• Latest
  • Trending
ਗ਼ਦਰੀ ਦੇਸ਼ ਭਗਤ ਬਾਬਾ ਹਰਨਾਮ ਸਿੰਘ ਕਾਲ਼ਾ ਸੰਘਿਆਂ – ਸੀਤਾ ਰਾਮ ਬਾਂਸਲ

ਗ਼ਦਰੀ ਦੇਸ਼ ਭਗਤ ਬਾਬਾ ਹਰਨਾਮ ਸਿੰਘ ਕਾਲ਼ਾ ਸੰਘਿਆਂ – ਸੀਤਾ ਰਾਮ ਬਾਂਸਲ

5 years ago
ਏ.ਐਸ.ਆਈ. ਇਕਬਾਲ ਸਿੰਘ ਕਤਲ ਮਾਮਲਾ: ਸੰਖੇਪ ਗੋਲੀਬਾਰੀ ਤੋਂ ਬਾਅਦ ਮੁੱਖ ਦੋਸ਼ੀ ’ਹੈਪੀ ਬਾਹਮਣ’ ਜ਼ੀਰਕਪੁਰ ਤੋਂ ਕਾਬੂ

ਏ.ਐਸ.ਆਈ. ਇਕਬਾਲ ਸਿੰਘ ਕਤਲ ਮਾਮਲਾ: ਸੰਖੇਪ ਗੋਲੀਬਾਰੀ ਤੋਂ ਬਾਅਦ ਮੁੱਖ ਦੋਸ਼ੀ ’ਹੈਪੀ ਬਾਹਮਣ’ ਜ਼ੀਰਕਪੁਰ ਤੋਂ ਕਾਬੂ

5 hours ago
‘ਗੈਂਗਸਟਰਾਂ ’ਤੇ ਵਾਰ’: 10 ਮਹੀਨਿਆਂ ਵਿੱਚ 85 ਹਜ਼ਾਰ ਵਿਅਕਤੀ ਗ੍ਰਿਫ਼ਤਾਰ

‘ਗੈਂਗਸਟਰਾਂ ’ਤੇ ਵਾਰ’: 10 ਮਹੀਨਿਆਂ ਵਿੱਚ 85 ਹਜ਼ਾਰ ਵਿਅਕਤੀ ਗ੍ਰਿਫ਼ਤਾਰ

5 hours ago
ਪੰਜਾਬ ਵੱਲੋਂ 2.11 ਲੱਖ ਟਨ ਮੱਛੀ ਉਤਪਾਦਨ ਨਾਲ ਮੱਛੀ ਪਾਲਣ ਖੇਤਰ ਵਿੱਚ ਸ਼ਾਨਦਾਰ ਵਿਕਾਸ ਦਰਜ: ਗੁਰਮੀਤ ਸਿੰਘ ਖੁੱਡੀਆਂ

ਪੰਜਾਬ ਵੱਲੋਂ 2.11 ਲੱਖ ਟਨ ਮੱਛੀ ਉਤਪਾਦਨ ਨਾਲ ਮੱਛੀ ਪਾਲਣ ਖੇਤਰ ਵਿੱਚ ਸ਼ਾਨਦਾਰ ਵਿਕਾਸ ਦਰਜ: ਗੁਰਮੀਤ ਸਿੰਘ ਖੁੱਡੀਆਂ

5 hours ago
ਪੰਜਾਬ ਦਾ ਨਸ਼ਾ ਮੁਕਤ ਮਾਡਲ ਰਾਸ਼ਟਰੀ ਮੰਚ ’ਤੇ ਬਣਿਆ ਚਰਚਾ ਦਾ ਕੇਂਦਰ; ਡਾ. ਬਲਜੀਤ ਕੌਰ ਨੇ ਦਿੱਲੀ ਸਮਿਟ ਵਿੱਚ ਪੇਸ਼ ਕੀਤੀ ਵਿਆਪਕ ਰਣਨੀਤੀ

ਪੰਜਾਬ ਦਾ ਨਸ਼ਾ ਮੁਕਤ ਮਾਡਲ ਰਾਸ਼ਟਰੀ ਮੰਚ ’ਤੇ ਬਣਿਆ ਚਰਚਾ ਦਾ ਕੇਂਦਰ; ਡਾ. ਬਲਜੀਤ ਕੌਰ ਨੇ ਦਿੱਲੀ ਸਮਿਟ ਵਿੱਚ ਪੇਸ਼ ਕੀਤੀ ਵਿਆਪਕ ਰਣਨੀਤੀ

6 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

7 hours ago
Asia Cup Rising Stars 2026 :  ਭਾਰਤ ਨੇ ਨੇਪਾਲ ਨੂੰ 306 ਦੌੜਾਂ ਨਾਲ ਹਰਾਇਆ

Asia Cup Rising Stars 2026 :  ਭਾਰਤ ਨੇ ਨੇਪਾਲ ਨੂੰ 306 ਦੌੜਾਂ ਨਾਲ ਹਰਾਇਆ

8 hours ago
ASI ਇਕਬਾਲ ਸਿੰਘ ਕਤਲ ਮਾਮਲੇ ‘ਚ ਪੁਲਿਸ ਦਾ ਵੱਡਾ ਐਕਸ਼ਨ ; ਜ਼ੀਰਕਪੁਰ ਦੇ ਹੋਟਲ ‘ਚ ਮੁਲਜ਼ਮ ਦਾ ਐਨਕਾਊਂਟਰ

ASI ਇਕਬਾਲ ਸਿੰਘ ਕਤਲ ਮਾਮਲੇ ‘ਚ ਪੁਲਿਸ ਦਾ ਵੱਡਾ ਐਕਸ਼ਨ ; ਜ਼ੀਰਕਪੁਰ ਦੇ ਹੋਟਲ ‘ਚ ਮੁਲਜ਼ਮ ਦਾ ਐਨਕਾਊਂਟਰ

8 hours ago
ਅੰਮ੍ਰਿਤਸਰ : ਕੁੜੀ ਨੂੰ ਟੱਕਰ ਮਾਰਨ ਵਾਲਾ ਕਾਂਸਟੇਬਲ ਮੁਅੱਤਲ

ਅੰਮ੍ਰਿਤਸਰ : ਕੁੜੀ ਨੂੰ ਟੱਕਰ ਮਾਰਨ ਵਾਲਾ ਕਾਂਸਟੇਬਲ ਮੁਅੱਤਲ

8 hours ago
Asia Cup Rising Stars 2026 : ਭਾਰਤ ਨੇ ਨੇਪਾਲ ਨੂੰ ਦਿੱਤਾ 333 ਦੌੜਾਂ ਦਾ ਟੀਚਾ ; ਤਿਲਕ ਵਰਮਾ ਅਤੇ ਕੁਮਾਰ ਕੁਸ਼ਾਗਰਾ ਨੇ ਲਗਾਏ ਸ਼ਾਨਦਾਰ ਸੈਂਕੜੇ

Asia Cup Rising Stars 2026 : ਭਾਰਤ ਨੇ ਨੇਪਾਲ ਨੂੰ ਦਿੱਤਾ 333 ਦੌੜਾਂ ਦਾ ਟੀਚਾ ; ਤਿਲਕ ਵਰਮਾ ਅਤੇ ਕੁਮਾਰ ਕੁਸ਼ਾਗਰਾ ਨੇ ਲਗਾਏ ਸ਼ਾਨਦਾਰ ਸੈਂਕੜੇ

9 hours ago
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਨਡਾਲਾ ਦੀ ਅਹਿਮ ਮੀਟਿੰਗ, ਕਿਸਾਨੀ ਮਸਲਿਆਂ ’ਤੇ ਹੋਈ ਚਰਚਾ

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਨਡਾਲਾ ਦੀ ਅਹਿਮ ਮੀਟਿੰਗ, ਕਿਸਾਨੀ ਮਸਲਿਆਂ ’ਤੇ ਹੋਈ ਚਰਚਾ

10 hours ago
ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਆਊਟਸੋਰਸਿੰਗ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦੇ ਸਕਾਰਾਤਮਕ ਹੱਲ ਦਾ ਭਰੋਸਾ

ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਆਊਟਸੋਰਸਿੰਗ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦੇ ਸਕਾਰਾਤਮਕ ਹੱਲ ਦਾ ਭਰੋਸਾ

10 hours ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

10 hours ago
Hindi News
English News
Saturday, November 21, 2026
No Result
View All Result
14 °c
Chandigarh
20 ° Sun
19 ° Mon
19 ° Tue
19 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਗ਼ਦਰੀ ਦੇਸ਼ ਭਗਤ ਬਾਬਾ ਹਰਨਾਮ ਸਿੰਘ ਕਾਲ਼ਾ ਸੰਘਿਆਂ – ਸੀਤਾ ਰਾਮ ਬਾਂਸਲ

May 18, 2022
in ਸਾਹਿਤਕ, ਖਬਰਾਂ, ਪੰਜਾਬ
ਗ਼ਦਰੀ ਦੇਸ਼ ਭਗਤ ਬਾਬਾ ਹਰਨਾਮ ਸਿੰਘ ਕਾਲ਼ਾ ਸੰਘਿਆਂ – ਸੀਤਾ ਰਾਮ ਬਾਂਸਲ

ਗ਼ਦਰੀ ਦੇਸ਼ ਭਗਤ ਬਾਬਾ ਹਰਨਾਮ ਸਿੰਘ ਕਾਲ਼ਾ ਸੰਘਿਆਂ – ਸੀਤਾ ਰਾਮ ਬਾਂਸਲ

ਦੁਆਬੇ ਦੇ ਪਿੰਡ ਕਾਲ਼ਾਸੰਘਿਆਂ ਦੇ ਗ਼ਦਰੀ ਹਰਨਾਮ ਸਿੰਘ ਦਾ ਜਨਮ 1887 ਜਾਂ 1888 ਵਿਚ ਪਿਤਾ ਸੁੰਦਰ ਸਿੰਘ ਦੇ ਘਰ ਮਾਤਾ ਗੁਲਾਬ ਦੇਵੀ ਦੀ ਕੁੱਖੋਂ ਹੋਇਆ ਸੀ। ਇਨ੍ਹਾਂ ਨੇ ਕੋਈ ਇੱਕੀ ਵਰ੍ਹਿਆਂ ਤਕ ਪਿਤਾ ਨਾਲ ਖੇਤੀਬਾੜੀ ਵਿਚ ਹੱਥ ਵਟਾਇਆ। ਕਪੂਰਥਲਾ ਰਿਆਸਤ ਵਿਚ ਵਿੱਦਿਆ ਦੇ ਚੰਗੇ ਪ੍ਰਬੰਧ ਨਾ ਹੋਣ ਕਰਕੇ ਇਨ੍ਹਾਂ ਦੀ ਵਿਦਿਆ ਪ੍ਰਾਪਤੀ ਦਾ ਕੋਈ ਵਸੀਲਾ ਨਹੀਂ ਬਣਿਆ। ਉਹ 8 ਫ਼ਰਵਰੀ 1909 ਨੂੰ 26 ਪੰਜਾਬੀ ਇਨਫ਼ੈਂਟਰੀ ਵਿਚ ਸਿਪਾਹੀ ਭਰਤੀ ਹੋ ਕੇ ਕੋਹਾਟ ਛਾਉਣੀ ਚਲੇ ਗਏ। ਗਿਆਰਾਂ ਰੁਪਏ ਮਹੀਨਾ ਤਨਖ਼ਾਹ ਸੀ। ਉਥੇ ਗ੍ਰੰਥੀ ਕਰਮ ਸਿੰਘ ਤੋਂ ਅੰਮ੍ਰਿਤ ਛਕਿਆ ਤੇ ਨਾਂ ਬਦਲ ਕੇ ਹਰਨਾਮ ਸਿੰਘ ਰੱਖਿਆ। ਫ਼ੌਜੀ ਸਿਖਲਾਈ ਦੌਰਾਨ ਗੁਰਮੁਖੀ ਤੇ ਅੰਗਰੇਜ਼ੀ ਪੜ੍ਹਨੀ ਸਿੱਖੀ ਤੇ ਸਿਗਨਲਰ ਦੀ ਜ਼ਿੰਮੇਵਾਰੀ ਮਿਲੀ।
1912 ਵਿਚ ਹਾਂਗਕਾਂਗ ਵਿਚ ਗੜਬੜ ਰੋਕਣ ਲਈ 26 ਪੰਜਾਬ ਇਨਫ਼ੈਂਟਰੀ ਘੱਲੀ ਗਈ। ਫ਼ੌਜੀਆਂ ਨੇ ਪਹਾੜੀ ਉੱਤੇ ਮਿੱਟੀ ਪੱਟਣ ਦੇ ਫ਼ੌਜੀ ਹੁਕਮ ਵਿਰੁੱਧ ਮੋਰਚਾ ਲਾ ਦਿੱਤਾ, ਤਾਂ ਹਰਨਾਮ ਸਿੰਘ ਤੇ ਤਿੰਨ ਹੋਰ ਫ਼ੌਜੀਆਂ ਨੂੰ ਕੁਆਟਰ ਗਾਰਡ ਵਿਚ ਰੱਖਿਆ। ਆਖ਼ਿਰ ਅਫ਼ਸਰਾਂ ਨੇ ਆਪਣਾ ਹੁਕਮ ਵਾਪਸ ਲੈ ਲਿਆ। ਚੀਨੀ ਤੇ ਜਪਾਨੀਆਂ ਦੇ ਮਿਹਣਿਆਂ ਨੇ ਇਨ੍ਹਾਂ ਫ਼ੌਜੀਆਂ ਨੂੰ ਗ਼ੁਲਾਮ ਹੋਣ ਦਾ ਅਹਿਸਾਸ ਕਰਾਇਆ। ਚੀਨੀ ਇਨ੍ਹਾਂ ਨੂੰ ‘ਮੈਲੋ ਕਲਾਈ’ (ਭੂਤਨੇ) ਦੱਸਦਿਆਂ ਕਹਿੰਦੇ ਸਨ ਕਿ ਤੁਸੀਂ ਆਪਣਾ ਮੁਲਕ ਤਾਂ ਗਵਾ ਕੇ ਅੰਗਰੇਜ਼ਾਂ ਦੇ ਹਵਾਲੇ ਕਰ ਦਿੱਤਾ ਹੈ ਤੇ ਹੁਣ ਸਾਡਾ ਖੋਹ ਕੇ ਉਨ੍ਹਾਂ ਨੂੰ ਦਿਉਗੇ?

ਗ਼ਦਰੀ ਆਗੂ ਭਾਈ ਭਗਵਾਨ ਸਿੰਘ ਹਾਂਗਕਾਂਗ ਗੁਰਦੁਆਰੇ ਵਿਚ ਗ੍ਰੰਥੀ ਸਨ। ਅਮਰੀਕਾ ਤੋਂ ਆਉਂਦੀ ਗ਼ਦਰ ਅਖ਼ਬਾਰ ਉਹ ਫ਼ੌਜੀਆਂ ਨੂੰ ਪੜ੍ਹਨ ਲਈ ਦਿੰਦੇ।

26 ਪੰਜਾਬੀ ਇਨਫ਼ੈਂਟਰੀ ਵਿਚ ਫ਼ੌਜੀਆਂ ਦੇ ਪਤੇ ’ਤੇ ਗ਼ਦਰ ਅਖ਼ਬਾਰ ਆਉਣ ਲੱਗੀ। ਇਸ ਅਖ਼ਬਾਰ ਰਾਹੀਂ ਉਨ੍ਹਾਂ ਨੂੰ ਅੰਗਰੇਜ਼ਾਂ ਦੇ ਜ਼ੁਲਮਾਂ ਤੇ ਗੁਲਾਮੀ ਦੇ ਦੁੱਖਾਂ ਦਾ ਅਹਿਸਾਸ ਹੋ ਚੁੱਕਾ ਸੀ। ਪੈਸੇ ਇਕੱਠੇ ਕਰਕੇ ਫ਼ੌਜੀਆਂ ਨੇ ਗ਼ਦਰ ਅਖ਼ਬਾਰ ਲਈ ਮਦਦ ਭੇਜੀ। ਹਾਂਗਕਾਂਗ ਸਰਕਾਰ ਨੇ ਹਿੰਦੋਸਤਾਨੀਆਂ ਦੇ ਆਪਣੇ ਪਹਿਲੇ ਜਹਾਜ਼ ਗੁਰੂ ਨਾਨਕ (ਕੋਮਾਗਾਟਾਮਾਰੂ) ਦੇ ਕਨੇਡਾ ਵੱਲ ਜਾਣ ਵਿਚ ਅੜਿੱਕੇ ਡਾਹੇ, ਤਾਂ ਸਿੱਖ ਫ਼ੌਜੀਆਂ ਨੇ ਇਹਦਾ ਵਿਰੋਧ ਕੀਤਾ। ਪਹਿਲੀ ਆਲਮੀ ਜੰਗ ਵਿਚ ਅੰਗਰੇਜ਼ਾਂ ਦੇ ਫਸ ਜਾਣ ਦਾ ਫ਼ਾਇਦਾ ਲੈਣ ਲਈ ਗ਼ਦਰ ਪਾਰਟੀ ਨੇ ਵਿਦੇਸ਼ਾਂ ਵਿਚ ਵਸਦੇ ਹਿੰਦੋਸਤਾਨੀਆਂ ਨੂੰ ਵਾਪਸ ਜਾ ਕੇ ਦੇਸ਼ ਆਜ਼ਾਦ ਕਰਾਉਣ ਦਾ ਹੋਕਾ ਦਿੱਤਾ। ਗ਼ਦਰੀਆਂ ਨੂੰ ਲੈ ਕੇ ਐਸ ਐਸ ਕੋਰੀਆ ਤੇ ਮਸ਼ੀਮਾਮਾਰੂ ਸਮੁੰਦਰੀ ਜਹਾਜ਼ ਹਾਂਗਕਾਂਗ ਪਹੁੰਚੇ। ਗ਼ਦਰੀਆਂ ਨੇ ਲਗਾਤਾਰ ਅੱਠ ਦਿਨ ਗੁਰੂਦੁਆਰੇ ਵਿਚ ਭਾਸ਼ਣ ਦਿੱਤੇ, ਜਿਨ੍ਹਾਂ ਕਰਕੇ ਫ਼ੌਜੀਆਂ ਵਿਚ ਬਾਦਸ਼ਾਹ ਨਾਲ਼ ਵਫ਼ਾਦਾਰੀ ਦੇ ਉਲਟ ਬਗ਼ਾਵਤ ਦਾ ਬੀਜ ਬੀਜਿਆ ਗਿਆ। ਅਫ਼ਸਰਾਂ ਨੇ ਫ਼ੌਜੀਆਂ ਦੇ ਗੁਰੂਦੁਆਰੇ ਜਾਣ ’ਤੇ ਪਾਬੰਦੀ ਲਾ ਦਿੱਤੀ, ਪਰ ਉਹ ਚੋਰੀਛਿਪੇ ਗੁਰੂਦੁਆਰੇ ਜਾਂਦੇ ਰਹੇ। ਹਰਨਾਮ ਸਿੰਘ, ਫੁੰਮਣ ਸਿੰਘ, ਕਿਰਪਾ ਸਿੰਘ, ਈਸ਼ਰ ਸਿੰਘ, ਲਾਭ ਸਿੰਘ ਤੇ ਤੇਜਾ ਸਿੰਘ ਨੂੰ ਕਰਾਚੀ ਭੇਜ ਦਿੱਤਾ ਤੇ ਫਿਰ ਡੀਪੂ ਫ਼ਿਰੋਜ਼ਪੁਰ ਬਦਲ ਦਿੱਤਾ।

ਫ਼ਿਰੋਜ਼ਪੁਰ ਛਾਉਣੀ ਵਿਚ ਲਾਂਸ ਨਾਇਕ ਕਿਰਪਾ ਸਿੰਘ ਨੇ ਕਰਤਾਰ ਸਿੰਘ ਸਰਾਭਾ ਨੂੰ ਹਰਨਾਮ ਸਿੰਘ ਤੇ ਬਾਕੀ ਫ਼ੌਜੀਆਂ ਨਾਲ ਮਿਲਾਇਆ, ਜਿਹਨੇ ਉਨ੍ਹਾਂ ਨੂੰ ਗ਼ਦਰ ਪਾਰਟੀ ਦੇ ਇਨਕਲਾਬੀ ਪ੍ਰੋਗਰਾਮ ਬਾਰੇ ਦੱਸਿਆ ਕਿ ਪਰਦੇਸਾਂ ਵਿੱਚੋਂ ਹਿੰਦੋਸਤਾਨ ਆਏ ਗ਼ਦਰ ਪਾਰਟੀ ਦੇ ਹਜ਼ਾਰਾਂ ਦੇਸ਼ ਭਗਤ ਵੱਖ-ਵੱਖ ਛਾਉਣੀਆਂ ਵਿਚ ਫ਼ੌਜਾਂ ਨੂੰ ਇਨਕਲਾਬ ਲਈ ਤਿਆਰ ਕਰ ਰਹੇ ਹਨ। ਉਹਨੇ ਇਨ੍ਹਾਂ ਨੂੰ ਬਾਕੀ ਫ਼ੌਜੀਆਂ ਵਿਚ ਖ਼ੁਫ਼ੀਆ ਤਰੀਕੇ ਨਾਲ ਦੇਸ਼ ਪਿਆਰ ਤੇ ਇਨਕਲਾਬ ਦਾ ਪ੍ਰਚਾਰ ਕਰਨ ਲਈ ਪ੍ਰੇਰਿਆ।

ਕਾਲਾ ਸੰਘਿਆਂ ਦੇ ਜਮਾਂਦਾਰ ਬੂਟਾ ਸਿੰਘ ਨੇ ਹਰਨਾਮ ਸਿੰਘ ਨੂੰ ਕਰਤਾਰ ਸਿੰਘ ਸਰਾਭਾ ਤੇ ਵਿਸ਼ਣੂੰ ਗਣੇਸ਼ ਪਿੰਗਲੇ ਨੂੰ ਗ੍ਰਿਫ਼ਤਾਰ ਕਰਵਾ ਕੇ ਇਨਾਮ ਦੀ ਨਕਦ ਰਕਮ ਤੇ ਸੱਤ ਮੁਰੱਬੇ ਜ਼ਮੀਨ ਹਾਸਿਲ ਕਰਨ ਲਈ ਕਿਹਾ। ਕੈਪਟਨ ਕਾਰਗਿਲ ਨੇ ਤਫ਼ਤੀਸ਼ ਵਿਚ ਦੋਸ਼ੀ ਪਾਏ ਜਾਣ ’ਤੇ ਗੋਲੀ ਮਾਰਨ ਦੀ ਧਮਕੀ ਦਿੱਤੀ, ਪਰ ਉਹਨੇ ਅਣਭੋਲ਼ ਬਣਦਿਆਂ ਦੋਹਵਾਂ ਦੀ ਕੋਈ ਵਾਹ ਨਾ ਚੱਲਣ ਦਿੱਤੀ।

ਜਨਵਰੀ 1915 ਵਿਚ ਕਰਤਾਰ ਸਿੰਘ ਸਰਾਭਾ, ਬੰਤਾ ਸਿੰਘ ਸੰਘਵਾਲ ਤੇ ਹੋਰ ਗ਼ਦਰੀ ਫ਼ਿਰੋਜ਼ਪੁਰ ਛਾਉਣੀ ਵਿਚ ਫੌਜੀਆਂ ਨੂੰ ਮਿਲਦੇ ਰਹੇ। 15 ਫ਼ਰਵਰੀ ਨੂੰ ਕਰਤਾਰ ਸਿੰਘ ਸਰਾਭਾ ਤੇ ਸੱਜਣ ਸਿੰਘ ਉਥੇ ਬਗ਼ਾਵਤ ਕਰਾਉਣ ਦਾ ਸਾਰਾ ਪ੍ਰਬੰਧ ਕਰ ਆਏ। ਕੈਪਟਨ ਕਾਰਗਿਲ ਨੇ ਵਿਦੇਸ਼ਾਂ ਤੋਂ ਮੁੜੇ ਗ਼ਦਰੀਆਂ ਦਾ ਛਾਉਣੀ ਵਿਚ ਦਾਖ਼ਿਲਾ ਬੰਦ ਕਰ ਦਿੱਤਾ। 18 ਫ਼ਰਵਰੀ ਨੂੰ ਮੋਚੀ ਗੇਟ ਲਾਹੌਰ ਵਾਲੇ ਗ਼ਦਰ ਮੁੱਖ ਅੱਡੇ `ਤੇ ਸਰਾਭੇ ਨੂੰ ਕਿਰਪਾਲ ਸਿੰਘ ਦੀ ਗ਼ਦਾਰੀ ਦਾ ਪਤਾ ਲੱਗਾ, ਤਾਂ ਉਹ ਕਾਹਲੀ ਵਿਚ ਭਾਈ ਰਣਧੀਰ ਸਿੰਘ ਤੇ ਉਨ੍ਹਾਂ ਦੇ ਜੱਥੇ ਨੂੰ ਲੈ ਕੇ 19 ਫ਼ਰਵਰੀ ਨੂੰ ਫ਼ਿਰੋਜ਼ਪੁਰ ਗਿਆ। ਛਾਉਣੀ ਵਿਚ ਕੋਈ ਹਿਲਜੁੱਲ ਨਾ ਦੇਖ ਕੇ ਉਨ੍ਹਾਂ ਨੂੰ ਨਿਰਾਸ਼ ਹੋ ਕੇ ਵਾਪਸ ਮੁੜਨਾ ਪਿਆ। 19 ਫ਼ਰਵਰੀ ਨੂੰ ਅੱਠ ਬਾਗ਼ੀ ਫ਼ੌਜੀ ਨੌਕਰੀ ਤੋਂ ਬਰਖ਼ਾਸਤ ਕਰਕੇ ਰੇਲ ਗੱਡੀ ‘ਤੇ ਚੜ੍ਹਾ ਕੇ ਘਰਾਂ ਨੂੰ ਭੇਜ ਦਿੱਤੇ, ਪਰ ਉਹ ਉਸੇ ਦਿਨ ਵਾਪਸ ਫ਼ਿਰੋਜ਼ਪੁਰ ਪਹੁੰਚ ਗਏ ਸਨ। ਅਰਜਨ ਸਿੰਘ ਖੁਖਰਾਨੇ ਨੇ ਕਾਲਾ ਸੰਘਿਆਂ ਆ ਕੇ ਇਤਲਾਹ ਦਿੱਤੀ ਕਿ ਗ਼ਦਰ ਦੀ ਤਰੀਕ 21 ਤੋਂ 19 ਫਰਵਰੀ ਕਰ ਦਿੱਤੀ ਹੈ, ਤਾਂ ਹਰਨਾਮ ਸਿੰਘ ਉਹਦੇ ਨਾਲ ਫ਼ਿਰੋਜ਼ਪੁਰ ਛਾਉਣੀ ਜਾ ਪਹੁੰਚਾ। ਛਾਉਣੀ ਵਿਚ ਦੇਸੀ ਫ਼ੌਜੀਆਂ ਤੋਂ ਚਾਰ ਦਿਨਾਂ ਲਈ ਹਥਿਆਰ ਰਖਵਾ ਕੇ ਗੋਰੇ ਫ਼ੌਜੀਆਂ ਦਾ ਹਰ ਪਾਸੇ ਪਹਿਰਾ ਲਾ ਦਿੱਤਾ ਸੀ।

20 ਫਰਵਰੀ 1915 ਨੂੰ ਲਾਹੌਰ ਦੇ ਅਨਾਰਕਲੀ ਬਜ਼ਾਰ ਵਿਚ ਤਿੰਨ ਗ਼ਦਰੀਆਂ ਦਾ ਪੁਲਿਸ ਨਾਲ਼ ਭੇੜ ਹੋ ਗਿਆ। ਅਰਜਨ ਸਿੰਘ ਖੁਖਰਾਨਾ ਗ੍ਰਿਫਤਾਰ ਹੋ ਗਿਆ। ਤਲਾਸ਼ੀ ਕਰਨ ਤੇ ਉਹਦੇ ਕੋਲੋਂ ਪਰਚੀ ਮਿਲੀ – ‘ਹਰਨਾਮ ਸਿੰਘ ਭਰਾ ਲਛਮਣ ਸਿੰਘ ਕਾਲਾ ਸੰਘਿਆਂ’ ਤੇ 23 ਫਰਵਰੀ ਨੂੰ ਪੁਲਿਸ ਹਰਨਾਮ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਲੈ ਗਈ। ਵਾਅਦਾ ਮੁਆਫ਼ ਗਵਾਹ ਅਨੋਖ ਸਿੰਘ ਦੇ ਨਾ ਪਛਾਣਨ ਕਰਕੇ ਉਹਨੂੰ ਦੂਜੇ ਲਾਹੌਰ ਸਾਜ਼ਿਸ਼ ਕੇਸ ਵਿਚ ਰੱਖਕੇ ਮੁਕੱਦਮਾ ਚਲਾਇਆ ਗਿਆ। ਇਹ ਇਤਫ਼ਾਕ ਹੀ ਸੀ ਕਿ ਹਰਨਾਮ ਸਿੰਘ ਦਾ ਫ਼ੌਜੀ ਪਲਟਣ ਨੰਬਰ 26, ਦੋਸ਼ੀ ਨੰਬਰ 26 ਤੇ ਉਮਰ 26 ਸਾਲ ਸੀ। 30 ਮਾਰਚ 1916 ਨੂੰ ਸਪੈਸ਼ਲ ਟ੍ਰਿਬਊਨਲ ਦੇ ਤਿੰਨ ਜੱਜਾਂ ਏ ਏ ਇਰਵਨ, ਟੀ ਪੀ ਐਲਿਸ ਤੇ ਸ਼ਿਓ ਨਾਰਾਇਣ ਨੇ ਦੋਸ਼ੀਆਂ ਨੂੰ ਸਜ਼ਾਵਾਂ ਸੁਣਾਈਆਂ: ਹਰਨਾਮ ਸਿੰਘ ਨੂੰ ਉਮਰ ਕੈਦ, ਜਲਾਵਤਨੀ ਤੇ ਜ਼ਮੀਨ ਜਾਇਦਾਦ ਦੀ ਕੁਰਕੀ ਦੀ ਸਜ਼ਾ ਸੁਣਾਈ। ਕਪੂਰਥਲਾ ਰਿਆਸਤ ਦੇ ਰਾਜੇ ਨੇ ਅੰਗਰੇਜ਼ ਹਾਕਮਾਂ ਨੂੰ ਖ਼ੁਸ਼ ਕਰਨ ਲਈ 28 ਪੋਹ ਬਿਕਰਮੀ ਸੰਮਤ 1973 (1916 ਈਸਵੀ) ਨੂੰ ਜ਼ਮੀਨ ਜਾਇਦਾਦ ਜਬਤ ਕਰਨ ਦੀ ਬਜਾਏ ਕੌਡੀਆਂ ਦੇ ਭਾਅ ਨੀਲਾਮ ਕਰਵਾ ਦਿੱਤੀ ਤੇ ਨੀਲਾਮੀ ਦੀ ਕੁੱਲ ਰਕਮ 3024 ਰੁਪਏ 8 ਆਨੇ 9 ਪਾਈ ਸਰਕਾਰੀ ਖ਼ਜ਼ਾਨੇ ਵਿਚ ਜਮ੍ਹਾਂ ਕਰਾਈ।

ਪਹਿਲੇ ਲਾਹੌਰ ਸਾਜਿਸ਼ ਕੇਸ ਵਾਲੇ ਗ਼ਦਰੀਆਂ ਨੇ ਕਾਲੇਪਾਣੀ ਸੈਲਿਊਲਰ ਜੇਲ ਦੇ ਅਧਿਕਾਰੀਆਂ ਨੂੰ ਜੇਲ ਸਖ਼ਤੀਆਂ ਦੇ ਵਿਰੋਧ ਵਿਚ ਅਜਿਹਾ ਸਬਕ ਸਿਖਾਇਆ ਕਿ ਉਨ੍ਹਾਂ ਨੇ ਗ਼ਦਰ ਪਾਰਟੀ ਦੇ ਹੋਰ ਕੈਦੀ ਲੈਣ ਤੋਂ ਨਾਂਹ ਕਰ ਦਿੱਤੀ। ਇਸ ਕਰਕੇ ਦੂਜੇ ਸਾਜਿਸ਼ ਕੇਸ ਵਾਲਿਆਂ ਨੂੰ ਹਜ਼ਾਰੀ ਬਾਗ ਜੇਲ (ਪਹਿਲਾਂ ਬਿਹਾਰ, ਹੁਣ ਝਾਰਖੰਡ) ਭੇਜ ਦਿੱਤਾ। ਵਧਾਵਾ ਰਾਮ ਦਰੋਗ਼ੇ ਨੇ ਖ਼ੁਰਾਕ ਭੈੜੀ ਕਰ ਦਿੱਤੀ, ਪਰਨੇ, ਗੁਟਕੇ ਖੋਹ ਲਏ, ਗੰਦੀ ਦਾਲ਼ ਸਬਜ਼ੀ, ਗੰਦਾ ਆਟਾ, ਪੀਹਣ ਨੂੰ ਚੱਕੀ ਦੀ ਮੁਸ਼ੱਕਤ ਦਿੱਤੀ। ਡੰਡੇ ਬੇੜੀਆਂ, ਟਾਟ ਵਰਦੀਆਂ, ਖੜ੍ਹੀਆਂ ਹੱਥਕੜੀਆਂ ਬੇੜੀਆਂ ਤੇ ਲੋਹੇ ਦੇ ਪਿੰਜਰੇ ਦੀਆਂ ਸਜ਼ਾਵਾਂ ਮਿਲਣ ਲੱਗੀਆਂ।

ਜੇਲ ਚੋਂ ਫਰਾਰੀ
ਸਖ਼ਤੀਆਂ ਤੋਂ ਤੰਗ ਆ ਕੇ ਹਰਨਾਮ ਸਿੰਘ ਸਮੇਤ 18 ਗ਼ਦਰੀ ਦੇਸ਼ ਭਗਤ ਜੇਲੋਂ ਫ਼ਰਾਰ ਹੋ ਗਏ। ਤਿੰਨ ਜਣਿਆਂ ਤੋਂ ਇਲਾਵਾ ਬਾਕੀ 15 ਫੜੇ ਗਏ ਅਤੇ ਦੋ ਸਾਲ ਸਜ਼ਾ ਹੋਰ ਵਧਾ ਦਿੱਤੀ ਗਈ। ਗ਼ਦਰੀਆਂ ਨੇ ਕਲਕੱਤਿਉਂ ਬਦਲ ਕੇ ਆਏ ਗੋਰੇ ਦਰੋਗ਼ੇ ਮੀਕ ਦੇ ਪੈਰਾਂ ਹੇਠੋਂ ਜ਼ਮੀਨ ਕੱਢ ਦਿੱਤੀ, ਜਦੋਂ 27 ਕੋਠੜੀਆਂ ਦੀਆਂ ਵੱਢੀਆਂ ਸੀਖਾਂ ਹਟਾ ਕੇ ਉਹ ਦਰੋਗ਼ੇ ਸਾਹਮਣੇ ਆ ਹਾਜ਼ਿਰ ਹੋਏ। ਇਸ ਮਗਰੋਂ ਗ਼ਦਰੀ ਕੈਦੀਆਂ ਨਾਲ਼ ਜੇਲ ਅਧਿਕਾਰੀਆਂ ਦਾ ਵਤੀਰਾ ਨਰਮ ਹੋ ਗਿਆ। ਇਸ ਜੇਲ ਤੋਂ ਬਾਅਦ ਰਾਜਮੁੰਦਰੀ (ਮਦਰਾਸ), ਬੈਲੂਰ ਹਾਤਾ, ਲਾਹੌਰ, ਰਾਵਲਪਿੰਡੀ, ਫ਼ਿਰੋਜ਼ਪੁਰ ਤੇ ਜਲੰਧਰ ਜੇਲਾਂ ਵਿਚ 20 ਸਾਲ 9 ਮਹੀਨੇ 17 ਦਿਨ ਰੱਖਕੇ 10 ਦਸੰਬਰ 1935 ਨੂੰ ਰਿਹਾਅ ਕਰ ਦਿੱਤਾ। ਸਜ਼ਾ ਤਾਂ 1929 ਵਿਚ ਹੀ ਪੂਰੀ ਹੋ ਗਈ ਸੀ, ਪਰ ਬਾਬਾ ਹਰਨਾਮ ਸਿੰਘ ਬਾਸ਼ਰਤ ਰਿਹਾਈ ਤੋਂ ਇਨਕਾਰੀ ਸਨ ਤੇ ਆਖ਼ਿਰ ਵਾਇਸਰਾਏ ਨੂੰ ਇਨ੍ਹਾਂ ਵਾਸਤੇ ਖ਼ਾਸ ਹੁਕਮ ਦੇ ਕੇ ਰਿਹਾ ਕਰਨਾ ਪਿਆ। 1940 ਵਿਚ ਸਰਕਾਰ ਵਿਰੁੱਧ ਇਸ਼ਤਿਹਾਰ ਲੱਗੇ ਤਾਂ ਚਾਰ ਦਿਨਾਂ ਲਈ ਜੇਲ ਭੇਜ ਦਿੱਤਾ ਸੀ।

ਰਿਹਾ ਹੋਣ ਤੋਂ ਬਾਅਦ ਪਿੰਡ ਵਾਸੀਆਂ, ਗੁਰੂਦੁਆਰਾ ਸੀਸਗੰਜ ਦਿੱਲੀ, ਅਕਾਲੀ ਦਲ ਤੇ ਗ਼ਦਰ ਪਾਰਟੀ ਕਪੂਰਥਲਾ, ਬਾਬਾ ਹਰਨਾਮ ਸਿੰਘ ਟੁੰਡੀਲਾਟ, ਗ਼ਦਰ ਪਾਰਟੀ ਅੰਮ੍ਰਿਤਸਰ, ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਤੇ ਮਾਲਵਾ ਦੀਵਾਨ ਨੇ ਵੱਖ-ਵੱਖ ਸਮੇਂ ਸਿਰੋਪੇ ਦੇ ਕੇ ਸਨਮਾਨਿਤ ਕੀਤਾ। ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਰਿਵਾਰ ਨੂੰ ਦਸ ਰੁਪਏ ਮਹੀਨਾ ਸਹਾਇਤਾ ਮਿਲ਼ਦੀ ਰਹੀ। ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੂੰ ਮਿਲ਼ ਕੇ ਬਾਬਾ ਜੀ ਨੇ ਜ਼ਮੀਨ ਵਾਪਸੀ ਦੀ ਮੰਗ ਕੀਤੀ ਪਰ ਅਸਫਲਤਾ ਮਿਲੀ। ਗਿਆਨੀ ਜ਼ੈਲ ਸਿੰਘ ਨੇ ਤਾਮਰ ਪੱਤਰ ਦਿੱਤਾ। ਬਾਬਾ ਹਰਨਾਮ ਸਿੰਘ ਜੀ 18 ਮਈ 1978 ਨੂੰ ਸਦੀਵੀ ਵਿਛੋੜਾ ਦੇ ਗਏ।

ਇਸ ਲੇਖਕ ਨੇ ਦੋ ਸਾਲ ਦੀ ਮੁਸ਼ੱਕਤ ਨਾਲ ਫ਼ਰਵਰੀ 2004 ਵਿਚ ਕਪੂਰਥਲੇ ਸਦਰ ਕਾਨੂੰਗੋ ਰਿਕਾਰਡ ਦਫ਼ਤਰ ਵਿੱਚੋਂ ਜੋਗਾ ਸਿੰਘ ਤੇ ਪਟਵਾਰੀ ਮੱਖਣ ਲਾਲ ਦੀ ਮਦਦ ਨਾਲ ਜ਼ਮੀਨ ਜਾਇਦਾਦ ਦੇ ਕਾਗ਼ਜ਼ ਕਢਵਾ ਕੇ ‘ਗ਼ਦਰੀ ਬਾਬਿਆਂ ਦੇ ਮੁਣਸ਼ੀ’ ਆਖੇ ਜਾਂਦੇ ਮਲਵਿੰਦਰਜੀਤ ਸਿੰਘ ਜੀ ਵੜੈਚ ਨੂੰ ਭੇਜੇ। ਵੜੈਚ ਹੋਰਾਂ ਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪਾਈ ਜਨਹਿਤ ਪਟੀਸ਼ਨ ਸਦਕਾ ਬਾਬਾ ਹਰਨਾਮ ਸਿੰਘ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਤੋਂ 35 ਲੱਖ ਰੁਪਏ ਮੁਆਵਜ਼ਾ ਮਿਲਿਆ।

Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਏ.ਐਸ.ਆਈ. ਇਕਬਾਲ ਸਿੰਘ ਕਤਲ ਮਾਮਲਾ: ਸੰਖੇਪ ਗੋਲੀਬਾਰੀ ਤੋਂ ਬਾਅਦ ਮੁੱਖ ਦੋਸ਼ੀ ’ਹੈਪੀ ਬਾਹਮਣ’ ਜ਼ੀਰਕਪੁਰ ਤੋਂ ਕਾਬੂ

ਏ.ਐਸ.ਆਈ. ਇਕਬਾਲ ਸਿੰਘ ਕਤਲ ਮਾਮਲਾ: ਸੰਖੇਪ ਗੋਲੀਬਾਰੀ ਤੋਂ ਬਾਅਦ ਮੁੱਖ ਦੋਸ਼ੀ ’ਹੈਪੀ ਬਾਹਮਣ’ ਜ਼ੀਰਕਪੁਰ ਤੋਂ ਕਾਬੂ

by Ankit
November 20, 2026
0

ਏ.ਐਸ.ਆਈ. ਇਕਬਾਲ ਸਿੰਘ ਕਤਲ ਮਾਮਲਾ: ਸੰਖੇਪ ਗੋਲੀਬਾਰੀ ਤੋਂ ਬਾਅਦ ਮੁੱਖ ਦੋਸ਼ੀ ’ਹੈਪੀ ਬਾਹਮਣ’ ਜ਼ੀਰਕਪੁਰ ਤੋਂ ਕਾਬੂ *ਜ਼ੀਰਕਪੁਰ ਦੇ ਹੋਟਲ ‘ਚੋਂ...

‘ਗੈਂਗਸਟਰਾਂ ’ਤੇ ਵਾਰ’: 10 ਮਹੀਨਿਆਂ ਵਿੱਚ 85 ਹਜ਼ਾਰ ਵਿਅਕਤੀ ਗ੍ਰਿਫ਼ਤਾਰ

‘ਗੈਂਗਸਟਰਾਂ ’ਤੇ ਵਾਰ’: 10 ਮਹੀਨਿਆਂ ਵਿੱਚ 85 ਹਜ਼ਾਰ ਵਿਅਕਤੀ ਗ੍ਰਿਫ਼ਤਾਰ

by Ankit
November 20, 2026
0

‘ਗੈਂਗਸਟਰਾਂ ’ਤੇ ਵਾਰ’: 10 ਮਹੀਨਿਆਂ ਵਿੱਚ 85 ਹਜ਼ਾਰ ਵਿਅਕਤੀ ਗ੍ਰਿਫ਼ਤਾਰ *10 ਮਹੀਨਿਆਂ ਦੌਰਾਨ ਪੁਲਿਸ ਟੀਮਾਂ ਵੱਲੋਂ 48 ਹਜ਼ਾਰ ਵਿਅਕਤੀਆਂ ਵਿਰੁੱਧ...

ਪੰਜਾਬ ਵੱਲੋਂ 2.11 ਲੱਖ ਟਨ ਮੱਛੀ ਉਤਪਾਦਨ ਨਾਲ ਮੱਛੀ ਪਾਲਣ ਖੇਤਰ ਵਿੱਚ ਸ਼ਾਨਦਾਰ ਵਿਕਾਸ ਦਰਜ: ਗੁਰਮੀਤ ਸਿੰਘ ਖੁੱਡੀਆਂ

ਪੰਜਾਬ ਵੱਲੋਂ 2.11 ਲੱਖ ਟਨ ਮੱਛੀ ਉਤਪਾਦਨ ਨਾਲ ਮੱਛੀ ਪਾਲਣ ਖੇਤਰ ਵਿੱਚ ਸ਼ਾਨਦਾਰ ਵਿਕਾਸ ਦਰਜ: ਗੁਰਮੀਤ ਸਿੰਘ ਖੁੱਡੀਆਂ

by Ankit
November 20, 2026
0

ਪੰਜਾਬ ਵੱਲੋਂ 2.11 ਲੱਖ ਟਨ ਮੱਛੀ ਉਤਪਾਦਨ ਨਾਲ ਮੱਛੀ ਪਾਲਣ ਖੇਤਰ ਵਿੱਚ ਸ਼ਾਨਦਾਰ ਵਿਕਾਸ ਦਰਜ: ਗੁਰਮੀਤ ਸਿੰਘ ਖੁੱਡੀਆਂ *ਸੂਬੇ 'ਚ...

ਪੰਜਾਬ ਦਾ ਨਸ਼ਾ ਮੁਕਤ ਮਾਡਲ ਰਾਸ਼ਟਰੀ ਮੰਚ ’ਤੇ ਬਣਿਆ ਚਰਚਾ ਦਾ ਕੇਂਦਰ; ਡਾ. ਬਲਜੀਤ ਕੌਰ ਨੇ ਦਿੱਲੀ ਸਮਿਟ ਵਿੱਚ ਪੇਸ਼ ਕੀਤੀ ਵਿਆਪਕ ਰਣਨੀਤੀ

ਪੰਜਾਬ ਦਾ ਨਸ਼ਾ ਮੁਕਤ ਮਾਡਲ ਰਾਸ਼ਟਰੀ ਮੰਚ ’ਤੇ ਬਣਿਆ ਚਰਚਾ ਦਾ ਕੇਂਦਰ; ਡਾ. ਬਲਜੀਤ ਕੌਰ ਨੇ ਦਿੱਲੀ ਸਮਿਟ ਵਿੱਚ ਪੇਸ਼ ਕੀਤੀ ਵਿਆਪਕ ਰਣਨੀਤੀ

by Ankit
November 20, 2026
0

ਪੰਜਾਬ ਦਾ ਨਸ਼ਾ ਮੁਕਤ ਮਾਡਲ ਰਾਸ਼ਟਰੀ ਮੰਚ ’ਤੇ ਬਣਿਆ ਚਰਚਾ ਦਾ ਕੇਂਦਰ; ਡਾ. ਬਲਜੀਤ ਕੌਰ ਨੇ ਦਿੱਲੀ ਸਮਿਟ ਵਿੱਚ ਪੇਸ਼...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਏ.ਐਸ.ਆਈ. ਇਕਬਾਲ ਸਿੰਘ ਕਤਲ ਮਾਮਲਾ: ਸੰਖੇਪ ਗੋਲੀਬਾਰੀ ਤੋਂ ਬਾਅਦ ਮੁੱਖ ਦੋਸ਼ੀ ’ਹੈਪੀ ਬਾਹਮਣ’ ਜ਼ੀਰਕਪੁਰ ਤੋਂ ਕਾਬੂ

ਏ.ਐਸ.ਆਈ. ਇਕਬਾਲ ਸਿੰਘ ਕਤਲ ਮਾਮਲਾ: ਸੰਖੇਪ ਗੋਲੀਬਾਰੀ ਤੋਂ ਬਾਅਦ ਮੁੱਖ ਦੋਸ਼ੀ ’ਹੈਪੀ ਬਾਹਮਣ’ ਜ਼ੀਰਕਪੁਰ ਤੋਂ ਕਾਬੂ

by Ankit
November 20, 2026
0

ਏ.ਐਸ.ਆਈ. ਇਕਬਾਲ ਸਿੰਘ ਕਤਲ ਮਾਮਲਾ: ਸੰਖੇਪ ਗੋਲੀਬਾਰੀ ਤੋਂ ਬਾਅਦ ਮੁੱਖ ਦੋਸ਼ੀ ’ਹੈਪੀ ਬਾਹਮਣ’ ਜ਼ੀਰਕਪੁਰ ਤੋਂ ਕਾਬੂ *ਜ਼ੀਰਕਪੁਰ ਦੇ ਹੋਟਲ ‘ਚੋਂ...

Most Popular

Mansa: ਦਲਜੀਤ ਸਿੰਘ ਦਾ ਅੱਜ ਜੱਦੀ ਪਿੰਡ ‘ਚ ਹੋਵੇਗਾ ਅੰਤਿਮ ਸਸਕਾਰ

Mansa: ਦਲਜੀਤ ਸਿੰਘ ਦਾ ਅੱਜ ਜੱਦੀ ਪਿੰਡ ‘ਚ ਹੋਵੇਗਾ ਅੰਤਿਮ ਸਸਕਾਰ

by Ranjit Singh
2 weeks ago
0

Mansa: ਦਲਜੀਤ ਸਿੰਘ ਦਾ ਅੱਜ ਜੱਦੀ ਪਿੰਡ 'ਚ ਹੋਵੇਗਾ ਅੰਤਿਮ ਸਸਕਾਰ ਚੰਡੀਗੜ੍ਹ, 5 ਨਵੰਬਰ (ਵਿਸ਼ਵ ਵਾਰਤਾ): ਦਲਜੀਤ ਸਿੰਘ ਦੀ ਮੌਤ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 