ਗਹਿਣੇ ਪਿਘਲਾ ਕੇ ਖ਼ਤਮ ਕਰਨ ਵਾਲੇ ਸੁਨਿਆਰੇ ਦੀ ਜਮਾਨਤ ਖਾਰਿਜ
ਜੈਤੋ, 11 ਦਸੰਬਰ (ਰਘੂਨਦੰਨ ਪਰਾਸ਼ਰ ) ਜੈਤੋ ਸਹਿਰ ਦੇ ਨਿਵਾਸੀ ਵਿਜੇ ਕੁਮਾਰ ਦੇ ਪੁੱਤਰ ਚਿਰਾਯੂ ਗਰਗ ਨੇ ਕੁਝ ਸਮਾਂ ਪਹਿਲਾਂ ਆਪਣੇ ਘਰ ਵਿੱਚੋਂ ਚੋਰੀ ਕਰਕੇ ਸੋਨੇ ਦੇ ਗਹਿਣੇ ਨਿਸ਼ਾਂਤ ਵਰਮਾ ਪੁੱਤਰ ਤ੍ਰਿਲੋਕ ਵਰਮਾ ਪਾਸ ਗਿਰਵੀ ਰੱਖ ਦਿੱਤੇ ਸਨ। ਪਤਾ ਲੱਗਣ ‘ਤੇ ਪਰਿਵਾਰ ਦੇ ਮੁਖੀ ਦੀ ਸ਼ਿਕਾਇਤ ਦੇ ਆਧਾਰ ਉੱਤੇ ਸੁਨਿਆਰੇ ਨਿਸ਼ਾਂਤ ਵਰਮਾ ਅਤੇ ਚਿਰਾਯੂ ਗਰਗ ਸਮੇਤ ਦੇ ਖ਼ਿਲਾਫ਼ ਅਪਰਾਧਿਕ ਧਾਰਾ 380/406/34 ਤਹਿਤ ਪਰਚਾ ਦਰਜ ਕੀਤਾ ਗਿਆ ਸੀ । ਪਿਛਲੇ ਹਫ਼ਤੇ ਚਿਰਾਯੂ ਵੱਲੋਂ ਲਗਾਈ ਗਈ ਜਮਾਨਤ ਦੀ ਅਰਜੀ ਖਾਰਜ ਕਰ ਦਿੱਤੀ ਗਈ ਸੀ ਅਤੇ ਹੁਣ ਨਿਸ਼ਾਂਤ ਵਰਮਾ ਦੀ ਲਗਾਈ ਗਈ ਜਮਾਨਤ ਦੀ ਅਰਜੀ ਮੁਦੱਈ ਧਿਰ ਦੇ ਵਕੀਲ ਅਮਿਤ ਮਿੱਤਲ ਵੱਲੋਂ ਕੀਤੀ ਗਈ ਪੈਰਵੀ ਕਾਰਨ ਮਾਨਯੋਗ ਅਦਾਲਤ ਵੱਲੋਂ ਸੁਣਵਾਈ ਦੌਰਾਨ ਖਾਰਿਜ ਕਰ ਦਿੱਤੀ ਗਈ। ਇਥੇ ਇਹ ਗੱਲ ਵਿਸ਼ੇਸ਼ ਤੌਰ ਤੇ ਜਿਕਰਯੋਗ ਹੈ ਕਿ ਸਥਾਨਕ ਗਊਸ਼ਾਲਾ ਰੋਡ ਵਾਸੀ ਵਿਜੇ ਕੁਮਾਰ ਵਲੋਂ ਐਸ. ਐਸ. ਪੀ .ਫਰੀਦਕੋਟ ਨੂੰ ਦਿੱਤੀ ਗਈ ਸ਼ਿਕਾਇਤ ਅਨੁਸਾਰ ਉਸ ਦੇ ਪੁੱਤਰ ਚਿਰਾਯੂ ਗਰਗ ਨੇ ਪਰਿਵਾਰ ਵਾਲਿਆਂ ਤੋਂ ਚੋਰੀ ਕਰੀਬ ਸਾਢੇ ਸਤਾਰਾਂ ਤੋਲੇ ਸੋਨਾ ਘਰੋਂ ਕੱਢ ਕੇ ਜੈਤੋ ਦੇ ਹੀ ਸੁਨਿਆਰੇ ਨਿਸ਼ਾਂਤ ਵਰਮਾ ਉਰਫ਼ ਨਿਸ਼ੂ ਪੁੱਤਰ ਤਿਰਲੋਕ ਵਰਮਾ ਦੇ ਕੋਲ ਲਗਭਗ ਦੋ ਲੱਖ ਬਿਆਸੀ ਹਜ਼ਾਰ ਰੁਪਏ ਵਿੱਚ ਗਿਰਵੀ ਰੱਖ ਦਿੱਤਾ। ਮਿੱਥੇ ਸਮੇਂ ਅੰਦਰ ਚਿਰਾਯੂ ਵਿਆਜ ਸਮੇਤ ਰੂਪਏ ਵਾਪਸ ਕਰਨ ਵਿੱਚ ਨਾਕਾਮ ਰਿਹਾ ਤੇ ਸੋਨਾ ਵਾਪਸ ਨਾ ਲੈ ਸਕਿਆ। ਇਸ ਸਮੇਂ ਸੁਨਿਆਰ ਨਿਸ਼ਾਂਤ ਵਰਮਾ ਨੇ ਸੋਨੇ ਦੇ ਮਾਲਕ ਪਰਿਵਾਰ ਵਾਲਿਆਂ ਨੂੰ ਭਰੋਸੇ ਵਿੱਚ ਲਏ ਬਿਨਾਂ ਸੋਨਾ ਪਿਘਲਾ ਕੇ ਖ਼ਤਮ ਕਰ ਦਿੱਤਾ।ਦੂਜੇ ਪਾਸੇ ਪੁਲਿਸ ਜਾਂਚ ਪੜਤਾਲ ਦੌਰਾਨ ਨਿਸ਼ਾਂਤ ਵਰਮਾ ਨੇ ਮਾਤਰ ਸਤਾਸੀ ਗ੍ਰਾਮ ਚਾਰ ਸੌ ਪੰਜਾਹ ਮਿਲੀਗ੍ਰਾਮ ਸੋਨਾ ਗਿਰਵੀ ਰੱਖਣ ਦੀ ਗੱਲ ਆਖੀ ਹੈ। ਐਸ ਐਸ ਪੀ ਫਰੀਦਕੋਟ ਵਲੋਂ ਦਿੱਤੇ ਗਏ ਆਦੇਸ਼ ਉੱਤੇ ਡੀ ਐਸ ਪੀ ਜੈਤੋ ਵਲੋਂ ਕੀਤੀ ਗਈ ਜਾਂਚ ਵਾ ਕਾਨੂੰਨੀ ਮਸ਼ਵਰੇ ਮਗਰੋਂ ਦਿੱਤੇ ਆਦੇਸ਼ ਤੋਂ ਬਾਅਦ ਥਾਨਾ ਜੈਤੋ ਪੁਲਿਸ ਨੇ ਪਰਿਵਾਰ ਵਾਲਿਆਂ ਤੋਂ ਚੋਰੀ ਸੋਨਾ ਗਿਰਵੀ ਰੱਖਣ ਵਾਲੇ ਚਿਰਾਯੂ ਗਰਗ ਅਤੇ ਅਮਾਨਤੀ ਗਿਰਵੀ ਰੱਖੇ ਸੋਨੇ ਨੂੰ ਖ਼ੁਰਦ ਬੁਰਦ ਕਰਨ ਵਾਲੇ ਨਿਸ਼ਾਂਤ ਵਰਮਾ ਉਤੇ ਮਾਮਲਾ ਦਰਜ ਕੀਤਾ ਗਿਆ ਸੀ ।
Weather Update: ਉੱਤਰੀ ਭਾਰਤ ਦੇ 7 ਸੂਬਿਆਂ ‘ਚ ਭਾਰੀ ਮੀਂਹ ਲਈ ਰੈੱਡ ਅਲਰਟ ਜਾਰੀ
Weather Update: ਉੱਤਰੀ ਭਾਰਤ ਦੇ 7 ਸੂਬਿਆਂ 'ਚ ਭਾਰੀ ਮੀਂਹ ਲਈ ਰੈੱਡ ਅਲਰਟ ਜਾਰੀ - ਦੇਸ਼ 'ਚ ਕਈ ਥਾਵਾਂ 'ਤੇ...























