ਕੋਲਕਾਤਾ, 17 ਨਵੰਬਰ – ਕੋਲਕਾਤਾ ਟੈਸਟ ਦਾ ਦੂਸਰਾ ਦਿਨ ਵੀ ਬਾਰਿਸ਼ ਦੀ ਭੇਂਟ ਚੜ੍ਹ ਗਿਆ ਹੈ| ਅੱਜ 32.5 ਓਵਰਾਂ ਦੀ ਖੇਡ ਹੀ ਹੋ ਸਕੀ ਅਤੇ ਟੀਮ ਇੰਡੀਆ ਨੇ 5 ਵਿਕਟਾਂ ਦੇ ਨੁਕਸਾਨ ਉਤੇ 74 ਦੌੜਾਂ ਬਣਾਈਆਂ| ਪੁਜਾਰਾ 47 ਅਤੇ ਸਾਹਾ 6 ਦੌੜਾਂ ਬਣਾ ਕੇ ਨਾਬਾਦ ਸਨ| ਜਦੋਂ ਕਿ ਰਹਾਨੇ 4 ਅਤੇ ਅਸ਼ਵਿਨ 6 ਦੌੜਾਂ ਹੀ ਬਣਾ ਸਕਿਆ|
ਇਸ ਤੋਂ ਪਹਿਲਾਂ ਕੱਲ੍ਹ ਵੀ ਮੈਚ ਬਾਰਿਸ਼ ਕਾਰਨ ਪ੍ਰਭਾਵਿਤ ਹੋਇਆ ਸੀ ਅਤੇ ਟੀਮ ਇੰਡੀਆ ਨੇ 3 ਵਿਕਟਾਂ ਦੇ ਨੁਕਸਾਨ ਉਤੇ ਕੇਵਲ 17 ਦੌੜਾਂ ਹੀ ਬਣਾਈਆਂ ਸਨ|
ਦੀਪਾ ਕਰਮਾਕਰ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਜਿਮਨਾਸਟ ਬਣੀ
ਦੀਪਾ ਕਰਮਾਕਰ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਜਿਮਨਾਸਟ ਬਣੀ ਤਾਸ਼ਕੰਦ (ਉਜ਼ਬੇਕਿਸਤਾਨ), 27 ਮਈ (IANS,ਵਿਸ਼ਵ ਵਾਰਤਾ)...