ਨਵੀਂ ਦਿੱਲੀ, 29 ਅਪ੍ਰੈਲ : (ਵਿਸ਼ਵ ਵਾਰਤਾ) ਭਾਰਤ ਵਿਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਕੋਰੋਨਾ ਵਾਇਰਸ ਨਾਲ ਸੀਆਰਪੀਐਫ ਦੇ ਇਕ ਜਵਾਨ ਦੀ ਮੌਤ ਹੋ ਗਈ। ਸਬ ਇੰਸਪੈਕਟਰ ਦੇ ਅਹੁਦੇ ਉਤੇ ਤੈਨਾਤ ਜਵਾਨ ਦੀ ਮੌਤ ਹੋਣ ਨਾਲ ਸੀਆਰਪੀਐਫ ਵਿਚ ਇਹ ਪਹਿਲਾ ਕੇਸ ਹੈ। ਕੁਝ ਦਿਨ ਪਹਿਲਾਂ ਕੋਰੋਨਾ ਪੋਜ਼ੀਟਿਵ ਆਉਣ ਬਾਅਦ ਉਸ ਨੂੰ ਸਫਦਰਜੰਗ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਸੀਆਰਪੀਐਫ ਦੇ ਜਵਾਨ ਦੀ ਮੌਤ ਉਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਕੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਲਿਖਿਆ ਕਿ ਕੋਰੋਨਾ ਵਾਇਰਸ ਨਾਲ ਲੜ ਰਹੇ ਸੀਆਰਪੀਐਫ ਦੇ ਬਹਾਦਰ ਸਬ ਇੰਸਪੈਕਟਰ ਮੁਹੰਮਦ ਇਕਰਾਮ ਹੁਸੈਨ ਦੀ ਮੌਤ ਦਾ ਬਹੁਤ ਦੁੱਖ ਹੈ। ਉਹ ਆਖਰੀ ਸਮੇਂ ਤੱਕ ਕੋਰੋਨਾ ਮਹਾਮਾਰੀ ਨਾਲ ਪੂਰੀ ਬਹਾਦਰੀ ਨਾਲ ਲੜੇ।
ਮੌਸਮ ਵਿਭਾਗ ਵੱਲੋਂ ਸੂਬੇ ‘ਚ ਹੀਟ ਵੇਵ ਦਾ ਰੈੱਡ ਅਲਰਟ ਜਾਰੀ
ਮੌਸਮ ਵਿਭਾਗ ਵੱਲੋਂ ਸੂਬੇ 'ਚ ਹੀਟ ਵੇਵ ਦਾ ਰੈੱਡ ਅਲਰਟ ਜਾਰੀ ਦਿੱਲੀ-ਰਾਜਸਥਾਨ 'ਚ ਤਾਪਮਾਨ 46 ਡਿਗਰੀ ਤੋਂ ਪਾਰ ਚੰਡੀਗੜ੍ਹ, 19...