ਕੋਰੋਨਾ ਵਾਇਰਸ ਦੇ ਖ਼ੌਫ ਦੇ ਕਾਰਨ ਇਸ ਵਾਰ ਨਵੇਂ ਸਾਲ ਦਾ ਜਸ਼ਨ ਫਿੱਕਾ
ਦੇਸ਼ ਵਿੱਚ ਇਸ ਵਾਰ ਇਹ ਰਾਜ ਨਹੀਂ ਮਨਾਉਣਗੇ ਨਵੇਂ ਸਾਲ ਦਾ ਜਸ਼ਨ, ਲਗਾਈ ਗਈ ਪਾਬੰਦੀ

ਦਿੱਲੀ, 23 ਦਸੰਬਰ(ਵਿਸ਼ਵ ਵਾਰਤਾ)- ਜਿਥੇ ਇਕ ਪਾਸੇ, ਪ੍ਰਤੀਦਿਨ ਭਾਰਤ ਵਿੱਚ ਕੋਵਿਡ-19 ਦੇ ਮਰੀਜਾਂ ਦੀ ਸੰਖਿਆ ਘੱਟ ਰਹੀ ਹੈ। ਉਥੇ ਹੀ ਬ੍ਰਿਟੇਨ ਵਿੱਚ ਪਾਏ ਗਏ ਕੋਰੋਨਾ ਵਾਈਰਸ ਦੇ ਨਵੇਂ ਸਟ੍ਰੇਨ ਜੋ ਕਿ ਨਿਯੰਤਰਣ ਦੇ ਬਾਹਰ ਦਿਖਾਈ ਦੇ ਰਿਹਾ ਹੈ, ਦੇ ਕਾਰਨ ਲਗਾਤਾਰ ਸੰਕਟ ਦਾ ਡਰ ਬਣਿਆ ਹੋਇਆ ਹੈ। ਇਸੇ ਕਾਰਨ ਭਾਰਤ ਨੇ ਯੂ.ਕੇ ਤੋਂ ਆਉਣ ਵਾਲੀਆਂ ਹਵਾਈ ਉਡਾਣਾਂ ਤੇ 31 ਦਸੰਬਰ ਤੱਕ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਕਾਰਨ ਹੀ ਇਸ ਬਾਰ ਨਵੇਂ ਸਾਲ ਦੇ ਜਸ਼ਨ ਦਾ ਉਤਸ਼ਾਹ ਵੀ ਨਹੀਂ ਦਿਸ ਰਿਹਾ ਹੈ।
ਮਹਾਰਾਸ਼ਟਰ
ਮਹਾਰਾਸ਼ਟਰ ਸਰਕਾਰ ਨੇ ਕ੍ਰਿਸਮਿਸ ਅਤੇ ਨਵੇਂ ਸਾਲ ਵਿੱਚ ਆਉਣ ਪਾਰਟੀਆਂ ਵਿੱਚ ਆਉਣ-ਜਾਣ ਵਾਲੇ ਲੋਕਾਂ ਦੀ ਆਵਾਜਾਈ ਤੇ ਰੋਕ ਲਗਾ ਦਿੱਤੀ ਹੈ। ਕੋਰੋਨਾ ਦੀ ਮਾਰ ਦੇ ਚਲਦੇ ਬਜ਼ਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।
ਤਾਮਿਲਨਾਡੂ
ਕੋਰੋਨਾ ਵਾਇਰਸ ਦੇ ਫੈਲਾਅ ਦੀ ਰੋਕਥਾਮ ਦੇ ਲਈ, ਤਾਮਿਲਨਾਡੂ ਸਰਕਾਰ ਨੇ 31 ਦਸੰਬਰ ਦੀ ਰਾਤ ਅਤੇ ਇਕ ਜਨਵਰੀ,2020 ਨੂੰ ਸਮੁੰਦਰੀ ਤਟਾਂ, ਹੋਟਲਾਂ, ਕਲੱਬਾਂ ਵਿੱਚ ਹੋਣ ਵਾਲੀਆਂ ਨਵੇਂ ਸਾਲ ਦੀਆਂ ਪਾਰਟੀਆਂ ਉਤੇ ਰੋਕ ਲਗਾ ਦਿੱਤੀ ਹੈ। ਇਹਨਾਂ ਦੋਵਾਂ ਤਰੀਕਾਂ ਨੂੰ ਸਮੁੰਦਰੀ ਤਟਾਂ ਤੇ ਆਉਣ ਦੀ ਪਰਮਿਸ਼ਨ ਨਹੀਂ ਮਿਲੇਗੀ।
ਗੁਜਰਾਤ
ਕੋਰੋਨਾ ਵਾਇਰਸ ਦੀ ਮਾਰ ਨੂੰ ਰੋਕਣ ਲਈ ਅਹਿਮਦਾਬਾਦ ਵਿੱਚ ਰਾਤ ਦਾ ਕਰਫਿਊ ਲਗਾ ਦਿੱਤਾ ਗਿਆ ਹੈ। 31 ਦਸੰਬਰ ਨੂੰ ਵੀ ਇਸੀ ਪ੍ਰਕਾਰ ਨਵੇਂ ਸਾਲ ਦੀ ਪਾਰਟੀ ਨਹੀਂ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਪੁਲਿਸ ਹਰਸ਼ਦ ਪਟੇਲ ਦੇ ਦੱਸਿਆ ਕਿ ਰਾਜ ਵਿੱਚ ਨਸ਼ੇ ਵਿੱਚ ਧੁੱਤ ਹੋ ਕੇ ਘੁੰਮਣ ਵਾਲਿਆਂ ਅਤੇ ਮਹਾਮਾਰੀ ਨਾਲ ਸੰਬੰਧਤ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਫੜਨ ਲਈ ਪੁਲਿਸ ਵਰਦੀ ਅਤੇ ਸਾਦੇ ਕੱਪੜਿਆਂ ਵਿੱਚ ਤੈਨਾਤ ਰਹੇਗੀ।






















