ਕੱਲ੍ਹ ਤੋਂ ਟੋਲ ਟੈਕਸ ਹੋਵੇਗਾ ਮਹਿੰਗਾ !
ਚੰਡੀਗੜ੍ਹ, 31ਮਾਰਚ(ਵਿਸ਼ਵ ਵਾਰਤਾ)ਸਰਕਾਰ ਵੱਲੋਂ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਕੀਤੇ ਜਾ ਰਹੇ ਵਾਧੇ ਤੋਂ ਬਾਅਦ ਹੁਣ ਪੰਜਾਬ ਅਤੇ ਹਰਿਆਣਾ ਦੇ ਪਲਾਜ਼ਿਆਂ ਤੇ ਟੋਲ ਟੈਕਸ ਵਧਣ ਦੀ ਤਿਆਰੀ ਹੈ।ਜਿਸਨੂੰ ਲੈ ਕੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਅੰਦੋਲਨ ਕਰਨ ਦੀ ਚਿਤਾਵਨੀ ਦਿੱਤੀ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵੱਲੋਂ ਜਾਰੀ ਹੁਕਮਾਂ ਅਨੁਸਾਰ 1 ਅਪ੍ਰੈਲ ਤੋਂ ਪੰਜਾਬ ਦੇ ਟੋਲ ਪਲਾਜ਼ੇ ਜਿਨ੍ਹਾਂ ਵਿੱਚ ਪਟਿਆਲਾ ਅਤੇ ਸੰਗਰੂਰ ਤੋਂ ਇਲਾਵਾ ਹਰਿਆਣਾ ਵਿੱਚ ਵੀ 10 ਤੋਂ 18 ਫੀਸਦੀ ਵਾਧੂ ਟੋਲ ਵਸੂਲਣਾ ਸ਼ੁਰੂ ਹੋ ਜਾਵੇਗਾ। ਜਿਸਦੇ ਅਨੁਸਾਰ ਚੰਡੀਗੜ੍ਹ-ਪਟਿਆਲਾ ਹਾਈਵੇਅ ਟੋਲ ਪਲਾਜ਼ਾ ਤੇ 40 ਰੁਪਏ ਅਤੇ 55 ਰੁਪਏ ਦੇ ਮੁਕਾਬਲੇ ਕਾਰਾਂ, ਵੈਨਾਂ ਜਾਂ ਜੀਪਾਂ ਤੋਂ ਸਿੰਗਲ ਸਫ਼ਰ ਲਈ 45 ਰੁਪਏ ਅਤੇ ਦੋ ਪਾਸੇ ਦੇ ਸਫ਼ਰ ਲਈ 65 ਰੁਪਏ ਵਸੂਲੇ ਜਾਣਗੇ।