ਚੰਡੀਗੜ੍ਹ, 15 ਨਵੰਬਰ (ਵਿਸ਼ਵ ਵਾਰਤਾ) – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਰਾਲੀ ਜਲਾਉਣ ਅਤੇ ਵਾਹਨਾਂ ਨਾਲ ਪੈਦਾ ਹੋਣ ਵਾਲੇ ਪ੍ਰਦੂਸ਼ਣ ਦੇ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਅੱਜ ਇੱਥੇ ਸਾਂਝੀ ਮੀਟਿੰਗ ਕੀਤੀ।
ਅੱਜ ਇੱਥੇ ਜਾਰੀ ਇਕ ਸਾਂਝੇ ਬਿਆਨ ਵਿਚ ਦੋਵਾਂ ਮੁੱਖ ਮੰਤਰੀ ਨੇ ਕੌਮੀ ਰਾਜਧਾਨੀ ਖੇਤਰ ਵਿਚ ਭਾਰੀ ਸਮਾਗ ਦੇ ਬਾਰੇ ਆਪਣੀ ਡੂੰਘੀ ਚਿੰਤਾ ਪ੍ਰਗਟਾਈ। ਉਨ੍ਹਾਂ ਨੇ 2018 ਵਿਚ ਸਰਦੀ ਦੇ ਮੌਮਸ ਵਿਚ ਮੁੜ ਅਜਿਹੀ ਸਥਿਤੀ ਪੈਦਾ ਹੋਣ ਨੂੰ ਰੋਕਣ ਦੇ ਮੰਤਵ ਨਾਲ ਕਈ ਉਪਾਏ ਕਰਨ ਦੀ ਲੋਂੜ ‘ਤੇ ਸਹਿਮਕੀ ਪ੍ਰਗਟਾਈ।
ਵਿਚਾਰ-ਵਟਾਂਦਰੇ ਦੌਰਾਨ ਦੋਵੇਂ ਰਾਜਾਂ ਨੇ ਇਸ ਗੱਲ ‘ਤੇ ਵੀ ਸਹਿਮਤੀ ਪ੍ਰਗਟਾਈ ਕਿ ਕੀ ਸਮਾਗ ਕਾਰਣ ਲੋਕਾਂ ਦੀਪ ਸਿਹਤ ‘ਤੇ ਜੋ ਗੰਭੀਰ ਖਤਰਾ ਪੈਦਾ ਹੋਇਆ ਹੈ, ਉਸ ਨਾਲ ਨਿਪਟਨ ਲਈ ਸਾਰੀਆਂ ਨੂੰ ਸਾਰੇ ਮੋਰਚਿਆਂ ‘ਤੇ ਠੋਸ ਤੇ ਤੇਜੇ ਕਾਰਵਾਈ ਕਰਨ ਦੀ ਲੋਂੜ ਹੁੰਦੀ ਹੈ। ਉਨ੍ਹਾਂ ਨੇ ਆਉਣ ਵਾਲੇ ਦਿਨਾਂ, ਹਫਤਿਆਂ ਅਤੇ ਮਹੀਨਿਆਂ ਵਿਚ ਸਾਂਝੇ ਤੌਰ ‘ਤੇ ਪਛਾਣੇ ਗਏ ਕੰਮ ਬਿੰਦੂਆਂ ਦੇ ਪਾਲਣ ਵਿਚ ਲਗਾਤਾਰ ਯਤਨ ਕਰਨ ਦਾ ਸੰਕਲਪ ਕੀਤਾ।
ਹਰਿਆਣਾ ਅਤੇ ਦਿੱਲੀ ਆਪਣੀ ਭਾਵੀ ਵਿਚਾਰ-ਵਟਾਂਦਰਿਆ ਵਿਚ ਹਵਾ ਅਤੇ ਪਾਣੀ ਪ੍ਰਦੂਸ਼ਣ ਦੇ ਹੋਰ ਸਰੋਤਾਂ ਬਾਰੇ ਵਿਚਾਰ-ਵਟਾਂਦਰਾ ਕਰੇਗਾ।
ਮੀਟਿੰਗ ਵਿਚ ਹਰਿਆਣਾ ਚੌਗਿਰਦਾ ਮੰਰਤੀ ਵਿਪੁਲ ਗੋਇਲ, ਦਿੱਲੀ ਚੌਗਿਰਦਾ ਮੰਤਰੀ ਇਮਰਾਨ ਹੁਸੈਨ, ਹਰਿਆਣਾ ਦੇ ਮੁੱਖ ਸਕੱਤਰ ਡੀ.ਐਸ.ਢੇਸੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਰਾਜੇਸ਼ ਖੁਲੱਰ, ਚੌਗਿਰੰਦਾ ਵਿਭਾਗ ਦੀ ਵਧੀਕ ਮੁੱਖ ਸਕੱਤਰ ਸ੍ਰੀਮਤੀ ਧੀਰਾ ਖੰਡੇਲਵਾਲ, ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਐਸ.ਐਸ.ਪ੍ਰਸਾਦ, ਦਿੱਲੀ ਦੇ ਮੁੱਖ ਮੰਤਰੀ ਦੇ ਸਲਾਹਕਾਰ ਵੀ.ਕੇ.ਜੈਨ, ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਸਮੀਰ ਪਾਲ ਸਰੋ ਅਤੇ ਦੋਵਾਂ ਰਾਜਾਂ ਦੇ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਿਲ ਸਨ।