• Latest
  • Trending
ਕੋਵਾ ਮੋਬਾਈਲ ਐਪ ਰਾਹੀਂ ਹੁਣ ਸਰਕਾਰੀ ਤੇ ਨਿੱਜੀ ਹਸਪਤਾਲਾਂ ‘ਚ ਬੈੱਡਾਂ ਦੀ ਗਿਣਤੀ ਦਾ ਵੀ ਪਤਾ ਲੱਗ ਸਕੇਗਾ: ਵਿਨੀ ਮਹਾਜਨ

ਕੋਵਾ ਮੋਬਾਈਲ ਐਪ ਰਾਹੀਂ ਹੁਣ ਸਰਕਾਰੀ ਤੇ ਨਿੱਜੀ ਹਸਪਤਾਲਾਂ ‘ਚ ਬੈੱਡਾਂ ਦੀ ਗਿਣਤੀ ਦਾ ਵੀ ਪਤਾ ਲੱਗ ਸਕੇਗਾ: ਵਿਨੀ ਮਹਾਜਨ

6 years ago
Breaking: ਕੇਂਦਰ ਸਰਕਾਰ ਦੀ ਵੱਡੀ ਕਾਰਵਾਈ, UAPA ਤਹਿਤ 23 ਜਣੇ ਅੱਤਵਾਦੀ ਐਲਾਨੇ

Breaking: ਕੇਂਦਰ ਸਰਕਾਰ ਦੀ ਵੱਡੀ ਕਾਰਵਾਈ, UAPA ਤਹਿਤ 23 ਜਣੇ ਅੱਤਵਾਦੀ ਐਲਾਨੇ

6 minutes ago
 ਕੌਮੀ ਇਨਸਾਫ਼ ਮੋਰਚੇ ਨੇ ਰੇਲਵੇ ਟ੍ਰੈਕ ਕੀਤੇ ਜਾਮ ; ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ

 ਕੌਮੀ ਇਨਸਾਫ਼ ਮੋਰਚੇ ਨੇ ਰੇਲਵੇ ਟ੍ਰੈਕ ਕੀਤੇ ਜਾਮ ; ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ

32 minutes ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

35 minutes ago
Kashi Vishwanath Temple ਦੇ ਬਾਹਰ ਗੇਟ ਕੋਲ ਜਵਾਨ ਦੀ ਕਾਰਬਾਈਨ ‘ਚੋਂ ਅਚਾਨਕ ਚੱਲੀ ਗੋਲੀ !

Kashi Vishwanath Temple ਦੇ ਬਾਹਰ ਗੇਟ ਕੋਲ ਜਵਾਨ ਦੀ ਕਾਰਬਾਈਨ ‘ਚੋਂ ਅਚਾਨਕ ਚੱਲੀ ਗੋਲੀ !

46 minutes ago
Punjab: ਸਾਲੇ ਨੇ ਜੀਜੇ ਨੂੰ ਜ਼ਿੰਦਾ ਸਾੜਿਆ

Punjab: ਸਾਲੇ ਨੇ ਜੀਜੇ ਨੂੰ ਜ਼ਿੰਦਾ ਸਾੜਿਆ

1 hour ago
FIFA World Cup : ਕੋਲੰਬੀਆ ਨੇ ਘਾਨਾ ਨੂੰ ਹਰਾ ਕੇ ਆਖਰੀ-16 ਵਿੱਚ ਬਣਾਈ ਜਗ੍ਹਾ 

FIFA World Cup : ਕੋਲੰਬੀਆ ਨੇ ਘਾਨਾ ਨੂੰ ਹਰਾ ਕੇ ਆਖਰੀ-16 ਵਿੱਚ ਬਣਾਈ ਜਗ੍ਹਾ 

1 hour ago
Wimbledon : ਨੋਵਾਕ ਜੋਕੋਵਿਚ ਨੇ ਫੈਡਰਰ ਦੇ ਵਿੰਬਲਡਨ ਰਿਕਾਰਡ ਦੀ ਕੀਤੀ ਬਰਾਬਰੀ : ਰਿੰਡਰਕਨੇਚ ਨੂੰ ਹਰਾ ਕੇ ਚੌਥੇ ਰਾਊਂਡ ਵਿੱਚ ਪਹੁੰਚੇ

Wimbledon : ਨੋਵਾਕ ਜੋਕੋਵਿਚ ਨੇ ਫੈਡਰਰ ਦੇ ਵਿੰਬਲਡਨ ਰਿਕਾਰਡ ਦੀ ਕੀਤੀ ਬਰਾਬਰੀ : ਰਿੰਡਰਕਨੇਚ ਨੂੰ ਹਰਾ ਕੇ ਚੌਥੇ ਰਾਊਂਡ ਵਿੱਚ ਪਹੁੰਚੇ

2 hours ago
Big News: ਗੈਂਗਸਟਰ ਗੋਲਡੀ ਢਿੱਲੋਂ ਸਪੇਨ ‘ਚ ਗ੍ਰਿਫਤਾਰ !

Big News: ਗੈਂਗਸਟਰ ਗੋਲਡੀ ਢਿੱਲੋਂ ਸਪੇਨ ‘ਚ ਗ੍ਰਿਫਤਾਰ !

2 hours ago
National: ਵੱਡੀ ਵਾਰਦਾਤ ! ਪਤਨੀ ਨੇ ਪਤੀ ਦਾ ਕਤਲ ਕਰ ਬਾਥਰੂਮ ‘ਚ ਦੱਬੀ ਲਾਸ਼

National: ਵੱਡੀ ਵਾਰਦਾਤ ! ਪਤਨੀ ਨੇ ਪਤੀ ਦਾ ਕਤਲ ਕਰ ਬਾਥਰੂਮ ‘ਚ ਦੱਬੀ ਲਾਸ਼

2 hours ago
Delhi : ਐਕਸਪਾਇਰੀ ਡੇਟ ਬਦਲ ਕੇ ਖਾਣ-ਪੀਣ ਦਾ ਸਮਾਨ ਵੇਚਣ ਵਾਲੇ ਰੈਕੇਟ ਦਾ ਪਰਦਾਫਾਸ਼, ਸੱਤ ਗ੍ਰਿਫਤਾਰ

Delhi : ਐਕਸਪਾਇਰੀ ਡੇਟ ਬਦਲ ਕੇ ਖਾਣ-ਪੀਣ ਦਾ ਸਮਾਨ ਵੇਚਣ ਵਾਲੇ ਰੈਕੇਟ ਦਾ ਪਰਦਾਫਾਸ਼, ਸੱਤ ਗ੍ਰਿਫਤਾਰ

3 hours ago
Chetan Murder Case ‘ਚ ਹੋਇਆ ਨਵਾਂ ਖੁਲਾਸਾ !

Chetan Murder Case ‘ਚ ਹੋਇਆ ਨਵਾਂ ਖੁਲਾਸਾ !

3 hours ago
Thailand: 11 ਸਾਲ ਦੇ ਬੱਚੇ ਨੇ ਬੋਧੀ ਭਿਕਸ਼ੂਆਂ ਨੂੰ ਕੁਚਲਿਆ

Thailand: 11 ਸਾਲ ਦੇ ਬੱਚੇ ਨੇ ਬੋਧੀ ਭਿਕਸ਼ੂਆਂ ਨੂੰ ਕੁਚਲਿਆ

3 hours ago
Hindi News
English News
Saturday, July 4, 2026
No Result
View All Result
39 °c
Chandigarh
35 ° Sun
30 ° Mon
33 ° Tue
32 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਕੋਵਾ ਮੋਬਾਈਲ ਐਪ ਰਾਹੀਂ ਹੁਣ ਸਰਕਾਰੀ ਤੇ ਨਿੱਜੀ ਹਸਪਤਾਲਾਂ ‘ਚ ਬੈੱਡਾਂ ਦੀ ਗਿਣਤੀ ਦਾ ਵੀ ਪਤਾ ਲੱਗ ਸਕੇਗਾ: ਵਿਨੀ ਮਹਾਜਨ

August 12, 2020
in ਚੰਡੀਗੜ੍ਹ
ਕੋਵਾ ਮੋਬਾਈਲ ਐਪ ਰਾਹੀਂ ਹੁਣ ਸਰਕਾਰੀ ਤੇ ਨਿੱਜੀ ਹਸਪਤਾਲਾਂ ‘ਚ ਬੈੱਡਾਂ ਦੀ ਗਿਣਤੀ ਦਾ ਵੀ ਪਤਾ ਲੱਗ ਸਕੇਗਾ: ਵਿਨੀ ਮਹਾਜਨ

– 50 ਲੱਖ ਤੋਂ ਜ਼ਿਆਦਾ ਲੋਕਾਂ ਤੱਕ ਕੋਵਾ ਐਪ ਦੀ ਪਹੁੰਚ, ਲੋਕਾਂ ਲਈ ਵਰਦਾਨ ਸਿੱਧ ਹੋ ਰਿਹੈ
– ਕੋਵਿਡ-19 ਮਹਾਂਮਾਰੀ ਦੌਰਾਨ ਕੋਵਾ ਮੋਬਾਈਲ ਐਪ ਨਾਗਰਿਕਾਂ ਅਤੇ ਸਰਕਾਰੀ ਏਜੰਸੀਆਂ ਲਈ ਮਦਦਗਾਰ ਸਾਬਤ ਹੋਈ
ਚੰਡੀਗੜ੍ਹ, 12 ਅਗਸਤ (ਵਿਸ਼ਵ ਵਾਰਤਾ)-ਪੰਜਾਬਵਾਸੀ ਬਹੁਤ ਜਲਦ ਕੋਵਾ ਐਪ ਰਾਹੀਂ ਪੂਰੇ ਸੂਬੇ ਵਿਚ ਸਰਕਾਰੀ ਤੇ ਨਿੱਜੀ ਹਸਪਤਾਲਾਂ ‘ਚ ਉਪਲੱਬਧ ਬੈੱਡਾਂ ਦੀ ਗਿਣਤੀ ਦਾ ਪਤਾ ਲਗਾ ਸਕਣਗੇ। ਕਿਸ ਹਸਪਤਾਲ ਵਿਚ ਕਰੋਨਾ ਦੇ ਇਲਾਜ ਲਈ ਕਿੰਨੇ ਬੈੱਡ ਹਨ, ਇਸ ਬਾਰੇ ਕੋਵਾ ਐਪ ਤੋਂ ਜਾਣਕਾਰੀ ਹਾਸਲ ਕੀਤੀ ਜਾ ਸਕੇਗੀ। ਇਸ ਦੇ ਨਾਲ ਹੀ ਜਿਨ੍ਹਾਂ ਵਿਅਕਤੀਆਂ ਨੇ ਕਰੋਨਾ ‘ਤੇ ਜਿੱਤ ਹਾਸਲ ਕਰ ਲਈ ਹੈ ਉਹ ਦੂਜਿਆਂ ਦੀ ਮਦਦ ਕਰਨ ਦੇ ਮਕਸਦ ਨਾਲ ਪਲਾਜ਼ਮਾ ਦਾਨ ਕਰਨ ਲਈ ਆਪਣੀ ਸਵੈਇੱਛਾ ਕੋਵਾ ਐਪ ਰਾਹੀਂ ਜਤਾ ਸਕਣਗੇ।
ਜ਼ਿਆਦਾ ਜਾਣਕਾਰੀ ਦਿੰਦਿਆਂ ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਕੋਵਾ ਐਪ ਕੋਵਿਡ-19 ਦੌਰਾਨ ਪੰਜਾਬਵਾਸੀਆਂ ਲਈ ਬਹੁਤ ਲਾਹੇਵੰਦ ਸਿੱਧ ਹੋਇਆ ਹੈ। ਉਨ੍ਹਾਂ ਕਿਹਾ ਕਿ ਕੋਵਾ ਉਤੇ ਹੁਣ ਤੱਕ ਕੁੱਲ 50 ਲੱਖ ਰਜਿਸਟਰੇਸ਼ਨ ਹੋਈ, ਜੋ ਰੋਜ਼ਾਨਾ ਵਧ ਰਹੀ ਹੈ। ਮੁੱਖ ਸਕੱਤਰ ਨੇ ਕਿਹਾ ਕਿ ਇਹ ਐਪਲੀਕੇਸ਼ਨ ਸਮੇਂ ਦੇ ਨਾਲ ਵਿਕਸਤ ਹੁੰਦੀ ਰਹੀ ਹੈ ਅਤੇ ਰਾਜ ਵਿੱਚ ਕਰਫਿਊ ਦੇ ਸਮੇਂ ਅਤੇ ਦੇਸ਼ ਭਰ ਵਿੱਚ ਤਾਲਾਬੰਦੀ ਦੌਰਾਨ, ਪ੍ਰਸ਼ਾਸਨਿਕ ਸੁਧਾਰਾਂ ਵਿਭਾਗ ਦੀ ਤਕਨੀਕੀ ਟੀਮ ਸਖ਼ਤ ਮਿਹਨਤ ਕਰਦੀ ਰਹੀ ਹੈ ਅਤੇ ਉਸੇ ਸਮੇਂ ਲੋੜੀਂਦੀਆਂ ਵਿਸ਼ੇਸ਼ਤਾਵਾਂ ਨੂੰ ਸ਼ਾਮਲ ਕਰਦੀ ਰਹੀ ਹੈ। ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਆਨਲਾਈਨ ਓਪੀਡੀ ਲਈ ਇਸਨੂੰ ਈ-ਸੰਜੀਵਨੀ ਨਾਲ ਜੋੜਿਆ ਗਿਆ ਹੈ ਅਤੇ ਹੁਣ ਤੱਕ 1300 ਤੋਂ ਵੱਧ ਸਲਾਹ-ਮਸ਼ਵਰੇ ਕੀਤੇ ਜਾ ਚੁੱਕੇ ਹਨ। ਕੋਵਾ ਐਪ ਵਿੱਚ ਪ੍ਰਵਾਸੀ ਮਜ਼ਦੂਰਾਂ ਵਾਸਤੇ ਖਾਣੇ, ਆਪਣੇ ਪਿੱਤਰੀ ਰਾਜ ਜਾਣ ਲਈ ਰਜਿਸਟਰ ਕਰਨ ਅਤੇ ਰੇਲ ਗੱਡੀ ਦੀ ਟਿਕਟ ਬੁੱਕ ਕਰਵਾਉਣ ਲਈ ਵੀ ਵਿਕਲਪ ਹਨ।
ਨਾਗਰਿਕਾਂ ਨਾਲ ਉਨਾਂ ਦੇ ਖੇਤਰ ਵਿੱਚ ਕਰਿਆਨੇ/ਜ਼ਰੂਰੀ ਵਸਤਾਂ ਪ੍ਰਦਾਨ ਕਰਨ ਵਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹ ਕਰਿਆਨੇ ਦਾ ਸਾਮਾਨ ਆਨਲਾਈਨ ਵੀ ਬੁੱਕ ਕਰਨ ਸਕਦੇ ਹਨ। ਸ੍ਰੀਮਤੀ ਮਹਾਜਨ ਨੇ ਦੱਸਿਆ ਕਿ ਕਰਫਿਊ ਦੇ ਸਮੇਂ ਦੌਰਾਨ ਆਨ ਲਾਈਨ ਕਰਫਿਊ  ਪਾਸ ਜਨਰੇਟ ਕਰਨ ਦਾ ਵਿਕਲਪ ਕੋਵਾ ਐਪ ਵਿੱਚ ਸ਼ਾਮਲ ਕੀਤਾ ਗਿਆ ਸੀ ਜੋ ਕਿ ਸਬੰਧਤ ਨੋਡਲ ਅਧਿਕਾਰੀਆਂ ਤੋਂ ਅਧਾਰਤ ਮਨਜ਼ੂਰੀ ਸੀ। ਇਸ ਵਿਕਲਪ ਨੂੰ ਹੁਣ ਪੰਜਾਬ ਰਾਜ ਵਿੱਚ ਦਾਖਲ ਹੋਣ ਲਈ ਸਵੈ-ਰਜਿਸਟ੍ਰੇਸ਼ਨ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਤਾਂ ਜੋ ਯਾਤਰੀ ਦੇ ਕੁਆਰੰਟੀਨ ਪ੍ਰੋਟੋਕੋਲ ਦੀ ਨਿਗਰਾਨੀ ਕੀਤੀ ਜਾ ਸਕੇ।
ਉਨਾਂ ਅੱਗੇ ਦੱਸਿਆ ਕਿ ਨਾਗਰਿਕ ਐਪ ਦੀ ਵਰਤੋਂ ਕਰਦੇ ਹੋਏ ਆਪਣੇ ਨਜ਼ਦੀਕੀ  ਮਰੀਜ਼ / ਸ਼ੱਕੀ ਮਰੀਜ਼/ ਹੌਟਸਪੌਟ ਦੀ ਜਾਂਚ ਕਰ ਸਕਦੇ ਹਨ। ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਪ੍ਰਮੁੱਖ ਪ੍ਰੋਗਰਮ ਮਿਸ਼ਨ ਫ਼ਤਿਹ ਲਈ 7 ਲੱਖ ਰਜਿਸਟ੍ਰੇਸ਼ਨਾਂ ਹੋਈਆਂ ਹਨ ਜਿਸਦੀ ਗਿਣਤੀ ਵਧ ਰਹੀ ਹੈ।ਲੋਕ ਇਸ ਮੁਹਿੰਮ ਦੀਆਂ ਤਿੰਨ ਸਲਾਹਾਂ ਭਾਵ ਸਮਾਜਿਕ ਦੂਰੀ ਬਣਾਈ ਰੱਖਣ, ਵਾਰ-ਵਾਰ ਹੱਥ ਧੋਣ ਅਤੇ ਅਤੇ ਮਾਸਕ ਪਹਿਨ ਕੇ ਰੱਖਣ ਦੀ ਸਖ਼ਤੀ ਨਾਲ ਪਾਲਣਾ ਕਰ ਰਹੇ ਹਨ। ਇਨਾਂ ਨਿਰਦੇਸ਼ਾਂ ਦੀ ਪਾਲਣਾ ਕਰਕੇ ਪੰਜਾਬ ਵਿੱਚ ਕੋਵਿਡ ਦੇ ਮਾਮਲਿਆਂ ਦੀ ਗਿਣਤੀ ਦੂਜੇ ਰਾਜਾਂ ਨਾਲੋਂ ਬਹੁਤ ਘੱਟ ਹੈ।
ਸ਼੍ਰੀਮਤੀ ਮਹਾਜਨ ਨੇ ਅੱਗੇ ਕਿਹਾ ਕਿ  ਨਾਗਰਿਕ ਆਪਣੇ ਮੋਬਾਈਲ ਫੋਨ ਵਿੱਚ ਕੋਵਾ ਐਪ ਡਾਊਨਲੋਡ ਕਰਕੇ ਬਲਿਊਟੁੱਥ ਸਵਿੱਚ-ਆਨ ਰੱਖਣ। ਜੇ ਨਾਗਰਿਕ ਕੋਵਿਡ ਦੇ ਕਿਸੇ ਵੀ  ਸ਼ੱਕੀ ਵਿਅਕਤੀ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਇਹ ਐਪ ਨਾਗਰਿਕ ਨੂੰ ਸੂਚਿਤ ਕਰੇਗੀ। ਇਹ ਸੇਵਾ ਬਹੁਤ ਲਾਹੇਵੰਦ ਸਾਬਤ ਹੋਈ ਹੈ। ਇਸਦੇ ਨਾਲ ਹੀ ਨਾਗਰਿਕ ਐਪ ਤੋਂ ਉਨਾਂ ਦੀ ਸਿਹਤ ਦੀ ਸਥਿਤੀ ਦੀ ਜਾਂਚ ਕਰ ਸਕਦੇ ਹਨ ਅਤੇ ਐਪ ਉਨਾਂ ਨੂੰ ਸੁਝਾਅ ਦੇਵੇਗੀ ਕਿ ਉਹ ਸਿਹਤਮੰਦ ਹਨ ਜਾਂ ਉਨਾਂ ਨੂੰ ਕੋਵਿਡ-19 ਟੈਸਟ ਕਰਵਾਉਣ ਦੀ ਲੋੜ ਹੈ। ਇਹ ਤੁਹਾਡੇ ਨੇੜੇ ਦੇ ਕੋਵਿਡ -19 ਟੈਸਟ ਸੈਂਟਰਾਂ ਦੀ ਜਾਣਕਾਰੀ ਵੀ ਦੇਵੇਗੀ। ਕੋਵਾ ਪਲੇਟਫਾਰਮ ਨੂੰ ਆਈਸੀਐਮਆਰ ਪਲੇਟਫਾਰਮ ਨਾਲ ਜੋੜਿਆ ਗਿਆ ਹੈ ਜੋ ਕਿ ਸੂਬੇ ਵਿੱਚ ਆਪਣਾ ਟੈਸਟ ਕਰਵਾਉਣ ਵਾਲੇ ਵਿਅਕਤੀਆਂ ਨੂੰ ਰੋਜ਼ਾਨਾ ਆਧਾਰ ’ਤੇ ਟੈਸਟ ਰਿਪੋਰਟ (ਨੈਗੇਟਿਵ ਜਾਂ ਪਾਜ਼ੇਟਿਵ) ਭੇਜਣ ਵਿੱਚ ਸਹਾਇਤਾ ਕਰਦਾ ਹੈ।
ਨਾਗਰਿਕ ਇਸ ਐਪ ਦੀ ਵਰਤੋਂ ਆਪਣੇ ਇਲਾਕੇ ਵਿੱਚ ਕਿਸੇ ਵਿਸ਼ਾਲ ਇਕੱਠ, ਅੰਤਰ-ਰਾਜ ਯਾਤਰੀ ਦੀ ਸੂਚਨਾ ਦੇਣ, ਸੇਵਾ ਕੇਂਦਰਾਂ ਵਿਖੇ ਜਾਣ ਤੋਂ ਸਮਾਂ ਲੈਣ, ਅਤੇ ਮਿਸ਼ਨ ਫਤਿਹ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਕਰ ਸਕਦੇ ਹਨ।
 ਨਾਗਰਿਕਾਂ ਨੂੰ ਵੱਖੋ ਵੱਖਰੀਆਂ ਸੇਵਾਵਾਂ ਤੋਂ ਇਲਾਵਾ ਇਹ ਪਲੇਟਫਾਰਮ ਪ੍ਰਸ਼ਾਸਨਿਕ ਵਿਭਾਗਾਂ ਜਿਵੇਂ ਸਿਹਤ, ਪੁਲਿਸ, ਜ਼ਿਲਾ ਪ੍ਰਸ਼ਾਸਨ ਅਤੇ ਸਟੇਟ ਕੋਵਿਡ ਕੰਟਰੋਲ ਰੂਮ ਨੂੰ ਫੈਸਲਾ ਲੈਣ ਸਬੰਧੀ ਰਿਪੋਰਟਾਂ ਪ੍ਰਦਾਨ ਕਰਦਾ ਹੈ। ਮਰੀਜ਼ਾਂ ਦੇ ਪ੍ਰਬੰਧਨ, ਕੁਆਰੰਟੀਨ ਮੈਨੇਜਮੈਂਟ, ਸਿਹਤ ਸਬੰਧੀ ਬੁਨਿਆਦੀ ਢਾਂਚੇ, ਆਉਣ ਵਾਲੇ ਯਾਤਰੀਆਂ ਦੇ ਪ੍ਰਬੰਧਨ, ਸੰਪਰਕ ਟਰੇਸਿੰਗ/ ਟਰੈਕਿੰਗ ਆਦਿ ਲਈ ਰੀਅਲ ਟਾਈਮ ਡੈਸ਼ਬੋਰਡ ਉਪਲੱਬਧ ਹਨ। ਕੋਵਾ ਪਲੇਟਫਾਰਮ ਨੂੰ ਆਰੋਗਿਆ ਸੇਤੂ ਤੇ ਆਈ.ਟੀ.ਆਈ.ਐਚ.ਏ.ਐਸ. ਪਲੇਟਫਾਰਮ ਨਾਲ ਵੀ ਇਕਜੁੱਟ ਕੀਤਾ ਗਿਆ ਹੈ ਅਤੇ ਪ੍ਰਸ਼ਾਸਕੀ ਫੈਸਲਿਆਂ ਲਈ ਡੇਟਾ ਸਾਂਝਾ ਕੀਤਾ ਗਿਆ ਹੈ। ਇਹ ਪ੍ਰਣਾਲੀ ਸੂਬਾਈ ਪੁਲੀਸ ਨੂੰ ਪੰਜਾਬ ਵਿੱਚ ਆਉਣ ਜਾਂ ਪੰਜਾਬ ਤੋਂ ਜਾਣ ਵਾਲਿਆਂ ਨਾਲ ਸਿੱਝਣ ਵਿੱਚ ਮਦਦਗਾਰ ਹੋ ਰਹੀ ਹੈ। ਹੁਣ ਤਕ 11 ਲੱਖ ਤੋਂ ਵੱਧ ਯਾਤਰੀਆਂ ਦੀ ਰਜਿਸਟਰੇਸ਼ਨ ਹੋ ਚੁੱਕੀ ਹੈ ਅਤੇ ਉਨਾਂ ਉਤੇ ਆਨਲਾਈਨ ਨਜ਼ਰ ਰੱਖੀ ਜਾ ਰਹੀ ਹੈ।
ਇਸ ਐਪ ਵਿੱਚ ਬਹੁਤ ਜਲਦ ਇਕ ਹੋਰ ਖੂਬੀ ਜੋੜੀ ਜਾਵੇਗੀ, ਜਿਸ ਨਾਲ ਨਾਗਰਿਕਾਂ ਨੂੰ ਪੰਜਾਬ ਭਰ ਦੇ ਵੱਖ ਵੱਖ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਕੋਵਿਡ ਬਿਸਤਰਿਆਂ ਦੀ ਉਪਲਬਧਤਾ ਬਾਰੇ ਪਤਾ ਚੱਲੇਗਾ। ਠੀਕ ਹੋ ਚੁੱਕੇ ਮਰੀਜ਼ ਵੀ ਇਸ ਐਪ ਉਤੇ ਪਲਾਜ਼ਮਾ ਦਾਨ ਕਰਨ ਅਤੇ ਹੋਰਾਂ ਦੀ ਮਦਦ ਕਰਨ ਲਈ ਵਾਲੰਟੀਅਰ ਵਜੋਂ ਸ਼ਾਮਲ ਹੋਣ ਲਈ ਬਿਨੈ ਕਰਨ ਦੇ ਯੋਗ ਹੋਣਗੇ।
ਕਾਬਿਲੇਗੌਰ ਹੈ ਕਿ ਕੋਵਿਡ -19 ਮਾਮਲਿਆਂ ਦੀ ਵੱਧ ਰਹੀ ਗਿਣਤੀ ਦੇ ਨਾਲ ਇਨਾਂ ਹਾਲਾਤਾਂ ਵਿੱਚ ਵੱਖ ਵੱਖ ਸਮੇਂ ’ਤੇ ਇਕੱਤਰ ਕੀਤੀ ਜਾਣਕਾਰੀ ਦਾ ਡਿਜੀਟਲ ਰੂਪ ਵਿੱਚ ਪ੍ਰਬੰਧਨ ਕਰਕੇ ਇੱਕ ਸਾਰਥਕ ਜਾਣਕਾਰੀ ਪ੍ਰਾਪਤ ਕਰਨਾ ਅਤੇ ਇਸ ਅਨੁਸਾਰ ਫੈਸਲੇ ਲੈਣਾ ਮਹੱਤਵਪੂਰਨ ਹੋ ਜਾਂਦਾ ਹੈ।ਕੋਵੀਡ -19 ਦੀ ਜਾਣਕਾਰੀ ਦੇ ਪ੍ਰਬੰਧਨ ਵਿੱਚ ਪੰਜਾਬ ਸਰਕਾਰ ਮੋਹਰੀ ਰਹੀ ਹੈ ਅਤੇ ਫਰਵਰੀ, 2020 ਵਿੱਚ ਸਰਕਾਰ ਦਾ ਆਈ.ਟੀ. ਸਿਸਟਮ ਤਿਆਰ ਹੋ ਗਿਆ ਸੀ। ਪੰਜਾਬ ਸਰਕਾਰ ਦੇ ਤਤਕਾਲੀ ਮੁੱਖ ਸਕੱਤਰ ਵੱਲੋਂ 9 ਮਾਰਚ 2020 ਨੂੰ “ਕੋਵਾ ਪੰਜਾਬ” ਨਾਮੀ ਸਿਟੀਜ਼ਨ ਮੋਬਾਈਲ ਐਪ ਰਸਮੀ ਤੌਰ ’ਤੇ ਲਾਂਚ ਕੀਤੀ ਗਈ। ਐਪ ਦਾ ਉਦੇਸ਼ ਨਾਗਰਿਕਾਂ ਨੂੰ ਵੱਖ-ਵੱਖ ਸੁਰੱਖਿਆ ਉਪਾਵਾਂ, ਰੋਕਥਾਮ ਵਾਲੇ ਉਤਪਾਦਾਂ ਅਤੇ ਪੰਜਾਬ ਵਿਚਲੇ ਨਿਰਮਾਤਾਵਾਂ ਦੀ ਜਾਣਕਾਰੀ, ਨੋਡਲ ਅਧਿਕਾਰੀ ਦੇ ਸੰਪਰਕ ਨੰਬਰ ਸਮੇਤ ਕਰੋਨਾ ਹਸਪਤਾਲਾਂ ਬਾਰੇ ਜਾਣਕਾਰੀ, ਅਕਸਰ ਪੁੱਛੇ ਜਾਣ ਵਾਲੇ ਸਵਾਲ, ਚੈਟ-ਬੋਟ ਅਧਾਰਤ ਸੇਵਾਵਾਂ, ਸਿਹਤ ਸਥਿਤੀ ਦੀ ਜਾਂਚ ਅਤੇ ਵੱਖ-ਵੱਖ ਸਰਕਾਰੀ ਆਦੇਸ਼ਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਹੈ। ਐਪ ਦੇ ਡੈਸ਼ਬੋਰਡ ’ਤੇ ਰਾਜ ਵਿੱਚ ਕੋਵਿਡ ਦੇ ਮਾਮਲਿਆਂ ਬਾਰੇ ਪ੍ਰਮਾਣਿਕ ਅਤੇ ਅਸਲ ਸਮੇਂ ਦੀ ਜਾਣਕਾਰੀ ਮਿਲਦੀ ਹੈ। ਕੁਨੈਕਟ ਟੂ ਡਾਕਟਰ ਦੀ ਵਿਸ਼ੇਸ਼ਤਾ ਨਾਗਰਿਕ ਨੂੰ ਡਾਕਟਰ ਨਾਲ ਗੱਲ ਕਰਨ ਅਤੇ ਮੁੱਢਲੀ ਸਹਾਇਤਾ ਲੈਣ ਦੀ ਸਹੂਲਤ ਪ੍ਰਦਾਨ ਕਰਦੀ ਹੈ।
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

by Ranjit Singh
July 1, 2026
0

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ – ਸੁਰੱਖਿਆ ਏਜੰਸੀਆਂ ਅਤੇ...

Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ

Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ

by Ranjit Singh
June 29, 2026
0

Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ ਚੰਡੀਗੜ੍ਹ, 29 ਜੂਨ (ਵਿਸ਼ਵ ਵਾਰਤਾ) – ਚੰਡੀਗੜ੍ਹ ਪ੍ਰਸ਼ਾਸਨ ਵਿੱਚ ਇੱਕ ਵੱਡਾ ਪ੍ਰਸ਼ਾਸਕੀ ਫੇਰਬਦਲ...

Chandigarh ‘ਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਸ਼ੁਰੂ

Chandigarh ‘ਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਸ਼ੁਰੂ

by Ranjit Singh
June 25, 2026
0

Chandigarh 'ਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਸ਼ੁਰੂ ਚੰਡੀਗੜ੍ਹ, 25 ਜੂਨ (ਵਿਸ਼ਵ ਵਾਰਤਾ) – ਚੰਡੀਗੜ੍ਹ ਦੇ ਸੈਕਟਰ-35...

HIV Night Campaign ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ Chandigarh

HIV Night Campaign ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ Chandigarh

by Ranjit Singh
June 23, 2026
0

HIV Night Campaign ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ Chandigarh - ਸਿਹਤ ਵਿਭਾਗ ਨੇ ਰਾਤ ਨੂੰ 'ਏਡਜ਼ ਸੁਰੱਖਿਆ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Breaking: ਕੇਂਦਰ ਸਰਕਾਰ ਦੀ ਵੱਡੀ ਕਾਰਵਾਈ, UAPA ਤਹਿਤ 23 ਜਣੇ ਅੱਤਵਾਦੀ ਐਲਾਨੇ

Breaking: ਕੇਂਦਰ ਸਰਕਾਰ ਦੀ ਵੱਡੀ ਕਾਰਵਾਈ, UAPA ਤਹਿਤ 23 ਜਣੇ ਅੱਤਵਾਦੀ ਐਲਾਨੇ

by Ranjit Singh
July 4, 2026
0

Breaking: ਕੇਂਦਰ ਸਰਕਾਰ ਦੀ ਵੱਡੀ ਕਾਰਵਾਈ, UAPA ਤਹਿਤ 23 ਜਣੇ ਅੱਤਵਾਦੀ ਐਲਾਨੇ ਚੰਡੀਗੜ੍ਹ, 4 ਜੁਲਾਈ (ਵਿਸ਼ਵ ਵਾਰਤਾ) – ਕੇਂਦਰ ਸਰਕਾਰ...

Most Popular

CBI ਦੀ ਵੱਡੀ ਕਾਰਵਾਈ! ਰਿਸ਼ਵਤਖ਼ੋਰੀ ਦੇ ਮਾਮਲੇ ਵਿੱਚ ਦੋ ਸੀਨੀਅਰ ਮੁਲਾਜ਼ਮ ਰੰਗੇ ਹੱਥੀਂ ਗ੍ਰਿਫ਼ਤਾਰ

CBI ਦੀ ਵੱਡੀ ਕਾਰਵਾਈ! ਰਿਸ਼ਵਤਖ਼ੋਰੀ ਦੇ ਮਾਮਲੇ ਵਿੱਚ ਦੋ ਸੀਨੀਅਰ ਮੁਲਾਜ਼ਮ ਰੰਗੇ ਹੱਥੀਂ ਗ੍ਰਿਫ਼ਤਾਰ

by Jaspreet Kaur
3 weeks ago
0

CBI ਦੀ ਵੱਡੀ ਕਾਰਵਾਈ! ਰਿਸ਼ਵਤਖ਼ੋਰੀ ਦੇ ਮਾਮਲੇ ਵਿੱਚ ਦੋ ਸੀਨੀਅਰ ਮੁਲਾਜ਼ਮ ਰੰਗੇ ਹੱਥੀਂ ਗ੍ਰਿਫ਼ਤਾਰ ਚੰਡੀਗੜ੍ਹ, 13 ਜੂਨ 2026 (ਵਿਸ਼ਵ ਵਾਰਤਾ):...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 