ਨਵੀਂ ਦਿੱਲੀ, 30 ਜਨਵਰੀ : ਆਈ.ਪੀ.ਐਲ-2018 ਲਈ ਕਿੰਗਸ ਇਲੈਵਨ ਪੰਜਾਬ ਵੱਲੋਂ ਖਰੀਦੇ ਗਏ ਵਿਸਫੋਟਕ ਬੱਲੇਬਾਜ ਕ੍ਰਿਸ ਗੇਲ ਪੰਜਾਬ ਆਉਣ ਲਈ ਬੇਹੱਦ ਉਤਸੁਕ ਹੈ| ਇਸ ਦੌਰਾਨ ਕ੍ਰਿਸ ਗੇਲ ਨੇ ਪੱਗ ਨਾਲ ਆਪਣੀ ਇੱਕ ਫੋਟੋ ਵੀ ਇੰਸਟਾਗ੍ਰਾਮ ਉਤੇ ਸ਼ੇਅਰ ਕੀਤੀ ਹੈ| ਸਫੇਦ ਰੰਗ ਦੀ ਪੱਗ ਬੰਨ੍ਹ ਕੇ ਕ੍ਰਿਸ ਗੇਲ ਬਿਸਤਰ ਉਤੇ ਪਏ ਹਨ ਅਤੇ ਉਸ ਨੇ ਲਿਖਿਆ ਹੈ ਕਿ ਉਹ ਪੰਜਾਬ ਜਾਣ ਲਈ ਉਡੀਕ ਕਰ ਰਿਹਾ ਹੈ|
ਦੱਸਣਯੋਗ ਹੈ ਕਿ ਇਸ ਵਾਰੀ ਆਈ.ਪੀ.ਐਲ ਵਿਚ ਕ੍ਰਿਸ ਗੇਲ ਨੂੰ ਸ਼ੁਰੂਆਤੀ ਬੋਲੀ ਦੌਰਾਨ ਕੋਈ ਵੀ ਖਰੀਦਦਾਰ ਨਹੀਂ ਮਿਲਿਆ| ਪਰ ਅਖੀਰ ਵਿਚ ਪ੍ਰਿਟੀ ਜ਼ਿੰਟਾ ਨੇ ਉਸ ਨੂੰ 2 ਕਰੋੜ ਰੁਪਏ ਵਿਚ ਆਪਣੇ ਨਾਮ ਕਰ ਲਿਆ|
ਆਈਪੀਐਲ ਵਿੱਚ ਅੱਜ ਚੇਨਈ ਸੁਪਰ ਕਿੰਗਜ਼ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਆਹਮੋ-ਸਾਹਮਣੇ
ਆਈਪੀਐਲ ਵਿੱਚ ਅੱਜ ਚੇਨਈ ਸੁਪਰ ਕਿੰਗਜ਼ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਆਹਮੋ-ਸਾਹਮਣੇ ਥੋੜ੍ਹੀ ਦੇਰ ਵਿੱਚ ਸ਼ੁਰੂ ਹੋਵੇਗਾ ਮੁਕਾਬਲਾ ਪੜ੍ਹੋ, ਚੇਨਈ ਨੇ...