ਆਈਪੀਐਲ 2021
ਕੋਲਕਾਤਾ ਨੇ ਦਿੱਲੀ ਨੂੰ ਹਰਾ ਕੇ ਫਾਈਨਲ ਚ ਕੀਤਾ ਪ੍ਰਵੇਸ਼
ਚੰਡੀਗੜ੍ਹ, 14ਅਕਤੂਬਰ(ਵਿਸ਼ਵ ਵਾਰਤਾ)-ਕੋਲਕਾਤਾ ਨੇ ਦਿੱਲੀ ਨੂੰ ਹਰਾ ਕੇ ਆਈਪੀਐਲ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਕੋਲਕਾਤਾ ਅਤੇ ਦਿੱਲੀ ਵਿਚਾਲੇ ਆਈਪੀਐਲ ਦੇ ਦੂਜੇ ਕੁਆਲੀਫਾਇਰ ਮੈਚ ਵਿੱਚ ਕੋਲਕਾਤਾ ਨੂੰ ਜਿੱਤ ਲਈ 136 ਦੌੜਾਂ ਬਣਾਉਣੀਆਂ ਸਨ। 20 ਵੇਂ ਓਵਰ ਦੀ 5 ਵੀਂ ਗੇਂਦ ਤੱਕ ਚੱਲੇ ਮੈਚ ਵਿੱਚ ਉਸਨੇ ਦਿੱਲੀ ਨੂੰ 3 ਵਿਕਟਾਂ ਨਾਲ ਹਰਾਇਆ। ਫਸਿਆ ਹੋਇਆ ਮੈਚ ਰਾਹੁਲ ਤ੍ਰਿਪਾਠੀ ਦੇ ਛੱਕੇ ਦੀ ਮਦਦ ਨਾਲ ਖਤਮ ਹੋਇਆ। ਹੁਣ ਲੀਗ ਦੇ ਖਿਤਾਬੀ ਮੈਚ ਵਿੱਚ ਕੋਲਕਾਤਾ ਅਤੇ ਚੇਨਈ ਦਾ ਮੁਕਾਬਲਾ ਹੋਵੇਗਾ।























