ਗਵਰਨਰ ਵੱਲੋ ਮੁੱਖ ਮੰਤਰੀ ਦੀ ਥਾਂ ਸਿੱਧੇ ਅਫਸਰ ਸੱਦਣ ਦੀ ਆਲੋਚਣਾ : ਰਵੀਇੰਦਰ ਸਿੰਘ
ਗਵਰਨਰ ਦਾ ਸੂਬੇ ਚ ਨਿਰਪੱਖ ਰੋਲ ਹੋਣਾ ਚਾਹੀਦਾ ਹੈ : ਰਵੀਇੰਦਰ ਸਿੰਘ
ਕਿਹਾ,ਕਿਸਾਨ ਅੰਦੋਲਣ ਦਾ ਅੱਜ ਫੈਸਲਾ ਨਾ ਹੋਣ ਤੇ ਸੰਘਰਸ ਹੋਰ ਤਿੱਖਾ ਹੋਵੇਗਾ
ਚੰਡੀਗੜ 3 ਦਸੰਬਰ( ਵਿਸ਼ਵ ਵਾਰਤਾ ) ਅਕਾਲੀ ਦਲ 1920 ਦੇ ਪ੍ਰਧਾਨ ਸ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਰਾਜਪਾਲ ਪੰਜਾਬ ਦੇ ਰੋਲ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨਾ ਨੂੰ ਕਿਸੇ ਮਸਲੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਣਗੋਲਣ ਦੀ ਥਾਂ ਗੱਲਬਾਤ ਕਰਨੀ ਚਾਹੀਦੀ ਸੀ ਅਤੇ ਨਿਰਪੱਖਤਾ ਨਾਲ ਸੰਵਿਧਾਨ ਮੁਤਾਬਕ ਕਾਰਜ ਕਰਨੇ ਚਾਹੀਦੇ ਹਨ । ਸ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਨੇ ਗਵਰਨਰ ਪੰਜਾਬ ਵੱਲੋ ਮੁੱਖ ਸਕੱਤਰ ਅਤੇ ਡੀ ਜੀ ਪੀ ਨੂੰ ਸਿੱਧਿਆਂ ਸੱਦ ਕੇ ਆਦੇਸ਼ ਦਿੱਤੇ ਹਨ ਕਿ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੰਵਿਧਾਨਕ ਤੌਰ ਤੇ ਦੇੇਣੇ ਚਾਹੀਦੇ ਹਨ । ਉਨਾ ਮੁਤਾਬਕ ਭਾਵੇ ਗਵਰਨਰ ਕੇਦਰ ਸਰਕਾਰ ਦੁਆਰਾ ਨਿਯੁਕਤ ਹੁੰਦਾ ਹੈ ਤੇ ਸਤਾਧਾਰੀ ਪਾਰਟੀ ਦਾ ਖਾਸ ਵਿਅਕਤੀ ਹੁੰਦਾ ਹੈ ਪਰ ਰਾਸ਼ਟਰਪਤੀ ਵੱਲੋ ਨਿਯੁਕਤੀ ਬਾਅਦ ਉਸ ਨੇ ਮੁੱਖ ਮੰਤਰੀ ਤੇ ਸੰਵਿਧਾਨਕ ਹੱਕਾਂ ਨੂੰ ਬਰਕਰਾਰ ਰੱਖਣਾ ਹੁੰਦਾ ਹੈ । ਰਵੀਇੰਦਰ ਸਿੰਘ ਮੁਤਾਬਕ ਅਤੀਤ ਚ ਜਿਨਾ ਗਵਰਨਰਾਂ ਨੇ ਸੂਬਿਆਂ ਦੇ ਹੱਕਾਂ ਖਿਲਾਫ ਪ੍ਰਾਂਤ ਚ ਦਖਲਅੰਦਾਜੀ ਕੀਤੀ ਉਨਾ ਨੂੰ ਤਿੱਖੇ ਰੋਹ ਦਾ ਸਾਹਮਣਾ ਕਰਨਾ ਪਿਆ ਅਤੇ ਕਈਆਂ ਨੂੰ ਅਸਤੀਫੇ ਵੀ ਦੇਣੇ ਪਏ ,ਜਿਨਾ ਸੰਵਿਧਾਨ ਦੀਆਂ ਧੱਜੀਆਂ ਉਡਾ ਕੇ ਲੋਕਤੰਤਰੀ ਢੰਗ ਨਾਲ ਚੁਣੀਆਂ ਸਰਕਾਰਾਂ ਭੰਗ ਕੀਤੀਆਂ । ਪੰਜਾਬ ਭਾਜਪਾ ਦੀ ਲੀਡਰਸ਼ਿਪ ਦੀ ਆਲੋਚਨਾ ਕਰਦਿਆਂ ਉਨਾ ਕਿਹਾ ਕਿ ਇਨਾ, ਕਿਸਾਨ ਤੇ ਪੰਜਾਬ ਪੱਖੀ ਕੋਈ ਵੀ ਅਵਾਜ਼ ਬੁਲੰਦ ਕਰਨ ਦੀ ਥਾਂ ਵੱਡੇ ਲੋਕਾਂ ਦੀ ਹੀ ਵਕਾਲਤ ਕੀਤੀ । ਪੰਜਾਬ ਚ 60 ਕਿਸਾਨ ਸ਼ਹੀਦ ਹੋਏ ਪਰ ਪੰਜਾਬ ਭਾਜਪਾ ਨੇ ਦੜ ਵਟ ਦਿਆਂ ਪੰਜਾਬ ਦੇ ਮਸਲਿਆਂ ਨੂੰ ਨਜ਼ਰ ਅੰਦਾਜ ਕੀਤਾ । ਅੱਜ 4 ਜਨਵਰੀ ਦੀ ਮੀੰਟਿੰਗ ਚ ਜੋ ਕਿਸਾਨਾਂ ਤੇ ਮੋਦੀ ਸਰਕਾਰ ਦਰਮਿਆਨ ਹੋਵੇਗੀ ਇਸ ਵਿੱਚ ਕੋਈ ਫੈਸਲਾ ਨਾ ਹੋਇਆ ਤਾਂ ਸੰਘਰਸ਼ ਹੋਰ ਤਿੱਖਾ ਹੋਵੇਗਾ