ਕ੍ਰਿਕਟਰ ਸੁਰੇਸ਼ ਰੈਨਾ ਤੇ ਗੁਰੂ ਰੰਧਾਵਾ ਸਮੇਤ ਕਈ ਸਟਾਰ ਗ੍ਰਿਫਤਾਰ
ਮੁੰਬਈ ਕਲੱਬ ਵਿੱਚ ਚੱਲ ਰਹੀ ਸੀ ਲੇਟ ਨਾਈਟ ਪਾਰਟੀ

ਚੰਡੀਗੜ੍ਹ, 22 ਦਸੰਬਰ(ਵਿਸ਼ਵ ਵਾਰਤਾ)- ਮੁੰਬਈ ਦੇ ਇਕ ਵੀਆਈਪੀ ਕਲੱਬ ਵਿੱਚ ਉਸ ਸਮੇਂ ਵੀ ਪਾਰਟੀ ਚੱਲ ਰਹੀ ਸੀ। ਜਦੋਂ ਉਸਦੇ ਖੋਲ੍ਹਣ ਦਾ ਸਮਾਂ ਖਤਮ ਹੋ ਗਿਆ ਸੀ।ਜਦੋਂ ਮੁੰਬਈ ਪੁਲਿਸ ਨੂੰ ਪਤਾ ਚੱਲਿਆ ਕਿ ਏਅਰਪੋਰਟ ਦੇ ਨਜ਼ਦੀਕ ਸਥਿਤ ਹੋਟਲ ਮੈਰੀਏਟ ਵਿੱਚ ਡ੍ਰੈਗਨ ਫਲਾਈ ਕਲੱਬ ਪਾਰਟੀ ਕੀਤੀ ਜਾ ਰਹੀ ਹੈ ਤਾਂ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਥੇ ਰੇਡ ਮਾਰੀ ਜਿਸ ਵਿੱਚ ਸੁਰੇਸ਼ ਰੈਨਾ , ਗੁਰੂ ਰੰਧਾਵਾਂ ਤੇ ਹੋਰ ਮੰਨੇ-ਪ੍ਰਮੰਨੇ ਸਟਾਰ ਸ਼ਾਮਲ ਸਨ। ਇਹਨਾਂ ਵਿੱਚੋਂ ਕੁਝ ਪੁਲਿਸ ਨੂੰ ਦੇਖ ਦੇ ਉਥੋਂ ਮੋਕੇ ਤੇ ਗਾਇਬ ਹੋ ਗਏ ਤੇ ਸੁਰੇਸ਼ ਰੈਨਾ ਤੇ ਗੁਰੂ ਰੰਧਾਵਾ ਨੂੰ ਪੁਲਿਸ ਨੇ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਕਲੱਬ ਵਿੱਚ ਮੌਜੂਦ ਸਾਰੇ ਲੋਕਾਂ ਤੇ ਧਾਰਾ 188,269,34 ਅਤੇ ਮਹਾਮਾਰੀ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਇਹਨਾਂ ਸਾਰੇ ਲੋਕਾਂ ਤੇ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਦਾ ਆਰੋਪ ਹੈ।





















