ਪਟਿਆਲਾ,8 ਜੁਲਾਈ 2020 (ਵਿਸ਼ਵ ਵਾਰਤਾ)-
ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਗਾਰਡਨ ਹਾਈਟਸ ਰੈਜ਼ੀਡੈਂਸ਼ੀਅਲ ਵੈਲਫੇਅਰ ਐਸੋਸੀਏਸ਼ਨ ਵੱਲੋਂ ਵਿਕਾਸ ਦੇ ਕੰਮਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਫਲੈਟ ਮਾਲਕਾਂ ਅਤੇ ਖਾਸ ਕਰਕੇ ਬੱਚਿਆਂ ਵੱਲੋਂ 50 ਦੇ ਕਰੀਬ ਬੂਟੇ ਜਿਨ੍ਹਾਂ ਵਿਚ ਕਈ ਕਿਸਮ ਦੇ ਮੈਡੀਕੇਟਿਡ ਬੂਟੇ ਵੀ ਹਨ ਅੱਜ ਸੁਸਾਇਟੀ ਦੇ ਵੱਖ ਵੱਖ ਖੇਤਰਾਂ ਵਿਚ ਲਗਾਏ ਗਏ। ਇਸ ਮੌਕੇ ਵੈਲਫੇਅਰ ਐਸੋਏਸ਼ਨ ਦੇ ਪ੍ਰਧਾਨ ਆਰ.ਕੇ. ਬਾਂਸਲ ਅਤੇ ਜਨਰਲ ਸਕੱਤਰ ਡਾ. ਰਾਜ ਕੁਮਾਰ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸੋਸੀਏਸ਼ਨ ਦੇ ਫਲੈਟ ਮਾਲਕਾਂ ਨੂੰ ਸੁਖ ਸੁਵਿਧਾਵਾਂ ਦੇਣ ਦੇ ਮਕਸਦ ਨਾਲ ਇਹ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਸਮੁਚਾ ਵਾਤਾਵਰਣ ਸ਼ੁਧ ਅਤੇ ਸਾਫ ਰਹਿ ਸਕੇ ਅਤੇ ਅੱਜ ਦੇ ਯੁਗ ਵਿਚ ਜਹਿਰ ਵਾਂਗੂ ਫੈਲ ਰਿਹਾ ਕੋਰੋਨਾ ਮਹਾਮਾਰੀ ਨੂੰ ਵੀ ਇਸ ਉਪਰਾਲੇ ਰਾਹੀਂ ਰੋਕਿਆ ਜਾ ਸਕੇ। ਕਿਉਂਕਿ ਫਲ, ਛਾਂ ਦਾਰ ਅਤੇ ਮੈਡੀਕੇਟਿਡ ਬੂਟੇ ਵਾਤਾਵਰਣ ਨੂੰ ਸ਼ੁੱਧ ਰੱਖਣ ਤੋਂ ਇਲਾਵਾ ਹਵਾ ਵਿਚ ਫੈਲ ਰਹੇ ਕਈ ਵਿਸ਼ਾਣੂਆਂ ਦਾ ਵੀ ਨਾਸ਼ ਕਰਦੇ ਹਨ। ਅੱਜ ਇਸ ਉਪਰਾਲੇ ਵਿਚ ਸੁਸਾਇਟੀ ਦੇ ਬੱਚਿਆਂ ਨੇ ਵੀ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਅਤੇ ਬੂਟੇ ਲਗਾਏ। ਇਸ ਮੌਕੇ ਅਵਧੇਸ਼ ਸ਼ਰਮਾ, ਕਰਨਲ ਆਲਮਜੀਤ ਸਿੰਘ, ਐਨ.ਐਸ. ਸਿੱਧੂ, ਰਜੇਸ਼ ਮਿੱਤਲ, ਅਤੁਲ ਸੈਣੀ, ਸੀਮਾ ਤਿਵਾੜੀ, ਮੀਨਾ ਜਿੰਦਲ, ਸ੍ਰੀਮਤੀ ਰੂਬੀ ਸਿੰਘ, ਨੀਰਜ ਗਰਗ ਆਦਿ ਹਾਜ਼ਰ ਸਨ।
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 17 ਨਵੰਬਰ 2026 (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ...






















