ਕੈਬਨਿਟ ਮੰਤਰੀਆਂ ਵੱਲੋਂ ਅਨੰਦਪੁਰ ਸਾਹਿਬ ਦੇ ਹੜ• ਪ੍ਰਭਾਵਿਤ ਇਲਾਕਿਆਂ ਦਾ ਦੌਰਾ
* ਪਿੰਡ ਬੁਰਜ ਅਤੇ ਹਰਸਾ ਬੇਲਾ ਵਿਖੇ ਪਹੁੰਚ ਕੇ ਲਿਆ ਸਥਿਤੀ ਦਾ ਜਾਇਜਾ. ਗਰਾਊਂਡ ਜੀਰੋ ਤੇ ਪਹੁੰਚੀ ਪੰਜਾਬ ਸਰਕਾਰ
* ਲੋਕਾਂ ਦੀ ਮਦਦ ਲਈ ਪੰਜਾਬ ਸਰਕਾਰ ਹਰ ਵੇਲੇ ਯਤਨਸ਼ੀਲ- ਚੰਨੀ.
ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਮੈਡੀਕਲ ਸਹੂਲਤ ਅਤੇ ਹੋਰ ਬੁਨਿਆਦੀ ਸਹੂਲਤਾਂ ਨਿਰਵਿਘਨ ਜਾਰੀ ਰੱਖਣ ਦੀ ਕੀਤੀ ਹਦਾਇਤ.
ਚੰਡੀਗੜ•/ਸ੍ਰੀ ਅਨੰਦਪੁਰ ਸਾਹਿਬ 25 ਅਗਸਤ :
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨੀਂ ਹੜ•ਾਂ ਦੇ ਨਾਲ ਹੋਏ ਨੁਕਸਾਨ ਦੇ ਲਈ ਜ਼ਿਲ•ਾ ਰੂਪਨਗਰ ਦੇ ਵੱਖ ਵੱਖ ਪਿੰਡਾਂ ਦੇ ਲੋਕਾਂ ਦੇ ਮੁੜ ਵਸੇਬੇ ਲਈ ਬਣਾਈ ਗਈ ਦੋ ਕੈਬਨਿਟ ਮੰਤਰੀਆਂ ਦੀ ਕਮੇਟੀ ਜਿਨ•ਾਂ ਵਿਚ ਚਰਨਜੀਤ ਸਿੰਘ ਚੰਨੀ ਅਤੇ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਗਰਾਊਂਡ ਜੀਰੋ ਤੇ ਪਹੁੰਚ ਕੇ ਹੜ• ਨਾਲ ਪ੍ਰਭਾਵਿਤ ਪਿੰਡਾਂ ਦਾ ਜਾਇਜਾ ਲਿਆ ਅਤੇ ਲੋਕਾਂ ਨੂੰ ਦਰਪੇਸ ਆ ਰਹੀਆਂ ਮੁਸਕਲਾਂ ਤੁਰੰਤ ਦੂਰ ਕਰਨ ਦੇ ਲਈ ਅਤੇ ਲੋਕਾਂ ਦੇ ਮੁੜ ਵਸੇਬੇ ਪਹਿਲ ਦੇ ਆਧਾਰ ਤੇ ਨੇਪਰੇ ਚਾੜ•ਨ ਲਈ ਸਮੂਹ ਜਲਿ•ਾ ਅਤੇ ਸਥਾਨਕ ਪੱਧਰ ਦੇ ਅਧਿਕਾਰੀਆਂ ਹਦਾਇਤਾਂ ਜਾਰੀ ਕੀਤੀਆਂ । ਪੰਜਾਬ ਸਰਕਾਰ ਵਨੂੰਲੋਂ ਐਲਾਨੀ ਇਸ ਕੁਦਰਤੀ ਆਫਤ ਦੇ ਨਾਲ ਨਜਿੱਠਣ ਵਾਸਤੇ ਨੱਥੇ ਲੋਕਾਂ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਲੋਕਾਂ ਦੇ ਹੋਏ ਨੁਕਸਾਨ ਦਾ ਬਣਦਾ ਮੁਆਵਜਾ ਦੇਣ ਦੇ ਲਈ ਆਪਣੇ ਪੱਧਰ ਤੇ ਕੰਮ ਕਰ ਰਹੀ ਹੈ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰ ਸਰਕਾਰ ਦੇ ਨਾਲ ਵੀ ਰਾਬਤਾ ਕਾਇਮ ਕਰਕੇ ਵਿਸੇਸ਼ ਰਾਹਤ ਪੈਕੇਜ ਦੀ ਮੰਗ ਕੀਤੀ ਗਈ ਹੈ ਤਾਂ ਜੋ ਸੈਂਕੜੇ ਕਰੋੜਾਂ ਰੁਪਏ ਦੇ ਹੋਏ ਬੁਨਿਆਦੀ ਢਾਂਚੇ ਦੇ ਨੁਕਸਾਨ ਨੂੰ ਮੁੜ ਤੋਂ ਵਿਕਸਤ ਕੀਤਾ ਜਾ ਸਕੇ ਅਤੇ ਹੜ•ਾਂ ਦੇ ਨਾਲ ਨੁਕਸਾਨੇ ਗਏ ਇਲਾਕਿਆਂ ਨੂੰ ਮੁੜ ਲੀਹ ਤੇ ਲਿਆਂਦਾ ਜਾ ਸਕੇ.
ਸ੍ਰੀ ਅਨੰਦਪੁਰ ਸਾਹਿਬ ਦੇ ਕਿਸਾਨ ਹਵੇਲੀ ਵਿਖੇ ਪਹੁੰਚੇ ਸ੍ਰੀ ਚੰਨੀ ਅਤੇ ਸ੍ਰੀ ਅਰੋੜਾ ਨੇ ਸਮੂਹ ਅਧਿਕਾਰੀਆਂ ਦੇ ਨਾਲ ਬੈਠਕ ਕਰਕੇ ਤਾਜਾ ਸਥਿਤੀ ਦਾ ਜਾਇਜਾ ਲਿਆ ਜਿਸ ਤੋਂ ਬਾਅਦ ਉਹ ਪਿੰਡ ਬੁਰਜ ਵਿਖੇ ਪਹੁੰਚੇ ਅਤੇ ਸਾਰੇ ਹਾਲਾਤਾਂ ਦਾ ਨਿੱਜੀ ਤੌਰ ਤੇ ਨਿਰੀਖਣ ਕੀਤਾ। ਇਸ ਮੌਕੇ ਉਨ•ਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਪਿੰਡ ਬੁਰਜ ਨੂੰ ਜਾਣ ਵਾਲੇ ਸੰਪਰਕ ਮਾਰਗ ਨੂੰ ਤੁਰੰਤ ਠੀਕ ਕੀਤਾ ਜਾਵੇ ਤਾਂ ਜੋ ਉਥੋਂ ਦੇ ਨਿਵਾਸੀਆਂ ਸ੍ਰੀ ਅਨੰਦਪੁਰ ਸਾਹਿਬ ਅਤੇ ਹੋਰਨਾਂ ਇਲਾਕਿਆਂ ਦੇ ਨਾਲ ਜੋੜਿਆ ਜਾਵੇ।
ਇਸ ਮੌਕੇ ਪਿੰਡ ਨਿਵਾਸੀਆਂ ਨੇ ਮੰਤਰੀ ਸਹਿਬਾਨ ਨੂੰ ਆਪਣੀਆਂ ਮੁਸ਼ਕਿਲਾਂ ਅਤੇ ਹੋਏ ਨੁਕਸਾਨ ਦੇ ਬਾਰੇ ਵਿੱਚ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਹਰ ਸਾਲ ਹੜ•ਾਂ ਦੇ ਕਾਰਨ ਉਨ•ਾਂ ਦਾ ਨੁਕਸਾਨ ਹੁੰਦਾ ਹੈ ਇਸ ਲਈ ਇਸ ਬੁਨਿਆਦੀ ਸਮੱਸਿਆ ਦਾ ਕੋਈ ਪੱਕਾ ਹੱਲ ਕੀਤਾ ਜਾਵੇ।
ਇਸ ਤੋਂ ਬਾਅਦ ਦੋਵੇ ਮੰਤਰੀ ਸਹਿਬਾਨ ਨੇ ਪਿੰਡ ਹਰਸਾ ਬੇਲਾ ਵਿਖੇ ਪਹੁੰਚੇ ਜਿੱਥੇ ਉਨ•ਾਂ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ । ਇਸ ਮੌਕੇ ਐਮ ਐਲ ਏ ਅਮਰਜੀਤ ਸਿੰਘ ਸੰਦੋਆ, ਡਾ ਸੁਮਿਤ ਜਾਰੰਗਲ ਡਿਪਟੀ ਕਮਿਸ਼ਨਰ, ਸਵਪਨ ਸ਼ਰਮਾ ਐਸ ਐਸ ਪੀ, ਐਸ ਡੀ ਐਮ ਕਨੂ ਗਰਗ ਅਤੇ ਵੱਡੀ ਗਿਣਤੀ ਵਿੱਚ ਅਧਿਕਾਰੀ ਹਾਜਰ ਸਨ।
ਲੋਕ ਸਭਾ ਚੋਣਾਂ ਵਿਚਾਲੇ ਪੰਜਾਬ ਦੇ ਸਿਵਲ ਪ੍ਰਸ਼ਾਸਨ ਵਿੱਚ ਫੇਰਬਦਲ
ਲੋਕ ਸਭਾ ਚੋਣਾਂ ਵਿਚਾਲੇ ਪੰਜਾਬ ਦੇ ਸਿਵਲ ਪ੍ਰਸ਼ਾਸਨ ਵਿੱਚ ਫੇਰਬਦਲ 2 ਪੀ.ਸੀ.ਐਸ. ਅਧਿਕਾਰੀ ਕੀਤੇ ਇੱਧਰੋਂ-ਉੱਧਰ ਚੰਡੀਗੜ੍ਹ, 05...