਖੇਤਰ ਵਿੱਚ ਚੋਰੀ ਹੋ ਰਹੇ ਵਾਹਨਾ ਬਾਰੇ ਦੱਸਿਆ ਕਿ ਉਨਾਂ ਨੇ ਕਿਹਾ ਕਿ ਹੁਣੇ ਹੀ ਥਾਣਾਂ ਮੁੱਖੀ ਤੇ ਚੌਕੀ ਇੰਚਾਰਜ ਤੋ ਇਸ ਮਾਮਲੇ ਦੀ ਜਾਣਕਾਰੀ ਹਾਸਿਲ ਕਰਕੇ ਅਜਿਹੇ ਅਨਸਰਾਂ ਵਿਰੁੱਧ ਸਖਤੀ ਨਾਲ ਪੇਸ਼ ਆਉਣ ਦੀ ਹਦਾਇਤ ਕਰਨਗੇ ਕਿਉਕਿ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਪੁਲਿਸ ਦਾ ਮੁੱਢਲਾ ਫਰਜ ਹੈ।























