
ਮਾਨਸਾ, 16 ਜੁਲਾਈ (ਵਿਸ਼ਵ ਵਾਰਤਾ)-ਵੱਖ-ਵੱਖ ਥਾਣਿਆਂ ਦੀ ਪੁਲੀਸ ਨੇ ਕੋਰੋਨਾ ਹਦਾਇਤਾਂ ਦਾ ਪਾਲਣ ਨਾ ਕਰਨ,ਮਾਸਕ ਨਾ ਪਾਉਣ ਤੇ ਨਿਯਮਾਂ ਦੀ ਉਲੰਘਣਾ ਕਰਕੇ ਦੁਕਾਨਾਂ ਆਦਿ ਖੋਲ੍ਹਣ ਤੋਂ ਇਲਾਵਾ ਧਰਨੇ ਵਿਚ ਸਮਾਜਿਕ ਦੂਰੀ ਦਾ ਖ਼ਿਆਲ ਨਾ ਰੱਖਣ ਦੇ ਦੋਸ਼ ਹੇਠ ਕਿਸਾਨ ਯੂਨੀਅਨ ਦੇ ਆਗੂਆਂ ਸਮੇਤ 50 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ,ਪਰ ਇਸ ਵਿਚ ਕਿਸੇ ਦੀ ਵੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਇਸ ਦੇ ਇਲਾਵਾ ਪੁਲੀਸ ਨੇ ਕੁੱਝ ਲੜਾਈ-ਝਗੜੇ ਤੇ ਲੁੱਟ ਖੋਹ ਦੇ ਵੀ ਮਾਮਲੇ ਦਰਜ ਕੀਤੇ ਹਨ।
ਮਾਨਸਾ ਦੇ ਐਸਐਸਪੀ ਡਾ.ਨਰਿੰਦਰ ਭਾਰਗਵ ਨੇ ਦੱਸਿਆ ਕਿ ਬੋਹਾ ਪੁਲੀਸ ਨੇ ਕੱਪੜੇ ਦੀ ਦੁਕਾਨ ਖੋਲ੍ਹਕੇ ਇਕੱਠ ਕਰਨ ਦੇ ਦੋਸ਼ ਹੇਠ ਰਿੰਕੂ ਸਿੰਘ ਮਲਕੋਂ,ਜਨਰਲ ਸਟੋਰ ਖੋਲ੍ਹਕੇ ਇਕੱਠ ਕਰਨ ਤੇ ਖੁਸ਼ਦੀਪ ਸਿੰਗਲਾ ਬੋਹਾ,ਸਰਦੂਲਗੜ ਪੁਲੀਸ ਨੇ ਤਾਸ਼ ਖੇਡਕੇ ਇਕੱਠ ਕਰਨ ਤੇ ਸਮਾਜਿਕ ਦੂਰੀ ਦਾ ਖ਼ਿਆਲ ਨਾ ਰੱਖਣ ਦੇ ਦੋਸ਼ ਹੇਠ ਮਾਣਕ ਸਿੰਘ ਸਰਦੂਲਗੜ,ਰੂਪ ਸਿੰਘ,ਸੰਤੋਖ ਸਿੰਘ,ਸਿਟੀ ਬੁਢਲਾਡਾ ਪੁਲੀਸ ਨੇ ਦੁਕਾਨ ਖੋਲ੍ਹਕੇ ਸਮੇਂ ਦੀ ਉਲੰਘਣਾ ਕਰਨ ਤੇ ਰਤਨ ਲਾਲ,ਸਤੀਸ਼ ਕੁਮਾਰ ਵਾਸੀ ਬੁਢਲਾਡਾ,ਥਾਣਾ ਸਿਟੀ-1 ਮਾਨਸਾ ਪੁਲੀਸ ਨੇ ਦੇਰ ਰਾਤ ਤੱਕ ਢਾਬਾ ਖੋਲ੍ਹਣ ‘ਤੇ ਨਰੇਦਰਾ-ਬਸਨੇਤ ਮਾਨਸਾ,ਅਸ਼ਵਨੀ ਕੁਮਾਰ ਮਾਨਸਾ,ਸਦਰ ਬੁਢਲਾਡਾ ਪੁਲੀਸ ਨੇ ਮਾਸਕ ਨਾ ਪਾਉਣ ‘ਤੇ ਜਸਪਾਲ ਸਿੰਘ,ਮੱਖਣ ਸਿੰਘ ਤੇ ਨਿੱਕਾ ਸਿੰਘ ਬੱਛੋਆਣਾ,ਭੀਖੀ ਪੁਲੀਸ ਨੇ ਬੱਬੂ ਖਾਨ ‘ਤੇ ਮਾਸਕ ਨਾ ਪਹਿਨਣ ਦਾ ਮਾਮਲਾ ਦਰਜ ਕੀਤਾ ਹੈ।
ਡਾ.ਭਾਰਗਵ ਨੇ ਦੱਸਿਆ ਕਿ ਇਸੇ ਤਰਾਂ ਥਾਣਾ ਸਿਟੀ-2 ਮਾਨਸਾ ਦੀ ਪੁਲੀਸ ਨੇ ਦੇਰ ਰਾਤ ਨੂੰ ਦੁਕਾਨ ਖੋਲਣ ਤੇ ਸੁੰਦਰ ਸਿੰਘ ਮਾਨਸਾ ਤੋਂ ਇਲਾਵਾ ਚੋਲਾ ਫਾਇਨਾਂਸ ਮੰਡਲ ਦਫਤਰ ਅੱਗੇ ਧਰਨਾ ਲਾਕੇ ਸਮਾਜਿਕ ਦੂਰੀ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਦੋਸ਼ ਹੇਠ ਕਿਸਾਨ ਆਗੂ ਰਾਜ ਸਿੰਘ ਅਕਲੀਆ,ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਲਖਵਿੰਦਰ ਸਿੰਘ ਉੱਭਾ ਸਮੇਤ 35ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਸਿਟੀ-1 ਮਾਨਸਾ ਦੀ ਪੁਲੀਸ ਨੇ ਇਕ ਔਰਤ ਦੇ ਘਰ ਵੜਕੇ ਉਸਦੀ ਕੁੱਟਮਾਰ ਕਰਨ ਤੇ ਸੱਟਾਂ ਮਾਰਨ ਦੇ ਦੋਸ਼ ਹੇਠ ਮੀਨੂੰ ਚੁੱਘ ਮਾਨਸਾ,ਮਮਤਾ ਚੁੱਘ,ਸਤੀਸ਼ ਚੁੱਘ,ਸਚਿਨ ਚੁੱਘ,ਜਗਦੀਪ ਚੁੱਘ,ਸੇਵਕ ਚੁੱਘ ਵਾਸੀ ਸਿਰਸਾ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ।
Punjab: ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ਾਹਕੋਟ ਦੇ ਨਵਾਂ ਪਿੰਡ ਦੋਨੇਵਾਲ ਵਿਖੇ ਕਰਨਗੇ ‘ਲੋਕ ਮਿਲਣੀ’
Punjab: ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ਾਹਕੋਟ ਦੇ ਨਵਾਂ ਪਿੰਡ ਦੋਨੇਵਾਲ ਵਿਖੇ ਕਰਨਗੇ ‘ਲੋਕ ਮਿਲਣੀ’ ਚੰਡੀਗੜ੍ਹ, 18 ਨਵੰਬਰ (ਵਿਸ਼ਵ ਵਾਰਤਾ):...





















