ਗਰਮੀ ਨੇ ਗਲੋਬਲ ਪੱਧਰ ਤੇ ਮਚਾਇਆ ਕਹਿਰ, ਏਸ਼ੀਆ ਤੋਂ ਯੂਰਪ ਤੱਕ ਲੋਕਾਂ ਦੀ ਕੱਢੀ ਤ੍ਰਾਹ
ਨਵੀਂ ਦਿੱਲੀ ,21 ਜੂਨ (ਵਿਸ਼ਵ ਵਾਰਤਾ) : ਗਰਮੀ ਦਾ ਭਾਰਤ ਵਿੱਚ ਹੀ ਨਹੀਂ ਬਲਕਿ ਪਾਕਿਸਤਾਨ ਬੰਗਲਾਦੇਸ਼ ਵਰਗੇ ਦੱਖਣੀ ਏਸ਼ੀਆਈ ਦੇਸ਼ਾਂ ਦੇ ਵਿੱਚ ਪੂਰੀ ਦੁਨੀਆਂ ਦੇ ਵਿੱਚ ਅੱਤ ਦੀ ਗਰਮੀ ਦੇਖੀ ਜਾ ਰਹੀ ਹੈ। ਏਸ਼ੀਆ ਤੋਂ ਯੂਰਪ ਤੱਕ ਉੱਤਰੀ ਅਤੇ ਦੱਖਣੀ ਅਮਰੀਕਾ ਵਿੱਚ ਵੀ ਇਸ ਸਾਲ ਕਹਿਰ ਦੀ ਗਰਮੀ ਪੈ ਰਹੀ ਹੈ । ਭਾਰਤ ਦੇ ਕਈ ਸੂਬਿਆਂ ਦੇ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਬੀਤੇ ਦਿਨੀ ਦਿੱਲੀ ਐਨਸੀਆਰ ਪੰਜਾਬ ਹਰਿਆਣਾ ਯੂਪੀ ਅਤੇ ਬਿਹਾਰ ਸਮੇਤ ਕਈ ਸੂਬਿਆਂ ਦੇ ਵਿੱਚ ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਇਹ ਸੰਕਟ ਭਾਰਤ ਹੀ ਨਹੀਂ ਬਲਕਿ ਪਾਕਿਸਤਾਨ ਬੰਗਲਾਦੇਸ਼ ਵਰਗੇ ਦੱਖਣ ਏਸ਼ੀਆਈ ਦੇਸ਼ਾਂ ਦੇ ਵਿੱਚ ਵੀ ਹੈ। ਏਸ਼ੀਆ ਯੂਰਪ ਅਤੇ ਕੁੱਲ ਚਾਰ ਮਹਾਦੀਪਾਂ ਦੇ ਵਿੱਚ ਇਸ ਸਾਲ ਕਹਿਰ ਦੀ ਗਰਮੀ ਪੈ ਰਹੀ ਹੈ। ਮੌਸਮ ਵਿਗਿਆਨੀਆਂ ਦਾ ਅਨੁਮਾਨ ਹੈ ਕੀ ਤਾਪਮਾਨ ਦੀ ਔਸਤ ਨੂੰ ਦੇਖਿਆ ਜਾਵੇ ਤਾਂ ਇਹ ਬੀਤੇ 2000 ਸਾਲਾਂ ਦਾ ਰਿਕਾਰਡ ਤੋੜਨ ਵਾਲਾ ਹੈ। ਸਊਦੀ ਅਰਬ ਦੇ ਵਿੱਚ ਵੀ 1000 ਤੋਂ ਜਿਆਦਾ ਹੱਜ ਯਾਤਰੀਆਂ ਦੀ ਗਰਮੀ ਕਾਰਨ ਮੌਤ ਹੋ ਚੁੱਕੀ ਹੈ। ਹੱਜ ਯਾਤਰਾ ਦੌਰਾਨ ਭਾਰਤ ਦੇ ਵੀ 100 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਪਾਕਿਸਤਾਨ ਦੀ ਵੀ 50 ਲੋਕ ਹੱਜ ਯਾਤਰਾ ਦੌਰਾਨ ਮਾਰੇ ਗਏ ਹਨ। ਸਊਦੀ ਅਰਬ ਵਿੱਚ ਇਸ ਵੇਲੇ 20 ਲੱਖ ਲੋਕ ਹਾਜੀ ਯਾਤਰਾ ਕਰ ਰਹੇ ਹਨ। ਸਾਊਦੀ ਦੇ ਮੱਕਾ ਦੇ ਵਿੱਚ ਤਾਪਮਾਨ ਲਗਾਤਾਰ 52 ਡਿਗਰੀ ਸੈਲਸੀਅਸ ਬਣਿਆ ਹੋਇਆ ਹੈ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ 10 ਦੇਸ਼ਾਂ ਦੇ 1081 ਲੋਕਾਂ ਦੀ ਮੌਤ ਹੱਜ ਯਾਤਰਾ ਦੇ ਦੌਰਾਨ ਹੋਈ ਹੈ। ਯੂਰਪ ਦੇ ਵਿੱਚ ਵੀ ਪੁਰਤਗਾਲ ਅਤੇ ਗਰੀਸ ਦੇ ਜੰਗਲਾਂ ਦੇ ਵਿੱਚ ਗਰਮੀ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਦੇ ਵਿੱਚ ਵਾਧਾ ਹੋਇਆ ਹੈ। ਯੂਰਪ ਦੇ ਦੇਸ਼ ਸਰਬੀਆ ਦੇ ਵਿੱਚ ਹਾਰਟ ਅਟੈਕ ਅਤੇ ਗੰਭੀਰ ਬਿਮਾਰੀਆਂ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਦੇ ਵਿੱਚ 109 ਗੁਣਾ ਵਾਧਾ ਹੋਇਆ ਹੈ। ਗੰਭੀਰ ਗਰਮੀ ਦੇ ਕਾਰਨ ਕੌਮਾਂਤਰੀ ਸੈਲਾਨੀਆਂ ਦੇ ਵਿੱਚ ਵੀ ਕਮੀ ਆਈ ਹੈ। ਅਮਰੀਕਾ ਦੇ ਵਿੱਚ ਵੀ ਲਗਭਗ 8 ਕਰੋੜ ਲੋਕਾਂ ਨੂੰ ਗਰਮੀ ਤੋਂ ਬਚਣ ਦਾ ਅਲਰਟ ਜਾਰੀ ਕੀਤਾ ਗਿਆ। ਅਮਰੀਕਾ ਦੇ ਐਰੀਜੋਨਾ ਸੂਬੇ ਦੇ ਵਿੱਚ ਤਾਪਮਾਨ ਵੱਧ ਕੇ 45 ਡਿਗਰੀ ਤੱਕ ਪਹੁੰਚ ਗਿਆ ਹੈ। ਮੈਕਸੀਕੋ ਵਿੱਚ ਵੀ ਹੁਣ ਤੱਕ ਗਰਮੀ ਕਾਰਨ 125 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਮੈਕਸੀਕੋ ਦੇ ਵਿੱਚ 2300 ਤੋਂ ਜਿਆਦਾ ਲੋਕ ਹੀਟ ਸਟਰੋਕ ਨਾਲ ਬਿਮਾਰ ਹੋ ਚੁੱਕੇ ਹਨ। ਵਿਗਿਆਨੀਆਂ ਦੁਆਰਾ ਇਹ ਅਧਿਐਨ ਕੀਤਾ ਜਾ ਰਿਹਾ ਹੈ ਕਿ ਵੱਧ ਰਹੀ ਗਰਮੀ ਦਾ ਕਾਰਨ ਗਲੋਬਲ ਵਾਰਮਿੰਗ ਹੈ ਜਾਂ ਕੋਈ ਹੋਰ ਕਾਰਨ ਹੈ।