ਖਾਲਿਸਤਾਨ ਪੱਖੀ 12 ਸੰਗਠਨਾਂ ਦੀਆਂ ਵੈਬਸਾਇਟਾਂ ਭਾਰਤ ਸਰਕਾਰ ਵੱਲੋਂ ਬੰਦ ਕਰਨ ਦੇ ਆਦੇਸ਼
ਨਵੀਂ ਦਿੱਲੀ 4 ਨਵੰਬਰ ( ਵਿਸ਼ਵ ਵਾਰਤਾ)-ਖੇਤੀ ਕਾਨੂੰਨਾਂ ਕਰਕੇ ਪੰਜਾਬ ਦੇ ਭਖੇ ਮਾਹੌਲ ਵਿੱਚ ਖਾਲਿਸਤਾਨ ਪੱਖੀ ਸੰਗਠਨ ਵੀ ਸਰਗਰਮ ਹੋ ਗਏ ਹਨ । ਇਸ ਨੂੰ ਵੇਖਦਿਆਂ ਭਾਰਤ ਸਰਕਾਰ ਨੇ ਸਖ਼ਤ ਕਦਮ ਚੁੱਕਿਆ ਹੈ ।
ਭਾਰਤ ਸਰਕਾਰ ਨੇ ਖਾਲਿਸਤਾਨ ਪੱਖੀ 12 ਜਥੇਬੰਦੀਆਂ (ਪ੍ਰੋ ਖਾਲਿਸਤਾਨ) ਦੀ ਵੈੱਬਸਾਈਟ ਨੂੰ ਬਲਾਕ ਕਰਨ ਦੇ ਆਦੇਸ਼ ਦਿੱਤੇ ਹਨ ।
ਅਧਿਕਾਰੀਆਂ ਨੇ ਇਹ ਆਦੇਸ਼ ਦਿੰਦੇ ਹੋਏ ਕਿਹਾ ਕਿ ਕੁਝ ਬਲਾਕ ਕੀਤੀਆਂ ਵੈੱਬਸਾਈਟਾਂ ਨੂੰ ਸਿੱਧੇ ਗੈਰ-ਕਾਨੂੰਨੀ ਸੰਗਠਨ ਸਿੱਖਸ ਫਾਰ ਜਸਟਿਸ ਵੱਲੋਂ ਚਲਾਇਆ ਜਾ ਰਿਹਾ ਹੈ । ਖਾਲਿਸਤਾਨ ਪੱਖੀ ਸਮੱਗਰੀ ਇਨ੍ਹਾਂ ਵੈੱਬਸਾਈਟਾਂ ‘ਤੇ ਪ੍ਰਸਾਰਿਤ ਕੀਤੀ ਜਾ ਰਹੀ ਸੀ । ਆਈਟੀ ਮੰਤਰਾਲੇ ਵੱਲੋਂ ਆਈਟੀ ਐਕਟ ਦੀ ਧਾਰਾ 69-ਏ ਤਹਿਤ 12 ਵੈੱਬਸਾਈਟਾਂ ਨੂੰ ਬਲਾਕ ਕਰਨ ਦੇ ਆਦੇਸ਼ ਦਿੱਤੇ ਗਏ ਹਨ ।
ਜਾਣਕਾਰੀ ਅਨੁਸਾਰ ਇਹ ਵੈੱਬਸਾਈਟ ਸਾਰੀਆਂ ਖਾਲਿਸਤਾਨੀ ਗਤੀਵਿਧੀਆਂ ਦਾ ਸਮਰਥਨ ਕਰ ਰਹੀਆਂ ਸੀ ਤੇ ਇਸ ਲਈ ਇਹ ਫੈਸਲਾ ਲਿਆ ਗਿਆ ਹੈ । ਇਹ ਹੁਕਮ ਸੋਮਵਾਰ ਨੂੰ ਲਾਗੂ ਕੀਤਾ ਗਿਆ ਸੀ ।