ਚੰਡੀਗੜ੍ਹ, 26 ਨਵੰਬਰ (ਵਿਸ਼ਵ ਵਾਰਤਾ ) ਹਰਿਆਣਾ ਦੇ ਮੁੱਖ ਮੰਤਰੀ ਮਨ’ੋਹਰ ਲਾਲ ਨੇ ਕਿਹਾ ਹੈ ਕਿ ਗੀਤਾ ਜੀਵਨ ਅਤੇ ਮਨ ਦਾ ਸਾਰ ਹੈ ਅਤੇ 21ਵੀ ਸਦੀ ਵਿਚ ਗੀਤਾ ਡਿਜੀਟਲ ਯੁਗ ਦੀ ਹੈ। ਆਨਲਾਈਨ ਵਿਵਸਥਾ ਬਦਲਾਅ ਦੇ ਮਾਧਿਅਮ ਨਾਲ ਗੀਤਾ ਦਾ ਸੰਦੇਸ਼ ਅਸੀ ਵਿਸ਼ਵ ਵਿਚ ਪਹੁੰਚਾ ਸਕਦੇ ਹਾਂ ਅਤੇ ਹਰਿਆਣਾ ਵਿਚ ਭ੍ਰਸ਼ਟਾਚਾਰ ‘ਤੇ ਰ’ੋਕ ਲਗਾਉਣ ਦੀ ਹਰਿਆਣਾ ਸਰਕਾਰ ਨੇ ਆਈ.ਟੀ. ਦੇ ਮਾਧਿਅਮ ਨਾਲ ਪਹਿਲ ਕੀਤੀ ਹੈ। ਅੱਜ ਸਿਆਸਤਦਾਨਾਂ ਦੇ ਲਈ ਵੀ ਰਾਜਨੀਤਿਕ ਗੀਤਾ ਲਿਖੇ ਜਾਣ ਦੀ ਜਰੂਰ²ਤ ਹੈ, ਜਿਸ ਨੂੰ ਉਨ੍ਹਾਂ ਦੇ ਬੇਨਤੀ ‘ਤੇ ਮਹਾਮੰਡਲੇਸ਼ਵਰ ਗੀਤਾ ਮਨੀਸ਼ੀ ਸਵਾਮੀ ਗਿਆਨਚੰਦ ਮਹਾਰਾਜ ਨੇ ਪੂਰਾ ਕੀਤਾ ਹੈ ਅਤੇ ਅੱਜ ਕ”ੌਮਾਂਤਰੀ ਗੀਤਾ ਮਹਾ ਉਤਸਵ ‘ਤੇ ਇਸ ਰਾਨੀਤਿਕ ਗੀਤਾ ਦਾ ਵਿਮ’ੋਚਨ ਕੀਤਾ ਜਾ ਰਿਹਾ ਹੈ, ਜਿਸ ਨੂੰ ਸਾਰੇ ਸਿਆਸਤਦਾਨਾਂ ਨੂੰ ਪੜਨਾਂ ਚਾਹੀਦਾ ਹੈ ਤਾਹੀ ਅਸੀ ਸਹੀ ਮਾਇਨਿਆਂ ਵਿਚ 21ਵੀ ‘ਸਦੀ ਦੇ ਯੁਗ ਵਿਚ ਗੀਤਾ ਦੇ ਸੰਦੇਸ਼ ਨੂੰ ਸਾਰਥਕ ਕਰ ਸਕਾਂਗੇ।
ਮੁੱਖ ਮੰਤਰੀ ਅੱਜ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਦੇ ਸ੍ਰੀਮਦਭਾਗਵਦ ਸਦਨ ਵਿੱਚ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲ’ੋ ਵਿਧਿਵਤ ਰੂਪ ਨਾਲ ਕੀਤੇ ਗਏ ਤਿੰਨ ਦਿਨਾਂ ਕ”ੌਮਾਂਤਰੀ ਗੀਤਾ ਮਹਾ ਉਤਸਵ ਦੇ ਉਦਘਾਟਨ ਮੌਕੇ ‘ਤੇ ਮੌਜੂਦ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ। ਸਮਾਰੋਹ ਵਿੱਚ ਹਰਿਆਣਾ ਦੇ ਰਾਜਪਾਲ ਪ੍ਰੋਫ਼ੈਸਰ ਕਪਤਾਨ ਸਿੰਘ ਸੋਲੰਕੀ, ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਅਚਾਰਿਆ ਦੇਵਵ੍ਰਤ ਦੇ ਇਲਾਵਾ ਹਰਿਆਣਾ ਸਰਕਾਰ ਦੇ ਅਨੇਕ ਮੰਤਰੀ, ਵਿਧਾਇਕ ਅਤੇ ਗਿਆਰਾਂ ਦੇਸ਼ਾਂ ਦੇ ਗੀਤਾ ਮਨੀਸ਼ੀ ਵੀ ਮੌਜੂਦ ਸਨ।
ਧਰਮਸ਼ੇਤਰ ਕੁਰੂਕਸ਼ੇਤਰ ਦੀ ਪਾਵਨ ਧਰਤੀ ‘ਤੇ ਰਾਸ਼ਟਰਪਤੀ ਸਹਿਤ ਸਾਰੇ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਾਲ 2014 ਜਦੋਂ ਤ’ੋ ਉਨ੍ਹਾਂ ਨੂੰ ਮੁੱਖ ਮੰਤਰੀ ਬਨਣ ਦਾ ਸੁਭਾਗ ਮਿਲਿਆ ਹੈ, ਉਸੀ ਦਿਨ ਉਨ੍ਹਾਂ ਨੇ ਸੰਕਲਪ ਲਿਆ ਸੀ ਕਿ ਮਹਾਂਭਾਰਤ ਦੀ ਲੜਾਈ ਵਿੱਚ ਵੀ ਭਗਵਾਨ ਸ਼੍ਰੀ ਕ੍ਰਿਸ਼ਣ ਵੱਲ’ੋ ਮੋਹਗ੍ਰਸਤ ਅਰਜੁਨ ਨੂੰ ਨਿਸ਼ਕਾਮ ਭਾਵ ਨਾਲ ਕਰਮ ਕਰਨ ਦੇ ਦਿੱਤੇ ਗਏ ਸੁਨੇਹੇ ਨੂੰ ਸੰਸਾਰ ਭਰ ਵਿੱਚ ਪ੍ਰਸਾਰਿਤ ਕੀਤਾ ਜਾਵੇ। ਉਸੀ ਕੜੀ ਵਿੱਚ ਲਗਾਤਾਰ ਤਿੰਨ ਸਾਲਾਂ ਤ’ੋ ਗੀਤਾ ਮਹਾ ਉਤਸਵ ਨੂੰ ਕ”ੌਮਾਂਤਰੀ ਪੱਧਰ ‘ਤੇ ਹਰਿਆਣਾ ਸਰਕਾਰ ਮਨਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਮਾਰੀਸ਼ਸ ਅਤੇ ਉੱਤਰ ਪ੍ਰਦੇਸ਼ ਨੂੰ ਗੀਤਾ ਮਹਾ ਉਤਸਵ ਦਾ ਸਹਿਯ’ੋਗੀ ਦੇਸ਼ ਅਤੇ ਰਾਜ ਬਣਾਇਆ ਗਿਆ ਹੈ । ਅਧਿਆਤਮਿਕ ਨਜ਼ਰ ਨਾਲ ਇਹ ਦੋਨ੍ਹੋਂ ਬਹੁਤ ਮਹੱਤਵਪੂਰਨ ਹਨ। ਡਿਜੀਟਲ ਦੇ ਯੁੱਗ ਵਿੱਚ ਅੱਜ ਕੋਈ ਵੀ ਵਿਅਕਤੀ ਇੱਕ ਕਲਿਕ ਦੇ ਮਾਧਿਅਮ ਨਾਲ ਕਿਤੇ ਦੀ ਵੀ ਜਾਣਕਾਰੀ ਲੈ ਸਕਦਾ ਹੈ ਅਤੇ ਅੱਜ ਕ”ੌਮਾਂਤਰੀ ਗੀਤਾ ਮਹਾ ਉਤਸਵ ਦਾ ਸਿਰਲੇਖ ਵੀ ਡਿਜੀਟਲ ਯੁੱਗ ਵਿੱਚ ਸਵੈ ਅਨਵੇਸ਼ਣ ਸ੍ਰੀਮਦਭਗਵਦ ਗੀਤਾ ਦਰਸ਼ਨ ਦੇ ਪਰਿਪੇਖ ਵਿੱਚ ਰੱਖਿਆ ਗਿਆ ਹੈ, ਜਿਸ ਵਿੱਚ ਤਿੰਨ ਦਿਨ ਤੱਕ ਗੀਤਾ ਮਨੀਸ਼ੀ ਵੱਖ_ਵੱਖ ਤਕਨੀਕੀ ਸ਼ੈਸ਼ਨਾਂ ਵਿੱਚ ਚਰਚਾ ਕਰਣਗੇ। ਨਿਸ਼ਚਿਤ ਰੂਪ ਤ’ੋ ਇਹ ਗੀਤਾ ਦੇ ਸੁਨੇਹੇ ਨੂੰ ਸੰਸਾਰਿਕ ਪੱਧਰ ‘ਤੇ ਪ੍ਰਸਾਰਿਤ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਡਿਜੀਟਲ ਨੂੰ ਜੇਕਰ ਅਸੀ ਪਹਿਲਾਂ ਦੇ ਦੋ ਅੱਖਰ ਡੀ.ਆਈ. ਅਤੇ ਅੰਤਮ ਅੱਖਰ ਅਲ ਨੂੰ ਵੱਖ ਕਰ ਦਿਓ ਤਾਂ ਇਹ ਦਿਲ ਬਣਦਾ ਹੈ ਅਤੇ ਵਿੱਚ ਜੀ.ਆਈ.ਟੀ.ਏ. ਮਤਲਬ ਗੀਤਾ ਰਹਿ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਡਿਜੀਟਲ ਮਤਲਬ ਦਿਲ ਵਿੱਚ ਗੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੁਸ਼ਾਸਨ ਦੇ ਮਾਧਿਅਮ ਨਾਲ ਭ੍ਰਸ਼ਟਾਚਾਰ ਨੂੰ ਖਤਮ ਕਰਨ ਲਈ ਹਰਿਆਣਾ ਸਰਕਾਰ ਨੇ 183 ਸੇਵਾਵਾਂ ਆਨਲਾਈਨ ਕੀਤੀਆਂ ਹਨ। ਉਨ੍ਹਾ ਂਨੇ ਕਿਹਾ ਕਿ 1150 ਪਿੰਡਾਂ ਵਿੱਚ ਗ੍ਰਾਮ ਸਕੱਤਰੇਤ ਸੰਚਾਲਿਤ ਕੀਤੇ ਗਏ ਹਨ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ‘ਤੇ ਹਰਿਆਣਾ ਸਰਕਾਰ ਨੇ ਵੀ ਗਰੁਪ ਸੀ ਅਤੇ ਡੀ ਦੀਆਂ ਭਰਤੀਆਂ ਵਿੱਚ ਸਾਕਸ਼ਾਤਕਾਰ ਖਤਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬੇਇਨਸਾਫ਼ੀ ‘ਤੇ ਨਿਆਂ ਦੀ ਜਿੱਤ ਹੈ, ਸੱਚ ਦੀ ਝੂਠ ‘ਤੇ ਫਤਹਿ ਹੈ ਅਤੇ ਇਹੀ ਗੀਤਾ ਦਾ ਸੁਨੇਹਾ ਹੈ। ਉਨ੍ਹਾਂ ਨੇ ਕਿਹਾ ਕਿ ਕਨੂੰਨ ਅਤੇ ਸਜਾ ਨਾਲ ਵੱਡਾ ਭ੍ਰਸ਼ਟਾਚਾਰ ਤਾਂ ਖ਼ਤਮ ਕੀਤਾ ਜਾ ਸਕਦਾ ਹੈ ਲੇਕਿਨ ਆਮ ਆਦਮੀ ਆਪਣੇ ਮਨ ਤ’ੋ ਗੀਤਾ ਦੇ ਮਾਧਿਅਮ ਨਾਲ ਹੀ ਇਸ ਨੂੰ ਖਤਮ ਕਰ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਸ ਪ੍ਰਕਾਰ ਦਾ ਕ”ੌਮਾਂਤਰੀ ਗੀਤਾ ਮਹਾ ਉਤਸਵ ਅਗਲੇ ਸਾਲ ਹਰ ਜਿਲਾ ਵਿੱਚ ਮਨਾਇਆ ਜਾਵੇ । ਮੁੱਖ ਮੰਤਰੀ ਨੇ ਸਾਰੇ ਲੋਕਾਂ ਤ’ੋ ਅਪੀਲ ਕੀਤੀ ਕਿ ਉਹ ਗੀਤਾ ਦੇ ਸਾਰ ਨੂੰ ਆਪਣੇ ਜੀਵਨ ਵਿੱਚ ਉਤਾਰਣ।
ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਸ਼ਾਲ ਭੇਂਟ ਕਰ ਅਤੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਨੂੰ ਗੀਤਾ ਭੇਂਟ ਕਰ ਸਨਮਾਨਿਤ ਕੀਤਾ। ਰਾਸ਼ਟਰਪਤੀ ਨੇ ਕ”ੌਮਾਂਤਰੀ ਗੀਤਾ ਮਹਾ ਉਤਸਵ ਸਮਾਰਿਕਾ ਦਾ ਵਿਮੋਚਨ ਵੀ ਕੀਤਾ।
ਸਿਖਿਆ ਅਤੇ ਸੈਰ-ਸਪਾਟਾ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਧਰਮਨਗਰੀ ਕੁਰੂਕਸ਼ੇਤਰ ਵਿੱਚ ਰਾਸ਼ਟਰਪਤੀ ਬਨਣ ਦੇ ਬਾਅਦ ਪਹਿਲੀ ਵਾਰ ਹਰਿਆਣਾ ਪੰਹੁਚਨ ‘ਤੇ ਰਾਮਨਾਥ ਕੋਵਿੰਦ ਦਾ ਸਵਾਗਤ ਕੀਤਾ । ਉਨ੍ਹਾਂ ਨੇ ਕਿਹਾ ਕਿ ਕੁਰੂਕਸ਼ੇਤਰ ਭਾਰਤ ਦੀ ਸਭਿਆਚਾਰਕ ਰਾਜਧਾਨੀ ਹੈ। ਉਨ੍ਹਾਂ ਨੇ ਕਿਹਾ ਕਿ ਰਾਮਨਾਥ ਕ’ੋਵਿੰਦ ਦਾ ਜਨਮ ਕਾਨਪੁਰ ਦੇ ਨਜ਼ਦੀਕ ਪਰੋਖਾ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਅਮਰੀਕਾ ਵਿੱਚ ਅਬਰਾਹਿਮ ਲਿੰਕਨ ਗਰੀਬੀ ਤ’ੋ ਉਪਰ ਉੱਠ ਕੇ ਸਿੱਧੇ ਰਾਸ਼ਟਰਪਤੀ ਬਣ ਕੇ ਵਾਇਟ ਹਾਊਸ ਪੰਹੁਚੇ ਸਨ, ਉਸੀ ਪ੍ਰਕਾਰ ਰਾਮਨਾਥ ਕੋਵਿੰਦ ਵੀ ਪੇਂਡੂ ਪ੍ਰਸ਼ਟਭੂਮਿ ਤ’ੋ ਸਿੱਧੇ ਭਾਰਤ ਦੇ ਰਾਸ਼ਟਰਪਤੀ ਬਣੇ ਹਨ। ਹਾਲਾਂਕਿ ਉਹ ਦੋ ਵਾਰ ਰਾਜ ਸਭਾ ਦੇ ਮੈਂਬਰ ਰਹੇ ਅਤੇ ਉੱਚਤਮ ਅਦਾਲਤ ਵਿੱਚ ਵਕਾਲਤ ਵੀ ਕਰਦੇ ਰਹੇ ਅਤੇ ਸੰਵਿਧਾਨ ਪਿੱਠ ਦੇ ਮੈਂਬਰ ਵੀ ਸਨ।
ਇਸ ਮੌਕੇ ‘ਤੇ ਟ੍ਰਾਂਸਪ’ੋਰਟ ਮੰਤਰੀ ਕ੍ਰਿਸ਼ਣ ਲਾਲ ਪੰਵਾਰ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੀ ਮੰਤਰੀ ਕਵਿਤਾ ਜੈਨ, ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜਮੰਤਰੀ ਕ੍ਰਿਸ਼ਣ ਕੁਮਾਰ ਬੇਦੀ, ਜਨ ਸਿਹਤ ਰਾਜਮੰਤਰੀ ਡਾ. ਬਨਵਾਰੀ ਲਾਲ, ਵਿਧਾਇਕ ਸੁਭਾਸ਼ ਸੁਧਾ, ਬਖਸ਼ੀਸ਼ ਸਿੰਘ ਵਿਰਕ, ਡਾ. ਪਵਨ ਸੈਨੀ, ਪੰਜਾਬ ਅਤੇ ਹਰਿਆਣਾ ਦੇ ਉੱਚ ਅਦਾਲਤ ਦੇ ਜੱਜ ਨਿਆਮੂਰਤੀ ਰਾਜੇਸ਼ ਬਿੰਦਲ, ਹਰਿਆਣਾ ਦੇ ਮੁੱਖ ਸਕੱਤਰ ਡੀ.ਐਸ. ਢੇਸੀ, ਪੁਲਿਸ ਡਾਇਰੈਕਟਰ ਜਨਰਲ ਬੀ.ਐਸ. ਸੰਧੁ, ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫ਼ੈਸਰ ਕੇ.ਸੀ. ਸ਼ਰਮਾ, ਦੇਸ਼ ਅਤੇ ਵਿਦੇਸ਼ ਤੋ ਆਏ ਗੀਤਾ ਮਨੀਸ਼ੀ, ਮੈਂਬਰ ਅਤੇ ਹੋਰ ਮਾਣਯ’ੋਗ ਵਿਅਕਤੀ ਮੌਜੂਦ ਸਨ।