ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਵੀ ਸਮਾਜਿਕ ਦੂਰੀ ਤੇ ਘਰਾਂ ਵਿਚ ਹੀ ਰਹਿ ਕੇ ਕੋਰੋਨਾਂ ਨਾਲ ਲੜਾਈ ਲੜ ਰਹੀ ਮੋਦੀ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ-ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ
ਚੰਡੀਗੜ੍ਹ 26 ਅਪ੍ਰੈਲ( ਵਿਸ਼ਵ ਵਾਰਤਾ )- ਦੇਸ਼ ਵਿਚ ਲਗਾਤਾਰ ਵੱਧ ਰਹੇ ਕੋਰੋਨਾਂ ਮਹਾਮਾਰੀ ਦੇ ਸੰਕਟ ਨੂੰ ਦੇਖਦਿਆਂ ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਇਸ ਗੱਲ ਦੀ ਜ਼ੋਰਦਾਰ ਵਕਾਲਤ ਕੀਤੀ ਹੈ ਕਿ ਦੇਸ਼ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਆਪਣੇ ਸੌੜੇ ਸਿਆਸੀ ਹਿਤਾਂ ਨੂੰ ਲਾਂਬੇ ਰੱਖ ਕੇ ਕੋਰੋਨਾਂ ਨਾਲ ਲੜਾਈ ਲੜ ਰਹੀ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਸਾਥ ਦੇਣ. ਉਨਾਂ ਕਿਹਾ ਕਿ ਦੇਸ਼ ਇਕਜੁੱਟ ਹੋ ਕੇ ਕੋਰੋਨਾਂ ਦੇ ਦੈਂਤ ਨੂੰ ਪਛਾੜ ਸਕਦਾ ਹੈ ਜੋ ਵਿਸ਼ਵ ਪੱਧਰ ਤੇ ਵਿਕਰਾਲ ਰੂਪ ਧਾਰਨ ਕਰ ਚੁੱਕਿਆ ਹੈ ਤੇ ਵਿਸ਼ਵ ਦੇ 200 ਤੋਂ ਵੱਧ ਦੇਸ਼ ਇਸ ਮਹਾਮਾਰੀ ਦੀ ਮਾਰ ਹੇਠ ਹਨ ਤੇ ਦੋ ਲੱਖ ਤੋਂ ਵੱਧ ਲੋਕ ਇਸਦਾ ਸ਼ਿਕਾਰ ਹੋ ਚੁਕੇ ਹਨ ਜਦਕਿ 27ਲੱਖ ਤੋਂ ਵੱਧ ਲੋਕ ਇਸ ਦੀ ਚਪੇਟ ਵਿਚ ਹਨ.
ਉਨਾਂ ਕਿਹਾ ਕਿ ਦੇਸ਼ ਵਿਚ ਇਸ ਮਹਾਮਾਰੀ ਨਾਲ ਨਜਿੱਠਣ ਲਈ ਜਿਥੇ ਸਾਰਿਆਂ ਨੂੰ ਇਕਜੁਟ ਹੋਣ ਦੀ ਲੋੜ ਹੈ, ਉਥੇ ਹੀ ਕਾਂਗਰਸ ਪਾਰਟੀ ਦੇ ਨੇਤਾਵਾਂ ਵਲੋਂ ਆਪਣਾ ਅਲਗ ਹੀ ਰਾਗ ਅਲਾਪਣਾ ਉਨਾਂ ਦੀ ਸੌੜੀ ਸੋਚ ਤੇ ਵਿਚਾਰਾਂ ਨੂੰ ਦਰਸਾਉਂਦਾ ਹੈ.
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਉਨਾਂ ਦੇ ਪੁੱਤਰ ਰਾਹੁਲ ਗਾਂਧੀ ਵਲੋਂ ਕੋਰੋਨਾਂ ਦੀ ਬਿਮਾਰੀ ਨਾਲ ਨਜਿੱਠਣ ਲਈ ਕੀਤਾ ਜਾ ਰਾਹੇ ਉਪਰਾਲਿਆਂ ਨੂੰ ਲੈ ਕੇ ਨਰਿੰਦਰ ਮੋਦੀ ਤੇ ਕੀਤੀ ਜਾ ਰਹੇ ਲਗਾਤਾਰ ਹਮਲਿਆਂ ਤੇ ਆਲੋਚਨਾ ਤੇ ਆਪਣਾ ਪ੍ਰਤੀਕ੍ਰਮ ਜਾਹਿਰ ਕਰਦਿਆਂ ਕੈਥ ਨੇ ਕਿਹਾ ਕਿ ਅਜਿਹੇ ਸੰਕਟ ਦੇ ਸਮੇਂ ਕਾਂਗਰਸ ਨੇਤਾਵਾਂ ਦੀ ਘਟੀਆ ਸਿਆਸਤ ਤੇ ਸੋਚ ਇਸ ਗੱਲ ਦਾ ਸਬੂਤ ਹੈ ਕਿ ਉਨਾਂ ਨੂੰ ਦੇਸ਼ ਜਾ ਦੇਸ਼ ਦੀ ਜਨਤਾ ਨਾਲ ਕੋਈ ਪਿਆਰ ਜਾ ਮੋਹ ਨਹੀ ਹੈ ਜੋ ਇਹ ਲੋਕ ਦੇਸ਼ ਅਤੇ ਦੇਸ਼ ਦੇ ਲੋਕਾਂ ਨੂੰ ਬਚਾਉਣ ਵਿਚ ਪੂਰੀ ਤਨਦੇਹੀ ਨਾਲ ਰੁਝੀ ਕੇਂਦਰ ਸਰਕਾਰ ਨੂੰ ਬਾਰ ਬਾਰ ਆਪਣੇ ਨਿਸ਼ਾਨੇ ਤੇ ਲੈ ਰਹੇ ਹਨ. ਉਨਾਂ ਕਿਹਾ ਕਿ ਕਾਂਗਰਸ ਪਾਰਟੀ ਮੋਦੀ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਕੋਰੋਨਾਂ ਵਿਰੁੱਧ ਇਕ ਵੱਡੀ ਤੇ ਪ੍ਰਭਾਵਸ਼ਾਲੀ ਮੁਹਿੰਮ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ. ਜੋ ਲੋਕਾਂ ਨੂੰ ਸੰਕਟ ਦੀ ਇਸ ਸਭ ਤੋਂ ਵੱਧ ਘੜੀ ਵਿਚ ਲੋਕਾਂ ਨੂੰ ਰਾਹਤ ਦੇਣ ਦਾ ਕੰਮ ਕਰ ਰਹੀ ਹੈ ਜੋ ਇਸ ਸਮੇਂ ਭਾਰੀ ਮੁਸੀਬਤ ਦਾ ਸਾਹਮਣਾ ਕਰ ਰਹੇ ਹਨ ਅਤੇ ਦੇਸ਼ ਦੇ ਆਰਥਿਕ ਤੇ ਸਮਾਜਿਕ ਖੇਤਰ ਆਪਣੇ ਵਜੂਦ ਲਈ ਸੰਘਰਸ਼ ਕਰ ਰਹੇ ਹਨ। ਉਨਾਂ ਕਿਹਾ ਕਿ ਇਨਾਂ ਨੇਤਾਵਾਂ ਦੇ ਇਹ ਬਿਆਨ ਕਿ ਭਾਰਤੀ ਜਨਤਾ ਭਾਰਤੀ ਦੇਸ਼ ਵਿਚ ਫਿਰਕੂ ਨਫਰਤ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਕੇਂਦਰ ਵਲੋਂ ਸਰਕਾਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਤੇ 2021 ਤਕ ਲਗਾਈ ਗਈ ਰੋਕ ਬਾਰੇ ਟਿੱਪਣੀ ਬਹੁਤ ਹੀ ਮੰਦਭਾਗੀ ਹੈ.
ਕੈਥ ਨੇ ਕਿਹਾ ਕਿ ਵਿਰੋਧੀ ਧਿਰ ਦਾ ਆਪਣਾ ਅਜੇਂਡਾ ਹੁੰਦਾ ਹੈ ਪਰ ਇਹ ਸਮਾਂ ਆਪਣੇ ਸਿਆਸੀ ਮਤਭੇਦਾਂ ਨੂੰ ਭੁਨਾਉਣ ਦਾ ਨਹੀ ਹੈ ਬਲਕਿ ਸਰਕਾਰ ਅਤੇ ਲੋਕਾਂ ਵਿਚਾਲੇ ਸਦਭਾਵਨਾ ਤੇ ਏਕਤਾ ਤੇ ਅਖੰਡਤਾ ਨੂੰ ਪ੍ਰਫੁੱਲਿਤ ਕਰਨ ਦਾ ਹੈ. ਸਰਕਾਰੀ ਮੁਲਾਜ਼ਿਮ
ਆਪਣੀ ਤਨਖਾਹ ਵਿਚ ਕੀਤੀ ਗਈ ਕਟੌਤੀ ਨੂੰ ਪ੍ਰਬੰਧਤ ਕਰ ਲੈਣਗੇ ਆਏ ਜਿਹੜਾ ਪੈਸਾ ਉਨਾਂ ਦੇ ਮਹਿੰਗਾਈ ਭੱਤੇ ਨੂੰ ਫ੍ਰੀਜ ਕਰਨ ਨਾਲ ਪ੍ਰਾਪਤ ਹੋਵੇਗਾ ਉਸਨੂੰ ਗਰੀਬਾਂ ਅਤੇ ਅਧਿਕਾਰਾਂ ਤੇ ਵਾਂਝੇ ਲੋਕਾਂ ਦੀ ਸਹਾਇਤਾ ਲਈ ਇਸਤੇਮਾਲ ਕੀਤਾ ਜਾਵੇਗਾ ਇਸ ਲਈ ਇਸਨੂੰ ਸਰਕਾਰ ਵਿਰੁੱਧ ਸਿਆਸੀ ਖੇਤਰ ਦਾ ਕੋਈ ਮੁੱਦਾ ਬਣਾਉਣ ਦੀ ਤਾਂ ਲੋੜ ਹੀ ਨਹੀ ਹੈ.
ਉਨਾਂ ਵਿਰੋਧੀ ਸਿਆਸੀ ਦਲਾਂ ਨੂੰ ਆਗਾਹ ਕੀਤਾ ਕਿ ਉਨਾਂ ਦਿਆਂ ਇਸ ਸਮੇਂ ਸਰਕਾਰ ਦੇ ਕੋਵਿਡ -19 ਨਾਲ ਲੜਾਈ ਵਿਰੁੱਧ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤੇ ਟਿੱਪਣੀਆਂ ਜਨਤਾ ਨੂੰ ਸਰਕਾਰ ਵਿਰੁੱਧ ਭੜਕਾ ਸਕਦੀਆਂ ਹਨ. ਦੇਸ਼ ਦਾ ਸਿਹਤ ਸੰਭਾਲ ਸੰਬਧੀ ਮਾੜਾ ਮੁੱਢਲਾ ਢਾਂਚਾ ਬੀ ਜੇ ਪੀ ਦੀ 2014 ਵਿਚ ਬਣੀ ਕੇਂਦਰ ਦੀ ਸਰਕਾਰ ਤੋਂ ਬਾਅਦ ਦਾ ਨਹੀ ਹੈ ਬਲਕਿ 1947 ਤੋਂ ਚਲੀਆਂ ਆ ਰਹੀਆਂ ਸਰਕਾਰਾਂ ਦੇ ਦੇਣ ਹੈ ਜਿਨਾਂ ਵਿਚ ਜਿਆਦਾਤਰ ਸਰਕਾਰਾਂ ਕਾਂਗਰਸ ਦੀਆਂ ਰਹੀਆਂ ਹਨ ।
ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਦੇ ਪ੍ਰਧਾਨ ਕੈਂਥ ਨੇ ਕਿਹਾ ਕਿ ਕੋਰੋਨਾਂ ਨਾਲ ਜੰਗ ਕੋਈ ਆਮ ਵਰਗੀ ਜੰਗ ਨਹੀ ਹੈ ਇਹ ਇਕ ਅਜਿਹੀ ਨਿਵੇਕਲੀ ਜੰਗ ਹੈ ਜਿਸਨੂੰ ਇਕਜੁੱਟ ਹੋ ਕੇ ਸਾਂਝੀਂਆਂ ਕੋਸ਼ਿਸ਼ਾ ਨਾਲ ਹੀ ਮਾਤ ਦਿਤੀ ਜਾ ਸਕਦੀ ਹੈ।
ਇਸ ਲਈ ਹਰ ਸਿਆਸੀ ਪਾਰਟੀ ਤੇ ਵੱਖ ਵੱਖ ਧਰਮਾਂ ਦੇ ਗਰੁਪਾਂ ਨੂੰ ਆਪਣਾ ਸਵਾਰਥੀ ਅਜੇਂਡਾ ਤਿਆਗ ਕੇ ਦਲਗਤ ਰਾਜਨੀਤੀ ਤੋਂ ਉਪਰ ਉੱਠ ਕੇ ਦੇਸ਼ ਅਤੇ ਲੋਕਾਂ ਦੀ ਹਿਫਾਜ਼ਤ ਲਈ ਮੈਦਾਨ ਵਿਚ ਨਿਤਰਨਾ ਹੋਵੇਗਾ।
ਕੈਂਥ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕੋਵਿਡ -19 ਦੀ ਮਹਾਮਾਰੀ ਕੰਟਰੋਲ ਤੋਂ ਬਾਹਰ ਹੋਣ ਤੋਂ ਪਹਿਲਾਂ ਹੀ ਦੇਸ਼ ਵਿਆਪੀ ਲਾਕ ਡਾਉਨ ਕਰਕੇ ਇਕ ਵਧੀਆ ਕੰਮ ਕੀਤਾ।
ਕੈਂਥ ਨੇ ਕਿਹਾ ਕਿ ਇਸ ਦਿਸ਼ਾ ਵਿਚ ਪੈਦਾ ਹੋ ਰਹੀਆਂ ਹੋਰ ਕਈ ਸਮਸਿਆਵਾਂ ਨੂੰ ਵੀ ਹਲ ਕੀਤੇ ਜਾਣ ਦੀ ਲੋੜ ਹੈ. ਇਨਾਂ ਵਿਚ ਪਰਵਾਸੀ ਮਜਦੂਰਾਂ ਦੀ ਸਾਂਭਸੰਭਾਲ ਅਤੇ ਲੋਕਾਂ ਨੂੰ ਜਨਤਕ ਵੰਡ ਪ੍ਰਣਾਲੀ ਰਾਹੀ ਅਨਾਜ ਦੇਣ ਵਰਗੀਆਂ ਯੋਜਨਾਵਾਂ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨ ਦੀਆਂ ਗਲਾ ਸ਼ਾਮਿਲ ਹਨ. ਅਜਿਹਾ ਦੋਹਾਂ ਪਾਸਿਆਂ ਦੀਆਂ ਸਿਆਸੀ ਧਿਰਾਂ ਦੇ ਸਹਿਯੋਗ ਤੇ ਸਾਂਝੇ ਯਤਨਾਂ ਸਦਕਾ ਹੀ ਹੋ ਸਕਦਾ ਹੈ। ਗੈਰ ਸਂਗਠਤ ਖੇਤਰ ਦੇ ਕਾਮਿਆਂ ਦੀ ਰਜਿਸਟਰੇਸ਼ਨ ਲਈ ਅਧਿਕਾਰੀਆਂ ਤਕ ਪਹੁੰਚ ਕੀਤੀ ਜਾ ਸਕਦੀ ਹੈ ਜੋ ਰੈਣ ਬਸੇਰਿਆਂ (ਸ਼ੈਲਟਰ ਹੋਮਾਂ) ਵਿਚ ਰਹਿ ਰਹੇ ਹਨ .ਇਥੋਂ ਤਕ ਕਿ ਸਰਕਾਰ ਵੀ ਇਨਾਂ ਪਰਵਾਸੀ ਮਜਦੂਰਾਂ ਨੂੰ ਜੋ ਰੈਣ ਬਸੇਰਿਆਂ ਵਿਚ ਰਹਿ ਰਹੇ ਹਨ, ਉਨਾਂ ਦੇ ਰੈਣ ਬਸੇਰਿਆਂ ਵਿਚ ਹੀ ਆਪਣੇ ਆਪ ਨੂੰ ਰਜਿਸਟਰ ਕਰਕੇ ਆਰਥਿਕ ਸਹਾਇਤਾ ਮੁਹਈਆ ਕਰਵਾ ਸਕਦੀ ਹੈ। ਇਸ ਉਪਰਾਲੇ ਨਾਲ ਪ੍ਰਵਾਸੀਆਂ ਨੂੰ ਆਪਣੀ ਕੰਮ ਵਾਲੀ ਥਾਂ ਤੋਂ ਆਪਣੇ ਘਰਾਂ ਲਈ ਵੱਡੀ ਗਿਣਤੀ ਵਿਚ ਆਪਣੇ ਜੱਦੀ ਪਿੰਡ ਤੇ ਸੂਬਿਆਂ ਵੱਲ ਨੂੰ ਪਲਾਇਨ ਕਰਨ ਤੋਂ ਰੋਕਣ ਵਿਚ ਮਦਦ ਮਿਲੇਗੀ।
ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਦੇ ਮੁਖੀ ਕੈਂਥ ਨੇ ਕਿਹਾ ਕਿ ਇਕੱਲਿਆਂ ਸਰਕਾਰ ਹੀ ਇਸ ਮਹਾਮਾਰੀ ਨੂੰ ਖਤਮ ਕਰਨ ਦੀ ਲੜਾਈ ਨਹੀ ਲੜ ਸਕਦੀ, ਸਾਨੂੰ ਸਾਰਿਆਂ ਨੂੰ ਵੀ ਸਰਕਾਰ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਵਿਚ ਯੋਗਦਾਨ ਪਾਉਣਾ ਹੋਵੇਗਾ ਅਤੇ ਉਸ ਵਲੋਂ ਦਿਤੇ ਗਏ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਘਰਾਂ ਵਿਚ ਹੀ ਰਹਿਣ ਸੰਬੰਧੀ ਨਿਦੇਸ਼ਾ ਦੀ ਪਾਲਣਾ ਕਰਕੇ ਅਸੀ ਸਰਕਾਰ ਨੂੰ ਵੱਡਮੁਲਾ ਸਹਿਯੋਗ ਦੇ ਸਕਦੇ ਹਾਂ। ਉਨਾਂ ਕਿਹਾ ਕਿ ਸਿਆਸੀ ਪਾਰਟੀਆਂ ਦੀ ਵਿਚਾਰਧਾਰਾ ਭਾਵੇਂ ਕਿੰਨੀ ਵੀ ਇਕ ਦੂਜੇ ਦੇ ਵਿਰੁੱਧ ਕਿਉਂ ਨਾ ਹੋਵੇ, ਪਰ ਸਮੇਂ ਦੀ ਮੰਗ ਨੂੰ ਦੇਖਦਿਆਂ ਸਾਰਿਆਂ ਨੂੰ ਹੀ ਆਪਣੇ ਵਿਚਾਰਕ ਮਤਭੇਦ ਭੁੱਲ ਕੇ ਦੇਸ਼ ਤੇ ਦੇਸ਼ ਦੀ ਜਨਤਾ ਨੂੰ ਇਸ ਮਹਾਮਾਰੀ ਤੋਂ ਬਚਾਉਣ ਲਈ ਇਕਜੁਟ ਹੋਕੇ ਕੰਮ ਕਰਨ ਦੀ ਲੋੜ ਹੈ.